Advertisment

ਸਾਈਨ-ਬੋਰਡਾਂ ਨੂੰ ਪੰਜਾਬੀ ਵਿੱਚ ਲਿਖਵਾਇਆ ਜਾਵੇਂ -ਸੁਖਬੀਰ ਬਾਦਲ

author-image
Shanker Badra
New Update
ਸਾਈਨ-ਬੋਰਡਾਂ ਨੂੰ ਪੰਜਾਬੀ ਵਿੱਚ ਲਿਖਵਾਇਆ ਜਾਵੇਂ -ਸੁਖਬੀਰ ਬਾਦਲ
Advertisment
ਸਾਈਨ-ਬੋਰਡਾਂ ਨੂੰ ਪੰਜਾਬੀ ਵਿੱਚ ਲਿਖਵਾਇਆ ਜਾਵੇਂ -ਸੁਖਬੀਰ ਬਾਦਲ:ਪੰਜਾਬ 'ਚ ਨੈਸ਼ਨਲ ਹਾਈਵੇ 'ਤੇ ਲੱਗੇ ਸਾਈਨ ਬੋਰਡਾਂ ਉਪਰ ਪੰਜਾਬੀ ਭਾਸ਼ਾ ਨੂੰ ਪਹਿਲੇ ਸਥਾਨ ਦੀ ਬਜਾਏ ਤੀਜੇ ਸਥਾਨ 'ਤੇ ਲਿਖੇ ਜਾਣ ਦਾ ਵਿਰੋਧ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ।ਸਾਈਨ-ਬੋਰਡਾਂ ਨੂੰ ਪੰਜਾਬੀ ਵਿੱਚ ਲਿਖਵਾਇਆ ਜਾਵੇਂ -ਸੁਖਬੀਰ ਬਾਦਲਨੈਸ਼ਨਲ ਹਾਈਵੇ 'ਤੇ ਰਾਹਗੀਰਾਂ ਨੂੰ ਦਿਸ਼ਾ ਦਰਸਾਉਣ ਲਈ ਨੈਸ਼ਨਲ ਹਾਈਵੇ ਵੱਲੋਂ ਸਾਈਨ ਬੋਰਡ 'ਤੇ ਮੀਲ ਪੱਥਰ ਲਾਏ ਗਏ ਹਨ ਤਾਂ ਜੋ ਰਾਹਗੀਰ ਆਸਾਨੀ ਨਾਲ ਆਪਣੀ ਮੰਜ਼ਿਲ 'ਤੇ ਪਹੁੰਚ ਸਕਣ ਪਰ ਇਨ੍ਹਾਂ ਸਾਈਨਾਂ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਪਹਿਲਾਂ ਸਥਾਨ ਦੇਣ ਦੀ ਬਜਾਏ ਤੀਜਾ ਸਥਾਨ ਦਿੱਤਾ  ਗਿਆ ਹੈ ਜੋ ਕਿ ਪੰਜਾਬੀਆਂ ਦੀ ਮਾਂ ਬੋਲੀ ਨਾਲ ਵੱਡਾ ਵਿਤਕਰਾ ਕੀਤਾ ਗਿਆ ਹੈ,ਸਾਈਨ-ਬੋਰਡਾਂ ਨੂੰ ਪੰਜਾਬੀ ਵਿੱਚ ਲਿਖਵਾਇਆ ਜਾਵੇਂ -ਸੁਖਬੀਰ ਬਾਦਲਜਿਸ ਨੂੰ ਲੈ ਕੇ ਪੰਜਾਬੀ ਭਾਸ਼ਾ ਨੂੰ ਪਹਿਲੇ ਸਥਾਨ 'ਤੇ ਨਾ ਲਿਖੇ ਜਾਣ ਕਰਕੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿਖੇ ਹੁੰਦੀ ਤੇ ਅੰਗਰੇਜ਼ੀ ਭਾਸ਼ਾ 'ਚ ਲਿਖੇ ਸਾਈਨ ਬੋਰਡਾਂ 'ਤੇ ਕਾਲਾ ਰੰਗ ਮਾਰ ਕੇ ਵਿਰੋਧ ਦੇਖਣ ਨੂੰ ਮਿਲਿਆ।ਇਸ ਸਬੰਧੀ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਆਵਾਜਾਈ ਮੰਤਰੀ ਨਿਤਨ ਗਡਕਰੀ ਨੂੰ ਇੱਕ ਪੱਤਰ ਲਿਖਿਆ ਕਿ ਉਹ ਪੰਜਾਬ ਵਿੱਚ ਕੌਮੀ ਸ਼ਾਹ ਮਾਰਗਾਂ ਉਤੇ ਸਾਰੇ ਸਾਈਨ-ਬੋਰਡਾਂ ਨੂੰ ਪੰਜਾਬੀ ਵਿੱਚ ਲਿਖਵਾਏ ਜਾਣਾ ਯਕੀਨ ਬਣਾਉਣ।ਸਾਈਨ-ਬੋਰਡਾਂ ਨੂੰ ਪੰਜਾਬੀ ਵਿੱਚ ਲਿਖਵਾਇਆ ਜਾਵੇਂ -ਸੁਖਬੀਰ ਬਾਦਲਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਨੂੰ ਰਾਜ ਭਾਸ਼ਾ ਵਜੋਂ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਭਾਸ਼ਾ ਦੇ ਖ਼ਿਲਾਫ਼ ਨਹੀਂ ਹਾਂ ਪਰ ਇਹ ਮਹਿਸੂਸ ਕਰਦੇ ਹਾਂ ਕਿ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਵੀ ਲੋੜੀਦਾ ਸਤਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕੌਮੀ ਸ਼ਾਹ ਮਾਰਗਾਂ ਉਤੇ ਸਾਰੇ ਸਾਈਨ ਬੋਰਡ ਤਰਤੀਬਵਾਰ ਉਪਰ ਤੋਂ ਥੱਲੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਲਿਖੇ ਹੋਣੇ ਚਾਹੀਦੇ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਕੇਂਦਰੀ ਆਵਾਜਾਈ ਮੰਤਰਾਲਾ ਇਸ ਮੁੱਦੇ ਨੂੰ ਲੋੜੀਂਦੀ ਅਹਿਮੀਅਤ ਦੇਵੇਗਾ ਅਤੇ ਪੰਜਾਬ ਵਿੱਚ ਸਾਰੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਹੀ ਲਿਖੇ ਜਾਣਗੇ। -PTC News-
latest-news sukhbir-singh-badal harsimrat-kaur-badal news-in-punjabi news-in-punjab narinder-modhi capitan-amrinder-singh
Advertisment

Stay updated with the latest news headlines.

Follow us:
Advertisment