Advertisment

ਮੁੱਖ ਸਕੱਤਰ ਹਮਲਾ ਮਾਮਲਾ:ਕੇਜਰੀਵਾਲ ਦੀ ਰਿਹਾਇਸ਼ 'ਤੇ ਦਿੱਲੀ ਪੁਲਿਸ ਨੇ ਮਾਰਿਆ ਛਾਪਾ

author-image
Shanker Badra
New Update
ਮੁੱਖ ਸਕੱਤਰ ਹਮਲਾ ਮਾਮਲਾ:ਕੇਜਰੀਵਾਲ ਦੀ ਰਿਹਾਇਸ਼ 'ਤੇ ਦਿੱਲੀ ਪੁਲਿਸ ਨੇ ਮਾਰਿਆ ਛਾਪਾ
Advertisment
ਮੁੱਖ ਸਕੱਤਰ ਹਮਲਾ ਮਾਮਲਾ:ਕੇਜਰੀਵਾਲ ਦੀ ਰਿਹਾਇਸ਼ 'ਤੇ ਦਿੱਲੀ ਪੁਲਿਸ ਨੇ ਮਾਰਿਆ ਛਾਪਾ:ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਕੁੱਟਮਾਰ ਦੇ ਮਾਮਲੇ 'ਚ ਆਮ ਆਦਮੀ ਪਾਰਟੀ (ਆਪ) ਦੇ 2 ਵਿਧਾਇਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਤਲਾਸ਼ੀ ਕੀਤੀ ਹੈ।ਮੁੱਖ ਸਕੱਤਰ ਹਮਲਾ ਮਾਮਲਾ:ਕੇਜਰੀਵਾਲ ਦੀ ਰਿਹਾਇਸ਼ 'ਤੇ ਦਿੱਲੀ ਪੁਲਿਸ ਨੇ ਮਾਰਿਆ ਛਾਪਾਖਬਰਾਂ ਅਨੁਸਾਰ ਪੁਲਿਸ ਨੇ ਇਸ ਦੌਰਾਨ ਕਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਜ਼ਬਤ ਕੀਤਾ ਹੈ।ਨਾਰਥ ਜ਼ਿਲੇ ਦੇ ਐਡੀਸ਼ਨਲ ਡੀ.ਸੀ.ਪੀ. ਹਰੇਂਦਰ ਕੁਮਾਰ ਸਿੰਘ ਦੀ ਅਗਵਾਈ 'ਚ ਪੁਲਿਸ ਦੀਆਂ ਟੀਮਾਂ ਕੇਜਰੀਵਾਲ ਦੇ ਘਰ ਪਹੁੰਚੀਆਂ ਹਨ।ਪੁਲਿਸ ਨੇ ਕਈ ਸੀ.ਸੀ.ਟੀ.ਵੀ. ਕੈਮਰਿਆਂ ਦੇ ਫੁਟੇਜ ਸੀਜ ਕਰ ਲਏ ਹਨ।ਕਰੀਬ ਇੱਕ ਘੰਟੇ ਤੋਂ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਦਿੱਲੀ ਪੁਲਿਸ ਦੀ ਤਲਾਸ਼ੀ ਚੱਲੀ।ਮੁੱਖ ਸਕੱਤਰ ਹਮਲਾ ਮਾਮਲਾ:ਕੇਜਰੀਵਾਲ ਦੀ ਰਿਹਾਇਸ਼ 'ਤੇ ਦਿੱਲੀ ਪੁਲਿਸ ਨੇ ਮਾਰਿਆ ਛਾਪਾਪੁਲਿਸ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਵੀ.ਕੇ. ਜੈਨ ਦੇ ਬਿਆਨ ਦੇ ਬਾਅਦ ਤੋਂ ਇਹ ਸਪੱਸ਼ਟ ਹੋ ਚੁਕਿਆ ਹੈ ਕਿ ਸੋਮਵਾਰ ਅੱਧੀ ਰਾਤ ਨੂੰ ਲਗਭਗ 12 ਵਜੇ ਸੀ.ਐੱਮ. ਹਾਊਸ ਦੇ ਅੰਦਰ ਸੀ.ਐੱਸ.ਅੰਸ਼ੂ ਪ੍ਰਕਾਸ਼ ਨਾਲ ਵਿਧਾਇਕਾਂ ਵੱਲੋਂ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ ਸੀ।ਸਿਵਲ ਲਾਈਨ ਥਾਣੇ 'ਚ ਅੰਸ਼ੂ ਪ੍ਰਕਾਸ਼ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਐੱਫ.ਆਈ.ਆਰ. ਦਰਜ ਕੀਤੀ ਜਾ ਚੁਕੀ ਹੈ।ਮੁੱਖ ਸਕੱਤਰ ਹਮਲਾ ਮਾਮਲਾ:ਕੇਜਰੀਵਾਲ ਦੀ ਰਿਹਾਇਸ਼ 'ਤੇ ਦਿੱਲੀ ਪੁਲਿਸ ਨੇ ਮਾਰਿਆ ਛਾਪਾਵੀ.ਕੇ. ਜੈਨ ਦੇ ਬਿਆਨ ਤੋਂ ਬਾਅਦ ਸੀ.ਸੀ.ਟੀ.ਵੀ.ਕੈਮਰਿਆਂ ਦੀ ਫੁਟੇਜ ਇਸ ਮਾਮਲੇ ਦੀ ਜਾਂਚ ਲਈ ਸਭ ਤੋਂ ਅਹਿਮ ਸਬੂਤ ਹਨ ਅਤੇ ਉਨ੍ਹਾਂ ਨੂੰ ਪੁਲਿਸ ਤੋਂ ਲੁਕਾਇਆ ਜਾ ਰਿਹਾ ਹੈ।ਅਜਿਹੀ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸੀ.ਐੱਮ.ਹਾਊਸ ਨਾਲ ਮੀਡੀਆ 'ਚ ਜੋ ਸੀ.ਸੀ.ਟੀ.ਵੀ. ਫੁਟੇਜ ਲੀਕ ਕੀਤੀ ਗਈ ਹੈ,ਉਸ 'ਚ ਟਾਈਮ ਦੇ ਨਾਲ ਕੁਝ ਛੇੜਛਾੜ ਕੀਤੀ ਗਈ ਹੈ।ਇਹੀ ਕਾਰਨ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰਨ ਲਈ ਦਿੱਲੀ ਪੁਲਿਸ ਨੂੰ ਮਜ਼ਬੂਰਨ ਸੀ.ਐੱਮ. ਹਾਊਸ 'ਚ ਛਾਪਾ ਮਾਰਨਾ ਪਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment