Advertisment

ਮੁੱਖ ਮੰਤਰੀ ਵੱਲੋਂ ਨਿਤਿਨ ਗਡਕਰੀ ਪਾਸੋਂ ਕੌਮੀ ਮਾਰਗ-344ਏ ਨੂੰ ‘ਮਾਤਾ ਗੁਜਰੀ ਮਾਰਗ’ ਐਲਾਨਣ ਦੀ ਮੰਗ

author-image
Ragini Joshi
New Update
ਮੁੱਖ ਮੰਤਰੀ ਵੱਲੋਂ ਨਿਤਿਨ ਗਡਕਰੀ ਪਾਸੋਂ ਕੌਮੀ ਮਾਰਗ-344ਏ ਨੂੰ ‘ਮਾਤਾ ਗੁਜਰੀ ਮਾਰਗ’ ਐਲਾਨਣ ਦੀ ਮੰਗ
Advertisment
ਮੁੱਖ ਮੰਤਰੀ ਵੱਲੋਂ ਨਿਤਿਨ ਗਡਕਰੀ ਪਾਸੋਂ ਕੌਮੀ ਮਾਰਗ-344ਏ ਨੂੰ ‘ਮਾਤਾ ਗੁਜਰੀ ਮਾਰਗ’ ਐਲਾਨਣ ਦੀ ਮੰਗ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਤਹਿਗੜ ਸਾਹਿਬ ਵਿਖੇ ਕੀਤੇ ਐਲਾਨ ਤੋਂ ਬਾਅਦ ਉਨਾਂ ਨੇ ਕੇਂਦਰੀ ਜਹਾਜ਼ਰਾਨੀ, ਸੜਕੀ ਆਵਾਜਾਈ ਅਤੇ ਮਾਰਗਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਕੌਮੀ ਮਾਰਗ-344ਏ ਦਾ ਨਾਂ ਬਦਲ ਕੇ ‘ਮਾਤਾ ਗੁਜਰੀ ਮਾਰਗ’ ਰੱਖਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਬੀਤੇ ਮਹੀਨੇ ਫਤਹਿਗੜ ਸਾਹਿਬ ਵਿਖੇ ਦੱਸਿਆ ਸੀ ਕਿ ਪਟਿਆਲਾ ਤੋਂ ਪਨਿਆਲੀ (ਰੋਪੜ-ਫਗਵਾੜਾ ’ਤੇ ਸਥਿਤ) ਵਾਇਆ ਸਰਹਿੰਦ-ਫਤਹਿਗੜ ਸਾਹਿਬ-ਬੱਸੀ ਪਠਾਨਾ-ਮੋਰਿੰਡਾ ਤੱਕ ਨਵੇਂ ਕੌਮੀ ਮਾਰਗ ਦਾ ਨਾਂ ‘ਮਾਤਾ ਗੁਜਰੀ ਮਾਰਗ’ ਰੱਖਣ ਬਾਰੇ ਤਜਵੀਜ਼ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ ਪਹਿਲਾਂ ਹੀ ਸੌਂਪੀ ਜਾ ਚੁੱਕੀ ਹੈ। ਸ੍ਰੀ ਨਿਤਿਨ ਗਡਕਰੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਇਸ ਮਾਰਗ ਬਾਰੇ ਸੰਭਵਤਾ ਰਿਪੋਰਟ ਅਤੇ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਪ੍ਰਿਆ ਅਧੀਨ ਹੈ ਜੋ ਛੇਤੀ ਹੀ ਮੰਤਰਾਲੇ ਕੋਲ ਸੌਂਪ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਤਿਹਾਸਕ ਕਸਬੇ ਸਰਹਿੰਦ, ਫਤਹਿਗੜ ਸਾਹਿਬ ਅਤੇ ਚਮਕੌਰ ਸਾਹਿਬ ਇਸੇ ਮਾਰਗ ’ਤੇ ਸਥਿਤ ਹਨ ਜਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਹਿਬਜ਼ਾਦਿਆਂ ਨੇ ਲਾਸਾਨੀ ਸ਼ਹਾਦਤ ਦਿੱਤੀ ਸੀ। ਗੁਰੂ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਜੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਨਾਲ ਸਨ, ਨੇ ਵੀ ਫਤਹਿਗੜ ਸਾਹਿਬ ਵਿਖੇ ਆਪਣੇ ਪ੍ਰਾਣ ਤਿਆਗੇ ਸਨ। ਮਾਤਾ ਗੁਜਰੀ ਜੀ ਸਿੱਖ ਇਤਿਹਾਸ ਦੀ ਲਾਸਾਨੀ ਮੂਰਤ ਹਨ ਜਿਨਾਂ ਨੂੰ ਬਹਾਦਰੀ ਅਤੇ ਮਹਾਨ ਕੁਰਬਾਨੀ ਲਈ ਯਾਦ ਕੀਤਾ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਵੱਲੋਂ ਕੌਮੀ ਮਾਰਗ 344ਏ ਨੂੰ ਪਿੰਡ ਪਨਿਆਲੀ ਤੋਂ ਵਾਇਆ ਬੇਲਾ-ਚਮਕੌਰ ਸਾਹਿਬ-ਮੋਰਿੰਡਾ-ਸਰਹਿੰਦ ਤੱਕ ਪਟਿਆਲਾ ਨਾਲ ਜੋੜਨ ਲਈ ਸਿਧਾਂਤਕ ਤੌਰ ’ਤੇ ਕੀਤੇ ਐਲਾਨ ਕਰਨ ’ਤੇ ਉਨਾਂ ਦਾ ਧੰਨਵਾਦ ਕੀਤਾ ਹੈ। —PTC News-
punjabi-news latest-news-in-punjabi %e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80 news-in-punjabi news-from-punjab news-punjabi happening-news-from-punjab %e0%a8%a8%e0%a8%bf%e0%a8%a4%e0%a8%bf%e0%a8%a8-%e0%a8%97%e0%a8%a1%e0%a8%95%e0%a8%b0%e0%a9%80 %e0%a8%ae%e0%a8%be%e0%a8%a4%e0%a8%be-%e0%a8%97%e0%a9%81%e0%a8%9c%e0%a8%b0%e0%a9%80-%e0%a8%ae%e0%a8%be%e0%a8%b0%e0%a8%97
Advertisment

Stay updated with the latest news headlines.

Follow us:
Advertisment