Advertisment

ਬ੍ਰਿਟੇਨ ਦੀ ਸਿੱਖ ਪਾਰਲੀਮੈਂਟ ਮੈਂਬਰ ਨੇ ਸੰਸਦ 'ਚ ਫ਼ਿਰ ਉਠਾਇਆ ਸਿੱਖ ਮੁੱਦਾ

author-image
Shanker Badra
New Update
ਬ੍ਰਿਟੇਨ ਦੀ ਸਿੱਖ ਪਾਰਲੀਮੈਂਟ ਮੈਂਬਰ ਨੇ ਸੰਸਦ 'ਚ ਫ਼ਿਰ ਉਠਾਇਆ ਸਿੱਖ ਮੁੱਦਾ
Advertisment
ਬ੍ਰਿਟੇਨ ਦੀ ਸਿੱਖ ਪਾਰਲੀਮੈਂਟ ਮੈਂਬਰ ਨੇ ਸੰਸਦ 'ਚ ਫ਼ਿਰ ਉਠਾਇਆ ਸਿੱਖ ਮੁੱਦਾ:ਬ੍ਰਿਟੇਨ ਵਿੱਚ ਪਿਛਲੇ ਸਮੇਂ ਤੋਂ ਸਿੱਖਾਂ ਦੀ ਵੱਖਰੀ ਗਿਣਤੀ ਦਾ ਮੁੱਦਾ ਉਠਾਇਆ ਜਾ ਰਿਹਾ ਹੈ।ਜਿਸ ਦੇ ਲਈ ਇਸ ਵਾਰ ਵੀ ਜੋ ਸਰਕਾਰ ਵੱਲੋਂ ਅੰਕੜੇ ਜਾਰੀ ਕੀਤੇ ਗਏ ਹਨ ਉਨ੍ਹਾਂ ਅੰਕੜਿਆਂ ਵਿੱਚ ਧਰਮ ਦੇ ਆਧਾਰ 'ਤੇ ਘੱਟ ਗਿਣਤੀਆਂ ਨੂੰ ਨਹੀਂ ਰੱਖਿਆ ਗਿਆ।ਸਿੱਖ ਬੀਬੀ ਨੇ ਬ੍ਰਿਟੇਨ ਦੀ ਸੰਸਦ 'ਚ ਫ਼ਿਰ ਉਠਾਇਆ ਸਿੱਖ ਮੁੱਦਾਸਰਕਾਰ ਧਰਮ ਦੇ ਆਧਾਰ 'ਤੇ ਅੰਕੜੇ  ਇਕੱਠੇ ਕਰਨ ਵਿੱਚ ਅਸਫਲ ਰਹੀ ਹੈ ਜਦਕ ਨਸਲੀ ਅਪਰਾਧਾਂ ਵਿੱਚ ਧਰਮ ਦੇ ਆਧਾਰ 'ਤੇ ਅੰਕੜੇ ਇਕੱਠੇ ਕਰਨੇ ਬੇਹੱਦ ਜ਼ਰੂਰੀ ਹਨ। ਜਿਸ ਦੇ ਲਈ ਬ੍ਰਿਟੇਨ ਦੀ ਸਿੱਖ ਪਾਰਲੀਮੈਂਟ ਮੈਂਬਰ ਪ੍ਰੀਤ ਕੌਰ ਨੇ ਪਾਰਲੀਮੈਂਟ ਵਿੱਚ ਸਿੱਖਾਂ ਦੇ ਵੱਖਰੇ ਖਾਨੇ ਦਾ ਮੁੱਦਾ ਉਠਾਇਆ ਹੈ। ਪ੍ਰੀਤ ਕੌਰ ਗਿੱਲ  ਨੇ ਕਿਹਾ ਕਿ ਇਥੇ ਸਿੱਖ ਕਈ ਦਹਾਕਿਆ ਤੋਂ ਰਹਿ ਰਹੇ ਹਨ ,ਟੈਕਸ ਦੇਂਦੇ ਹਨ, ਵਿਸ਼ਵ ਜੰਗਾਂ ਲੜਦੇ ਹਨ ਤੇ ਉਨ੍ਹਾਂ ਦੀ ਸਮਾਜ ਨੂੰ ਹਰ ਪੱਖੋਂ ਵੱਡੀ ਦੇਣ ਹੈ ਉਸ ਦੇ ਬਾਵਜੂਦ ਵੀ ਸਿੱਖਾਂ ਨਾਲ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਜਦਕਿ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਪ੍ਰਧਾਨ ਮੰਤਰੀ ਬਣਨ ਤੋਂ ਕੁਝ ਸਮਾਂ ਬਾਅਦ ਹੀ ਵਾਅਦਾ ਕੀਤਾ ਸੀ ਕਿ ਉਹ ਧਰਮ ਦੇ ਆਧਾਰ 'ਤੇ ਨਸਲੀ ਹਮਲਿਆ ਤੇ ਹੋਰ ਅੰਕੜੇ  ਇਕੱਠੇ ਕਰਨਗੇ।ਸਿੱਖ ਬੀਬੀ ਨੇ ਬ੍ਰਿਟੇਨ ਦੀ ਸੰਸਦ 'ਚ ਫ਼ਿਰ ਉਠਾਇਆ ਸਿੱਖ ਮੁੱਦਾ ਪ੍ਰੀਤ ਕੌਰ ਗਿੱਲ ਨੇ ਮੁੜ ਬਰਤਾਨੀਆ ਦੀ ਸੰਸਦ ਵਿੱਚ ਕੇਂਦਰੀ ਮੰਤਰੀ ਡੈਮੀਅਨ ਗਰੀਨ ਨੂੰ ਸਵਾਲ ਕੀਤਾ ਕੇ ਸਿੱਖਾਂ ਨੂੰ ਜਦ ਕਾਨੂੰਨੀ ਤੌਰ 'ਤੇ ਵੱਖਰਾ ਧਰਮ ਤੇ ਵੱਖਰੀ ਨਸਲ ਦੀ ਮਾਨਤਾ ਹੈ,ਫਰਿ ਸਿੱਖਾਂ  ਨਾਲ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ 2021 ਦੀ ਜਨਗਣਨਾ ਵਿੱਚ ਸਿੱਖਾਂ  ਦੀ ਵੱਖਰੀ ਗਿਣਤੀ  ਲਈ ਵਿਸ਼ੇਸ਼ ਖਾਨਾ ਹੋਵੇਗਾ ।ਸਿੱਖ ਬੀਬੀ ਨੇ ਬ੍ਰਿਟੇਨ ਦੀ ਸੰਸਦ 'ਚ ਫ਼ਿਰ ਉਠਾਇਆ ਸਿੱਖ ਮੁੱਦਾ ਇਸ ਦੇ ਜਵਾਬਵਿੱਚ ਕੇਂਦਰੀ ਮੰਤਰੀ ਡੈਮੀਅਨ ਗਰੀਨ ਨੇ ਕਿਹਾ ਕਿ ਧਰਮ ਦੇ ਆਧਾਰ 'ਤੇ 130 ਤਰ੍ਹਾਂ ਦੇ ਅੰਕੜੇ  ਇਕੱਠੇ ਨਹੀਂ ਕੀਤੇ ਜਾਂਦੇ, ਇਸ ਕਰਕੇ ਇਹ ਸੰਭਵ ਨਹੀਂ ਹੈ। ਇਹ ਸਵਾਲ ਕਿਸੇ ਇਕ ਖ਼ਾਸ ਗਰੁੱਪ ਲਈ ਨਹੀਂ ਹੈ। ਸਾਨੂੰ ਇਕ ਸਮਾਜ ਦੇ ਤੌਰ 'ਤੇ ਫ਼ੈਸਲਾ ਕਰਨਾ ਹੋਵੇਗਾ ਕਿ ਹਰ ਇਕ ਲਈ ਕਿੰਨੀ  ਜਾਣਕਾਰੀ ਇਕੱਠੀ ਤੇ ਜਾਰੀ ਕਰਨੀ ਹੈ। ਇਹ ਅੰਕੜੇ ਸਰਕਾਰ ਨੂੰ ਨੀਤੀਆਂ ਬਣਾਉਣ ਵਿੱਚ ਮਦਦ ਕਰਦੇ ਹਨ। -PTC News-
latest-news sgpc sukhbir-badal harsimrat-kaur-badal all-india-congress-committee news-in-punjabi news-in-pun-jab narinder-modhi
Advertisment

Stay updated with the latest news headlines.

Follow us:
Advertisment