Advertisment

ਸ਼ਹੀਦਾਂ ਦੀ ਯਾਦਗਾਰ ਜਲਿਆਂਵਾਲਾ ਬਾਗ ਅੰਦਰ ਵਾਪਰੀ ਸ਼ਰਮਨਾਕ ਘਟਨਾ!

author-image
Ragini Joshi
New Update
ਸ਼ਹੀਦਾਂ ਦੀ ਯਾਦਗਾਰ ਜਲਿਆਂਵਾਲਾ ਬਾਗ ਅੰਦਰ ਵਾਪਰੀ ਸ਼ਰਮਨਾਕ ਘਟਨਾ!
Advertisment
ਅੰਮ੍ਰਿਤਸਰ: ਅੰਮ੍ਰਿਤਸਰ 'ਚ ਸਮਾਜ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਜਲਿਆਂਵਾਲਾ ਬਾਗ 'ਚ ਸਥਿਤ ਸ਼ਹੀਦਾਂ ਦੇ ਖੂਹ ਵਿਚ ਹੋਈ ਚੋਰੀ ਦੀ ਵਾਰਦਾਤ ਨੇ ਨਾ ਸਿਰਫ ਅੰਮ੍ਰਿਤਸਰ ਵਾਸੀਆਂ ਨੂੰ ਬਲਕਿ ਸਾਰੇ ਸੂਬਾ ਵਾਸੀਆਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ । ਦਰਅਸਲ, ਸ਼ਹੀਦਾਂ ਦੀ ਯਾਦਗਾਰ ਜਲਿਆਂਵਾਲਾ ਬਾਗ ਅੰਦਰ ਸ਼ਰਧਾਂਜਲੀ ਭੇਂਟ ਕਰਨ ਰੋਜ਼ਾਨਾ ਆਉਣ ਵਾਲੇ ਹਜਾਰਾਂ ਲੋਕ ਇਸ ਖੂਹ ਵਿਚ ਪੈਸੇ ਸੁੱਟ ਕੇ ਸ਼ਹੀਦਾਂ ਨੂੰ ਸਤਿਕਾਰ ਭੇਂਟ ਕਰਦੇ ਹਨ ਪਰ ਬੀਤੀ ਰਾਤ ਗੁਰੂ ਕੀ ਨਗਰੀ ਦੇ ਚੋਰਾਂ ਨੇ ਇਸ ਖੁਹ ਨੂੰ ਨਿਸ਼ਾਨਾ ਬਣਾਇਆ । ਚੋਰ ਬੀਤੀ ਰਾਤ ਜਲਿਆਂਵਾਲਾ ਬਾਗ ਦੇ ਅੰਦਰ ਗਏ ਤੇ ਖੂਹ ਦੀਆਂ ਜਲਿਆਂ ਤੇ ਗ੍ਰਿੱਲਾਂ ਕੱਟ ਕੇ ਰੱਸੀ ਨਾਲ ਖੂਹ ਚ ਉਤਰ ਗਏ ਅਤੇ ਅਰਾਮ ਨਾਲ ਲੋਕਾਂ ਦੁਆਰਾ ਸੁੱਤੇ ਗਏ ਪੈਸੇ ਇਕੱਠੇ ਕਰਕੇ ਚਲੇ ਗਏ। ਇਸ ਵਾਰਦਾਤ ਬਾਰੇ ਸਵੇਰੇ ਇਕ ਕਰਮਚਾਰੀ ਨੂੰ ਉਦੋਂ ਸ਼ੱਕ ਹੋਇਆ ਜਦੋ ਉਸਨੇ ਖੂਹ ਚ ਲਮਕਦੀ ਰੱਸੀ ਤੇ ਕੁਟੀ ਹੋਈ ਜਾਅਲੀ ਦੇਖੀ ਮਾਮਲੇ ਦੀ ਜਾਂਚ ਕਰਨ ਤੇ ਚੋਰੀ ਦੀ ਵਾਰਦਾਤ ਦਾ ਪਤਾ ਚਲਿਆ। ਜੇ ਕਰ ਸੂਤਰਾਂ ਦੀ ਮੰਨੀਏ ਤੇ ਰਾਤ ਨੂੰ ਪੁਲਿਸ ਕਰਮਚਾਰੀਆਂ ਨੇ ਚੋਰਾਂ ਨੂੰ ਪਕੜ ਕੇ ਛੱਡ ਦਿਤਾ ਸੀ ਪਰ ਜਦੋਂ ਇਹ ਮਾਮਲਾ ਸਾਮਣੇ ਆਇਆ ਤਾਂ ਉੱਚ ਅਧਿਕਾਰੀਆਂ ਵਲੋਂ ਗੰਭੀਰਤਾ ਦਿਖਾਏ ਜਾਣ ਤੇ ਮਾਮਲਾ ਦਰਜ ਹੋਇਆ । ਪੁਲਿਸ ਦਾ ਕਹਿਣਾ  ਹੈ ਕਿ ਇਸ ਮਾਮਲੇ ਵਿਚ ਇਕ ਦੋਸ਼ੀ ਦੀ ਪਹਿਚਾਣ ਹੋ ਚੁਕੀ ਹੈ ਤੇ ਸਾਰੇ ਦੋਸ਼ੀ ਜਲਦ ਪੁਲਿਸ ਦੀ ਪਕੜ ਵਿਚ ਹੋਣਗੇ। ਹਾਲਾਂਕਿ ਇਹ ਗੱਲ ਜਹਾਜ਼ ਧਿਆਨ ਯੋਗ ਹੈ ਰਾਤ ਵੇਲੇ ਜਦੋ ਜਲ੍ਹਿਆਂਵਾਲਾ ਬਾਗ ਦੇ ਦਰਵਾਜੇ ਤਾਲੇ ਲਾ ਕੇ ਬੰਦ ਕਰ ਦਿਤੇ ਜਾਂਦੇ ਹਨ ਤਾਂ ਉਕਤ ਚੋਰ ਅੰਦਰ ਦਾਖਿਲ ਕਿਵੇ ਹੋਏ ਤੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ।ਪੁਲਿਸ ਅਧਿਕਾਰੀਆਂ ਅਨੁਸਾਰ ਜਲਦ ਹੀ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। —PTC News-
Advertisment

Stay updated with the latest news headlines.

Follow us:
Advertisment