Advertisment

ਸਰਕਾਰ ਦਾ ਪਹਿਲਾ ਬਜਟ ਸਿੱਖਿਆ ਖੇਤਰ ਨੂੰ ਨਵੀਆਂ ਸਿਖਰਾਂ ਵੱਲ ਲਿਜਾਏਗਾ: ਅਰੁਨਾ ਚੌਧਰੀ

author-image
Ragini Joshi
New Update
ਸਰਕਾਰ ਦਾ ਪਹਿਲਾ ਬਜਟ ਸਿੱਖਿਆ ਖੇਤਰ ਨੂੰ ਨਵੀਆਂ ਸਿਖਰਾਂ ਵੱਲ ਲਿਜਾਏਗਾ: ਅਰੁਨਾ ਚੌਧਰੀ
Advertisment
ਚੰਡੀਗੜ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਨਵੀਂ ਸਰਕਾਰ ਦਾ ਪਹਿਲਾ ਬਜਟ ਸਿੱਖਿਆ ਖੇਤਰ ਨੂੰ ਨਵੀਆਂ ਸਿਖਰਾਂ ਵੱਲ ਲਿਜਾਏਗਾ। ਇਹ ਗੱਲ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੇਸ਼ ਕੀਤੇ ਸਰਕਾਰ ਦੇ ਪਲੇਠੇ ਬਜਟ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕਹੀ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਬਜਟ ਵਿੱਚ ਸਿੱਖਿਆ ਨੂੰ ਸਭ ਤੋਂ ਪਹਿਲ ਦਿੱਤੀ ਗਈ ਹੈ ਜਿਸ ਲਈ ਉਹ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਿੱਜੀ ਤੌਰ 'ਤੇ ਧੰਨਵਾਦੀ ਹਨ। ਉਨ•ਾਂ ਕਿਹਾ ਕਿ ਸਿੱਖਿਆ ਢਾਂਚੇ ਦੀ ਨੀਂਹ ਪ੍ਰਾਇਮਰੀ ਸਿੱਖਿਆ ਹੁੰਦੀ ਹੈ ਅਤੇ ਪ੍ਰਾਇਮਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਬਜਟ ਵਿੱਚ ਫਰਨੀਚਰ ਲਈ ਵਿਸ਼ੇਸ਼ ਤੌਰ 'ਤੇ 21 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਪਹਿਲੀ ਵਾਰ ਪ੍ਰਾਇਮਰੀ ਸੂਲਾਂ ਵਿੱਚ ਕੰਪਿਊਟਰ ਮੁਹੱਈਆ ਕਰਵਾਉਣ ਲਈ 10 ਕਰੋੜ ਰੁਪਏ ਰੱਖੇ ਗਏ ਹਨ। ਪ੍ਰਾਇਮਰੀ ਸਕੂਲਾਂ ਵਿੱਚ ਗਰੀਨ ਬੋਰਡ ਲਈ 5.25 ਕਰੋੜ ਰੁਪਏ ਰੱਖਏ ਗਏ ਹਨ। ਗੁਣਾਤਮਕ ਸਿੱਖਿਆ ਨੂੰ ਹੁਲਾਰਾ ਦੇਣ ਲਈ ਹਰੇਕ ਸਿੱਖਿਆ ਬਲਾਕ (216) ਵਿੱਚ ਸਰਵੋਤਮ ਪ੍ਰਾਇਮਰੀ/ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲ ਐਲਾਨਿਆ ਜਾਵੇਗਾ ਅਤੇ ਇਨ•ਾਂ ਨੂੰ ਪੁਰਸਕਾਰ ਦੇਣ ਲਈ 9.27 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੜ•ੋ ਪੰਜਾਬ ਪੜਾਓ ਪੰਜਾਬ ਤਹਿਤ ਪਰਵਾਸੀ ਭਾਰਤੀਆਂ ਸਮੇਤ ਆਮ ਲੋਕਾਂ ਨੂੰ ਸਿੱਖਿਆ ਦੀ ਬਿਹਤਰੀ ਲਈ ਹਿੱਸੇਦਾਰ ਬਣਾਇਆ ਜਾਵੇਗਾ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਉਚੇਰੀ ਸਿੱਖਿਆ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਸਾਰੇ 48 ਸਰਕਾਰੀ ਕਾਲਜਾਂ ਵਿੱਚ ਮੁਫਤ ਵਾਈ ਫਾਈ ਦੀ ਸਹੂਲ ਦਿੱਤੀ ਜਾਵੇਗੀ। ਸੂਬੇ ਦੇ ਪਛੜੇ ਖੇਤਰਾਂ ਵਿੱਚ ਪੰਜ ਨਵੇਂ ਡਿਗਰੀ ਕਾਲਜ ਖੋਲ•ੇ ਜਾਣਗੇ ਜਿਸ ਲਈ 15 ਕਰੋੜ ਰੁਪਏ ਰੱਖੇ ਗਏ ਹਨ। ਮਾਂ ਬੋਲੀ ਪੰਜਾਬੀ ਦੀ ਸੰਭਾਲ ਅਤੇ ਵਿਕਾਸ ਲਈ ਤਲਵੰਡੀ ਸਾਬੋ ਵਿਖੇ ਕੇਂਦਰੀ ਸੰਸਥਾ ਸਥਾਪਤ ਕਰਨ ਦਾ ਐਲਾਨ ਹੋਇਆ ਜੋ ਪੰਜਾਬੀ ਭਾਸ਼ਾ ਦੇ ਡਿਜ਼ੀਟਾਈਜੇਸ਼ਨ, ਮਿਆਰੀਕਰਨ ਅਤੇ ਖੋਜ ਅਧਿਐਨ ਲਈ ਕੰਮ ਕਰੇਗੀ। ਸੈਂਟਰਲ ਸਟੇਟ ਲਾਇਬੇਰਰੀ ਪਟਿਆਲਾ ਲਈ 5 ਕਰੋੜ ਰੁਪਏ ਰੱਖੇ ਗਏ ਹਨ ਜਿਸ ਨਾਲ ਈ-ਲਾਇਬੇਰਰੀ ਬਣੇਗੀ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਵੇਗਾ। ਸੂਬੇ ਵਿੱਚ ਪਟਿਆਲਾ ਵਿਖੇ ਸਰਕਾਰੀ ਮਹਿੰਦਰਾ ਕਾਲਜ 142 ਸਾਲ ਪੁਰਾਣਾ ਹੈ। ਇਸੇ ਤਰ•ਾਂ ਕਪੂਰਥਲਾ, ਮਾਲੇਰਕੋਟਲਾ, ਹਿਸ਼ਆਰਪੁਰ, ਅੰਮ੍ਰਿਤਸਰ ਵਿਖੇ ਸਰਕਾਰੀ ਕਾਲਜ ਕਰੀਬ ਇਕ ਸਦੀ ਪੁਰਾਣੇ ਹਨ ਅਤੇ ਇਨ•ਾਂ ਸਾਰੇ ਕਾਲਜਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 10 ਕਰੋੜ ਰੁਪਏ ਰੱਖੇ ਗਏ ਹਨ। ਸਾਡੇ ਸੱਭਿਆਚਾਰ ਦਾ ਅੰਗ ਉਰਦੂ ਭਾਸ਼ਾ ਦੇ ਵਿਕਾਸ ਲਈ ਮਾਲੇਰਕੋਟਲਾ ਵਿਖੇ ਉਰਦੂ ਅਕਾਦਮੀ ਲਈ 3 ਕਰੋੜ ਰੁਪਏ ਰੱਖੇ ਗਏ ਹਨ। ਉਨ•ਾਂ ਕਿਹਾ ਕਿ ਬੀਤੇ ਦਿਨ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਲਈ ਅਹਿਮ ਐਲਾਨ ਕੀਤੇ ਸਨ ਜਿਸ ਲਈ ਵਿਧਾਨ ਸਭਾ ਵਿੱਚ ਧੰਨਵਾਦ ਮਤਾ ਪਾਇਆ ਗਿਆ। ਉਨ•ਾਂ ਕਿਹਾ ਕਿ ਅੱਜ ਪੇਸ਼ ਕੀਤੇ ਬਜਟ ਨਾਲ ਸਿੱਖਿਆ ਖੇਤਰ ਨੂੰ ਨਵੀਂ ਸੇਧ ਮਿਲੇਗੀ। —PTC News-
Advertisment

Stay updated with the latest news headlines.

Follow us:
Advertisment