Advertisment

ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਅਯੋਜਿਤ ਪੰਜ ਰੋਜ਼ਾ ਚੇਤਨਾ ਮਾਰਚ ਅਟਾਰੀ ਵਾਹਗਾ ਸਰਹੱਦ ਤੇ ਅਰਦਾਸ ਉਪਰੰਤ ਸਮਾਪਤ

author-image
Ragini Joshi
New Update
ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਅਯੋਜਿਤ ਪੰਜ ਰੋਜ਼ਾ ਚੇਤਨਾ ਮਾਰਚ ਅਟਾਰੀ ਵਾਹਗਾ ਸਰਹੱਦ ਤੇ ਅਰਦਾਸ ਉਪਰੰਤ ਸਮਾਪਤ
Advertisment
ਅੰਮ੍ਰਿਤਸਰ : ੧੮ ਅਕਤੂਬਰ- ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਰਜਿ: ਅੰਮ੍ਰਿਤਸਰ ਵੱਲੋਂ ਅਯੋਜਿਤ ਕੀਤਾ ਗਿਆ ਪੰਜ ਰੋਜਾ ਚੇਤਨਾ ਮਾਰਚ ਅਟਾਰੀ, ਵਾਹਗਾ ਸਰਹੱਦ ਤੇ ਅਰਦਾਸ ਉਪਰੰਤ ਸਫਲਤਾ ਪੂਰਵਕ ਸੰਪੂਰਨ ਹੋਇਆ। ਦੋਹਾਂ ਦੇਸ਼ਾਂ ਭਾਰਤ ਪਾਕਿਸਤਾਨ ਵਿਚ ਚਲਦੀ ਖਿਚੋਤਾਨ ਦੀ ਸਮਾਪਤੀ, ਸਦਭਾਵਨਾ ਤੇ ਸਾਂਤੀ, ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰ, ਸਰਲ ਵੀਜਾ ਪ੍ਰਨਾਲੀ, ਦੋਹਾਂ ਦੇਸਾਂ ਵਿਚ ਵਿਉਪਾਰ ਦਾ ਅਦਾਨ ਪ੍ਰਦਾਨ ਅਤੇ ੧੯੪੭ ਦੀ ਵੰਡ ਸਮੇਂ ਵਿਛੜੇ ਪਰਿਵਾਰਾਂ ਦੇ ਮੈਂਬਰਾਂ ਦੇ ਆਪਸੀ ਮੇਲ ਮਿਲਾਪ ਦੀ ਕਾਮਨਾ ਕਰਦਾ ਇਹ ਮਾਰਚ ੧੩ ਅਕਤੂਬਰ ਨੂੰ ਛੇਵੇਂ ਪਾਤਸ਼ਾਹ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੀ ਵਡਾਲੀ ਤੋਂ ਅਰੰਭ ਹੋਇਆ ਜੋ ਤਰਨ ਤਾਰਨ, ਫਿਰੋਜਪੁਰ, ਫਰੀਦਕੋਟ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਦੀ ਯਾਤਰਾ ਕਰਦਾ ਹੋਇਆ ਰਾਤ ਅਟਾਰੀ ਵਾਹਗਾ ਸਰਹੱਦ ਤੇ ਪੁੱਜਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ. ਇੰਦਰਜੀਤ ਸਿੰਘ ਬਾਸਰਕੇ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਰਦੀਪ ਸਿੰਘ ਵਾਲੀਆ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਪਿੰ੍ਰਸੀਪਲ ਜਗਦੀਸ਼ ਸਿੰਘ ਛੇਹਰਟਾ, ਡਾ. ਨਵਤੇਜ ਸਿੰਘ ਬੇਦੀ ਨਰੈਣਗੜ੍ਹ, ਤੇ ਹੋਰ ਪਤਵੰਤੇ ਸੱਜਣਾ ਨੇ ਚੇਤਨਾ ਮਾਰਚ ਦਾ ਨਿਘਾ ਸਵਾਗਤ ਕੀਤਾ। ਸਰਹੱਦ ਗੇਟ ਨੇੜੇ ਫਾਊਂਡੇਸ਼ਨ ਕਰਮੀਆਂ ਵੱਲੋਂ ਮੋਮਬੱਤੀਆਂ ਜਗਾ ਕੇ ਦੋਹਾਂ ਦੇਸਾਂ 'ਚ ਸਾਂਤੀ ਬਣੀ ਰਹੇ ਦੀ ਕਾਮਨਾ ਕੀਤੀ। ਸ. ਹਰਭਜਨ ਸਿੰਘ ਬਰਾੜ ਪ੍ਰਧਾਨ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਨੇ ਕਿਹਾ ਕਿ ਇਹ ਪੰਜਵਾਂ ਚੇਤਨਾ ਮਾਰਚ ਹੈ। ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਅਯੋਜਿਤ ਪੰਜ ਰੋਜ਼ਾ ਚੇਤਨਾ ਮਾਰਚ ਅਟਾਰੀ ਵਾਹਗਾ ਸਰਹੱਦ ਤੇ ਅਰਦਾਸ ਉਪਰੰਤ ਸਮਾਪਤਪਹਿਲਾਂ ਅਸੀਂ ਗਵਾਲੀਅਰ ਤੋਂ ਲਾਹੌਰ ਅਤੇ ਹੋਰ ਵੱਖ-ਵੱਖ ਥਾਵਾਂ ਤੇ ਜਾਂਦੇ ਰਹੇ ਹਾਂ ਪਰ ਪਾਕਿਸਤਾਨ ਜਾਣ ਲਈ ਵੀਜੇ ਸਮੇਂ ਵੱਡੀਆਂ ਦਿਕਤਾਂ ਦੇ ਕਾਰਨ ਇਸ ਵਾਰ ਇਹ ਚੇਤਨਾ ਮਾਰਚ ਪੰਜਾਬ ਵਿਚ ਹੀ ਕੱਢਣ ਦਾ ਫੈਸਲਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਕ ਚੇਤਨਾ ਮਾਰਚ ਅਸੀਂ ਅੰਮ੍ਰਿਤਸਰ ਤੋਂ ਪੰਜਾ ਸਾਹਿਬ ਲੈ ਕੇ ਜਾਣਾ ਹੈ ਜਿਸ ਲਈ ਉਪਰਾਲੇ ਜਾਰੀ ਹਨ। ਉਨ੍ਹਾਂ ਕਿਹਾ ਕਿ ਚੇਤਨਾ ਮਾਰਚ ਨੂੰ ਹਰ ਥਾਂ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ, ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਮਾਰਚ ਦਾ ਸਵਾਗਤ ਕੀਤਾ ਹੈ ਤੇ ਇਸ ਉਪਰਾਲੇ ਦੀ ਭਰਵੀਂ ਪ੍ਰਸੰਸਾ ਕੀਤੀ ਹੈ। ਉਨ੍ਹਾਂ ਇਸ ਚੇਤਨਾ ਮਾਰਚ ਨੂੰ ਸਫਲ ਕਰਨ ਲਈ ਗੁਰਦੁਆਰਾ ਸਿੰਘ ਸਭਾ ਭੱਲਾ ਕਾਲੋਨੀ ਛੇਹਰਟਾ ਦੇ ਪ੍ਰਬੰਧਕਾਂ ਅਤੇ ਬਾਕੀ ਸਹਿਯੋਗ ਕਰਨ ਵਾਲੀ ਸਾਰੀ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਈਂ ਮੀਆਂ ਮੀਰ ਫਾਊਂਡੇਸ਼ਨ ਜਲਦ ਹੀ ਇਕ ਸੈਮੀਨਾਰ ਦਾ ਅਯੋਜਨ ਕਰੇਗੀ ਜਿਸ ਵਿਚ ਪਾਕਿਸਤਾਨ ਸਮੇਤ ਬਾਕੀ ਦੇਸਾਂ ਤੋਂ ਵੀ ਵਕਤਾ ਆਪਣੀ ਸਮੂਲੀਅਤ ਕਰਨਗੇ। —PTC News-
Advertisment

Stay updated with the latest news headlines.

Follow us:
Advertisment