Advertisment

ਲੰਬੀ ਹਲਕੇ ਵਿੱਚ ਗਰਾਂਟ ਵੰਡਣ ਦੀ ਜਾਂਚ ਕਰ ਰਿਹਾ ਅਧਿਕਾਰੀ ਜਾਂਚ ਮੁਕੰਮਲ ਹੋਣ ਉਪਰੰਤ ਹੀ ਨਵੀਂ ਤਾਇਨਾਤੀ ’ਤੇ ਹਾਜ਼ਰ ਹੋਵੇਗਾ

author-image
Ragini Joshi
New Update
ਲੰਬੀ ਹਲਕੇ ਵਿੱਚ ਗਰਾਂਟ ਵੰਡਣ ਦੀ ਜਾਂਚ ਕਰ ਰਿਹਾ ਅਧਿਕਾਰੀ ਜਾਂਚ ਮੁਕੰਮਲ ਹੋਣ ਉਪਰੰਤ ਹੀ ਨਵੀਂ ਤਾਇਨਾਤੀ ’ਤੇ ਹਾਜ਼ਰ ਹੋਵੇਗਾ
Advertisment
ਚੰਡੀਗੜ: ਏ.ਡੀ.ਸੀ. (ਵਿਕਾਸ) ਕੁਲਵੰਤ ਸਿੰਘ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਵਿਧਾਨ ਸਭਾ ਹਲਕੇ ਵਿੱਚ ਘਰਾਂ ਦੀ ਮੁਰੰਮਤ ਲਈ 40 ਕਰੋੜ ਰੁਪਏ ਦੀ ਰਾਸ਼ੀ ਵੰਡਣ ਵਿੱਚ ਹੋਈਆਂ ਕਥਿਤ ਤਰੁੱਟੀਆਂ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਏ.ਡੀ.ਸੀ. (ਜਨਰਲ) ਵਜੋਂ ਨਵਾਂ ਅਹੁਦਾ ਸੰਭਾਲਿਆ ਜਾਵੇਗਾ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਹ ਸਪੱਸ਼ਟੀਕਰਨ ਅੱਜ ਮੀਡੀਆ ਦੇ ਇਕ ਹਿੱਸੇ ਵਿੱਚ ਛਪੀ ਉਸ ਖਬਰ ਦੇ ਪ੍ਰਤੀਕਰਮ ਵਜੋਂ ਦਿੱਤਾ ਜਿਸ ਵਿੱਚ ਜਾਂਚ ਮੁਕੰਮਲ ਹੋਣ ਦੇ ਨੇੜੇ ਕੁਲਵੰਤ ਸਿੰਘ ਦੀ ਬਦਲੀ ਦੇ ਹੁਕਮ ਜਾਰੀ ਹੋਣ ਦਾ ਜ਼ਿਕਰ ਕੀਤਾ ਗਿਆ।
ਅਧਿਕਾਰੀਆਂ ਦੀ ਬਦਲੀ ਨੂੰ ਇਕ ਆਮ ਵਰਤਾਰਾ ਦੱਸਦਿਆਂ ਸ੍ਰੀ ਠੁਕਰਾਲ ਨੇ ਸਪੱਸ਼ਟ ਕੀਤਾ ਕਿ ਆਈ.ਏ.ਐਸ. ਅਧਿਕਾਰੀ ਕੁਲਵੰਤ ਸਿੰਘ ਨੂੰ ਗਰਾਂਟ ਵੰਡਣ ਵਿੱਚ ਤਰੁੱਟੀਆਂ ਦੀ ਜਾਂਚ ਪੂਰੀ ਹੋਣ ਤੱਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਮੌਜੂਦਾ ਡਿੳੂਟੀ ਤੋਂ ਫਾਰਗ ਨਹੀਂ ਕੀਤਾ ਜਾਵੇਗਾ। ਸ੍ਰੀ ਠੁਕਰਾਲ ਨੇ ਦੱਸਿਆ ਕਿ ਇਹ ਅਧਿਕਾਰੀ ਜਾਂਚ ਰਿਪੋਰਟ ਸੌਂਪਣ ਤੋਂ ਬਾਅਦ ਹੀ ਆਪਣੀ ਨਵੀਂ ਡਿੳੂਟੀ ਲਈ ਹਾਜ਼ਰ ਹੋਣਗੇ। —PTC News  -
Advertisment

Stay updated with the latest news headlines.

Follow us:
Advertisment