Advertisment

ਸਾਊਦੀ ਅਰਬ 'ਚ ਹੋ ਰਹੇ ਨੇ ਵੱਡੇ ਫੇਰਬਦਲ, ਸ਼ਾਹ ਸਲਮਾਨ ਨੇ ਲਏ ਇਹ ਨਵੇਂ ਫੈਸਲੇ

author-image
Ragini Joshi
New Update
ਸਾਊਦੀ ਅਰਬ 'ਚ ਹੋ ਰਹੇ ਨੇ ਵੱਡੇ ਫੇਰਬਦਲ, ਸ਼ਾਹ ਸਲਮਾਨ ਨੇ ਲਏ ਇਹ ਨਵੇਂ ਫੈਸਲੇ
Advertisment
ਸਾਊਦੀ ਅਰਬ 'ਚ ਹੋ ਰਹੇ ਨੇ ਵੱਡੇ ਫੇਰਬਦਲ, ਸ਼ਾਹ ਸਲਮਾਨ ਨੇ ਲਏ ਇਹ ਨਵੇਂ ਫੈਸਲੇ: ਸਾਊਦੀ ਅਰਬ ਦੀ ਰਾਜਨੀਤੀ ਅਤੇ ਸ਼ਾਸਨ ਵਿੱਚ ਕਈ ਵੱਡੇ ਫੇਰਬਦਲ ਹੋ ਰਹੇ ਹਨ।  ਅੱਜਕੱਲ੍ਹ ਸ਼ਾਹ ਸਲਮਾਨ ਵੱਲੋਂ ਕਈ ਅਜਿਹੇ ਅਹਿਮ ਫੈਸਲੇ ਲਏ ਜਾ ਰਹੇ ਹਨ ਜੋ ਸਾਊਦੀ ਅਰਬ ਦੇ ਸ਼ਾਸਨ ਦੀ ਬਦਲ ਰਹੀ ਦਿਸ਼ਾ ਨੂੰ ਦਰਸਾਉਂਦਾ ਹੈ। ਹੁਣ ਸ਼ਾਹ ਸਲਮਾਲ ਵੱਲੋਂ ਲਏ ਗਏ ਨਵੇਂ ਫੈਸਲੇ ਮੁਤਾਬਕ, ਟੋਪ ਫੌਜੀ ਅਫਸਰਾਂ ਅਤੇ ਕਈ ਉਪ ਮੰਤਰੀਆਂ ਦੀ ਜਗ੍ਹਾ 'ਤੇ ਨੌਜਵਾਨਾਂ ਨੂੰ ਮੌਕੇ ਦਿੱਤੇ ਗਏ ਹਨ। ਇਹ ਖੇਤਰ ਆਰਥਿਕ ਅਤੇ ਰੱਖਿਆ ਖੇਤਰ ਹਨ, ਜਿੰਨਾਂ੍ਹ ਦੀ ਜ਼ਿੰਮੇਵਾਰੀ ਨੌਜਵਾਨਾਂ ਦੇ ਮੋਢੇ 'ਤੇ ਸੌਂਪੀ ਗਈ ਹੈ। ਸ਼ਾਹੀ ਸ਼ਾਹੀ ਫਰਮਾਨ ਮੁਤਾਬਕ ਜੋ ਸਰਕਾਰੀ ਮੀਡੀਆ 'ਚ ਛਪਿਆ, 'ਸਾਊਦੀ ਫੌਜ ਦੇ ਚੀਫ ਆਫ ਸਟਾਫ ਸੇਵਾ ਮੁਕਤ ਹੋ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਫਰਸਟ ਲੈਫਟੀਨੈਂਟ ਜਨਰਲ ਫੈਯਾਦ ਬਿਨ ਹਾਮਿਦ ਅਲ ਰੁਵਾਇਲੀ ਨੂੰ ਇਹ ਜ਼ਿੰਮੇਦਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਦੇਸ਼ ਦੀ ਹਵਾਈ ਫੌਜ ਅਤੇ ਥਲ ਸੈਨਾ ਵਿਚ ਵੀ ਨਵੇਂ ਮੁਖੀ ਨਿਯੁਕਤ ਕੀਤੇ ਗਏ ਹਨ।' ਜੇਕਰ ਇਸ ਸਭ 'ਚ ਕੋਈ ਖਾਸ ਅਹੁਦਿਆਂ ਦੀ ਨਿਯੁਕਤੀਆਂ ਦੀ ਗੱਲ ਕੀਤੀ ਜਾਵੇ ਤਾਂ ਤੱਮਦੁਰ ਬਿੰਤ ਯੋਸੇਫ ਅਲ ਰਾਮਾਹ ਦੀ ਡਿਪਟੀ ਲੇਬਰ ਮੰਤਰੀ ਵਜੋਂ ਨਿਯੁਕਤੀ ਹੈ। ਮਹਿਲਾਵਾਂ ਨੂੰ ਤਵੱਜੋ ਨਾ ਦੇਣ ਵਾਲੇ ਇਸ ਮੁਲਕ ਨੇ ਪਹਿਲੀ ਵਾਰ ਇਸ ਪੱਧਰ 'ਤੇ ਕਿਸੇ ਮਹਿਲਾ ਦੀ ਪਹਿਲੀ ਵਾਰ ਨਿਯੁਕਤੀ ਹੈ। ਦੱਸ ਦੇਈਏ ਕਿ ਸਾਊਦੀ ਅਰਬ ਵਿਚ 32 ਸਾਲਾ ਮੁਹੰਮਦ ਬਿਨ ਸਲਮਾਨ ਦੇ ਨਾਇਆਬ ਸ਼ਹਿਜਾਦੇ ਬਣਨ ਤੋਂ ਬਾਅਦ ਕਈ ਅਜਿਹੇ ਫੈਸਲੇ ਲਏ ਗਏ ਹਨ, ਜਿੰਨ੍ਹਾਂ ਨਾਲ ਕਈ ਸੁਧਾਰ ਦੇਖਣ ਨੂੰ ਮਿਲੇ ਹਨ। —PTC News-
punjabi-news latest-punjabi-news latest-news-in-punjabi saudi-arabia news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment