Advertisment

ਸਿੱਧੂ ਜੀ! ਸੈਰ ਸਪਾਟਾ ਢਾਂਚਾ ਸੂਬੇ ਨੇ ਪੈਸੇ ਕਮਾਉਣ ਲਈ ਖੜ•ਾ ਨਹੀਂ ਕੀਤਾ : ਅਕਾਲੀ ਦਲ

author-image
Ragini Joshi
New Update
ਸਿੱਧੂ ਜੀ! ਸੈਰ ਸਪਾਟਾ ਢਾਂਚਾ ਸੂਬੇ ਨੇ ਪੈਸੇ ਕਮਾਉਣ ਲਈ ਖੜ•ਾ ਨਹੀਂ ਕੀਤਾ : ਅਕਾਲੀ ਦਲ
Advertisment
ਚੰਡੀਗੜ/17 ਜੂਨ/ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੂੰ ਸਾਫ ਸ਼ਬਦਾਂ ਵਿਚ ਦੱਸਿਆ ਹੈ ਕਿ ਸੂਬੇ ਦੁਆਰਾ ਸੈਰ ਸਪਾਟਾ ਢਾਂਚਾ ਪੈਸੇ ਕਮਾਉਣ ਲਈ ਖੜ•ਾ ਨਹੀਂ ਕੀਤਾ ਗਿਆ, ਸਗੋਂ ਇਹ ਸੰਪਤੀ ਆਮ ਜਨਤਾ ਲਈ ਤਿਆਰ ਕੀਤੀ ਗਈ ਹੈ, ਤਾਂ ਕਿ ਇਲਾਕੇ ਵਿਚ ਨਿਵੇਸ਼ ਲਈ ਮਾਹੌਲ ਤਿਆਰ ਹੋ ਸਕੇ। ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਨੇ ਇਸ ਬਾਰੇ ਸਿੱਧੂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਇਹ ਗੱਲ ਤੁਹਾਡੇ ਲਈ ਸਮਝਣੀ ਬਹੁਤ ਮੁਸ਼ਕਿਲ ਹੋਵੇਗੀ, ਕਿਉਂਕਿ ਤੁਹਾਡੀ ਸੌੜੀ ਸੋਚ ਸਿਰਫ ਪੈਸਾ ਕਮਾਉਣ ਬਾਰੇ ਹੀ ਸੋਚਦੀ ਹੈ। ਤੁਸੀਂ ਆਪਣੇ ਕਾਮੇਡੀ ਸ਼ੋਅ ਵਿਚ ਹਰ ਮਿੰਟ ਦੇ ਪੈਸੇ ਵਸੂਲਦੇ ਹੋ। ਇਸ ਲਈ ਤੁਸੀਂ ਇਸ ਗੱਲ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਸੂਬੇ ਦਾ ਪੈਸਾ ਜਨਤਾ ਦੀ ਭਲਾਈ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਸਿੱਧੂ ਨੂੰ ਗੱਲਾਂ ਮਾਰਨ ਦੀ ਥਾਂ ਕੰਮ ਕਰਨ ਦੀ ਸਲਾਹ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਲੋਕ ਸਿੱਧੂ ਤੋਂ ਇਹ ਉਮੀਦ ਕਰਦੇ ਹਨ ਕਿ ਉਹ ਆਪਣੀ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰੇ ਨਾ ਕਿ ਬੇਹੀ ਕਾਮੇਡੀ ਨਾਲ ਉਹਨਾਂ ਦਾ ਸਿਰ ਦੁਖਾਵੇ। ਤੁਸੀਂ ਹੁਣ ਸਰਕਾਰ ਵਿਚ ਬੈਠੇ ਹੋ। ਆਪਣੇ ਪੈਸੇ ਗਿਣਨ ਦੇ ਤੁੱਛ ਤਰੀਕਿਆਂ ਤੋਂ ਉੱਪਰ ਉੱਠ ਕੇ ਸੋਚੋ ਅਤੇ ਅਕਾਲੀ-ਭਾਜਪਾ ਸਰਕਾਰ ਦੁਆਰਾ ਬਣਾਈ ਸੈਰ ਸਪਾਟਾ ਨੀਤੀ ਨੁੰ ਲਾਗੂ ਕਰੋ। ਜਲ ਬੱਸ ਪ੍ਰਾਜੈਕਟ ਇਸੇ ਨੀਤੀ ਦੀ ਦੇਣ ਹੈ। ਇਸ ਤੋਂ ਇਲਾਵਾ ਵੰਡ ਉੱਤੇ ਬਣਿਆ ਅਜਾਇਬਘਰ, ਗੋਬਿੰਦਗੜ• ਕਿਲੇ ਦੀ ਨਵ-ਉਸਾਰੀ, ਅੰਮ੍ਰਿਤਸਰ ਵਿਖੇ ਵਾਰ ਮੈਮੋਰੀਅਲ ਅਤੇ ਰਾਮ ਤੀਰਥ, ਕਰਤਾਰਪੁਰ ਵਿਖੇ ਜੰਗੇ ਆਜ਼ਾਦੀ, ਮੋਹਾਲੀ ਵਿਖੇ ਬੰਦਾ ਬਹਾਦਰ ਮੈਮੋਰੀਅਲ ਅਤੇ ਹੋਰ ਸਾਰੀਆਂ ਯਾਦਗਾਰਾਂ ਇਸੇ ਨੀਤੀ ਦੀ ਪੈਦਾਇਸ਼ ਹਨ। ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਦੀ ਪੰਜਾਬ ਦੇ ਅਮੀਰ ਇਤਿਹਾਸ ਅਤੇ ਵਿਰਸੇ ਬਾਰੇ ਸੋਚ ਦਾ ਅੰਦਾਜ਼ਾ ਇਸ ਗੱਲ ਲਗਾਇਆ ਜਾ ਸਕਦਾ ਹੈ ਕਿ ਉਹ ਵਿਰਾਸਤੇ-ਖਾਲਸਾ ਵਰਗੇ ਸ਼ਾਨਦਾਰ ਮਿਊਜ਼ੀਅਮ ਨੂੰ 'ਚਿੱਟਾ' ਹਾਥੀ ਕਹਿ ਕੇ ਸੱਦਦਾ ਹੈ। ਉਹਨਾਂ ਕਿਹਾ ਕਿ ਇਸ ਤਰ•ਾ ਲੱਗਦਾ ਹੈ ਕਿ ਸਿੱਧੂ ਨੇ 2016 ਵਿਚ ਹਰੀਕੇ ਪੱਤਣ ਵਿਖੇ  ਅਕਾਲੀ-ਭਾਜਪਾ ਸਰਕਾਰ ਦੁਆਰਾ ਚਲਾਏ ਜਲ ਬੱਸ ਪ੍ਰਾਜੈਕਟ ਨੂੰ ਵੀ ਇਸੇ ਦਲੀਲ ਨਾਲ ਰੱਦ ਕੀਤਾ ਹੈ। ਉਹਨਾਂ ਕਿਹਾ ਕਿ ਹਰੀਕੇ ਪੱਤਣ ਨੂੰ ਇੱਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦਾ ਸਿਹਰਾ ਅਕਾਲੀ ਭਾਜਪਾ ਸਰਕਾਰ ਦੇ ਸਿਰ ਜਾਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਵੈਟਲੈਂਡ ਨਾਲ ਲੱਗਦੇ ਇੱਕ ਖਿੱਤੇ ਨੂੰ ਵਿਕਸਤ ਕਰਨ ਦਾ ਉਪਰਾਲਾ ਕੀਤਾ ਅਤੇ ਇਸ ਨੂੰ ਜਲ ਬੱਸ ਚਲਾਉਣ ਵਾਲਾ ਕੇਂਦਰ ਬਣਾਇਆ। ਇਹ ਬੱਸ ਕੁੱਝ ਕਿਲੋਮੀਟਰ ਜੰਗਲ ਦਾ ਇਲਾਕਾ ਪਾਰ ਕਰਕੇ ਸੈਲਾਨੀਆਂ ਨੂੰ ਵੈਟਲੈਂਡ ਵਿਚ ਲੈ ਜਾਂਦੀ ਹੈ। ਰਸਤੇ ਵਿਚ ਬਣੇ ਦਿਓ ਕੱਦ ਟਾਵਰਾਂ ਉੱਤੋਂ ਸੈਲਾਨੀ ਪੰਛੀਆਂ ਨੂੰ ਵੇਖਣ ਦਾ ਲੁਤਫ ਲੈਂਦੇ ਹਨ। ਇਸ ਸਹੂਲਤ ਨੇ ਹਰੀਕੇ ਪੱਤਣ ਨੂੰ ਅੰਤਰਰਾਸ਼ਟਰੀ ਸੈਰ ਸਪਾਟੇ ਦੇ ਘੇਰੇ ਵਿਚ ਲਿਆ ਦਿੱਤਾ ਹੈ। ਇਹ ਅੰਮ੍ਰਿਤਸਰ ਤੋਂ ਸਿਰਫ 13 ਕਿਲੋਮੀਟਰ ਦੂਰ ਹੈ। ਜਲ ਬੱਸ ਆਪਣਾ ਟੂਰ ਅੰਮ੍ਰਿਤਸਰ ਤੋਂ ਸ਼ੁਰੂ ਕਰਦੀ ਹੈ। ਅਕਾਲੀ ਆਗੂ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਸਿੱਧੂ ਇਸ ਬੱਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਦੀ ਥਾਂ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਐਲਾਨ ਕਰ ਰਿਹਾ ਹੈ ਕਿ ਉਹ ਹਰੀਕੇ ਪੱਤਣ ਜਾ ਕੇ ਇਸ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਤਲਾਸੇਥਗਾ। ਉਹਨਾਂ ਕਿਹਾ ਕਿ ਸਿੱਧੂ ਦੇ ਇਸ ਵਤੀਰੇ ਵਿਚੋਂ ਸਿਆਸੀ ਈਰਖਾ ਦੀ ਗੰਧ ਆਉਂਦੀ ਹੈ। ਅਕਾਲੀ ਭਾਜਪਾ ਸਰਕਾਰ ਪੰਜਾਬ ਅੰਦਰ ਸੈਰ ਸਪਾਟੇ ਵਿਕਸਤ ਕਰਨ ਲਈ ਇੰਨੇ ਕੰਮ ਕਰ ਚੁੱਕੀ ਹੈ ਕਿ ਸਿੱਧੂ ਕੋਲ ਹੁਣ ਕਰਨ ਲਈ ਕੁੱਝ ਵੀ ਨਹੀਂ ਹੈ। ਇਸ ਲਈ ਉਹ ਪਿਛਲੀ ਸਰਕਾਰ ਦੇ ਪ੍ਰਾਜੈਕਟਾਂ ਦੀ ਬੇਬੁਨਿਆਦ ਆਲੋਚਨਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਤੁਸੀਂ ਸੱਚੀ ਇੰਨੇ ਭੋਂਦੂ ਹੋ ਜਾਂ ਫਿਰ ਜਾਣ ਬੁੱਝ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਕੀ ਹਰੀਕੇ ਪੱਤਣ ਨੂੰ ਇੱਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਕਾਰਵਾਈ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਸ਼ੁਰੂ ਨਹੀਂ ਹੋ ਗਈ ਸੀ? ਤੁਸੀਂ ਇਹ ਗੱਲ ਸਵੀਕਾਰ ਕਿਉਂ ਨਹੀਂ ਕਰਦੇ ਅਤੇ ਇਸ ਨੂੰ ਅੱਗੇ ਵਧਾਉਣ ਵਿਚ ਆਪਣਾ ਯੋਗਦਾਨ ਕਿਉਂ ਨਹੀਂ ਪਾਉਂਦੇ? ਇਸ ਦੀ ਥਾਂ ਤੁਸੀਂ ਟੂਰਿਸਟ ਥਾਵਾਂ ਤੋਂ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਦਕਿ ਪੂਰੀ ਦੁਨੀਆਂ ਵਿਚ ਸੈਰ ਸਪਾਟੇ ਵਾਲੀਆਂ ਥਾਵਾਂ ਉੱਤੇ ਬੁਨਿਆਦੀ ਢਾਂਚਾ ਸਥਾਨਕ ਅਰਥ ਵਿਵਸਥਾ ਨੂੰ ਹੁਲਾਰਾ ਦੇਣ ਕਰਨ ਲਈ ਵਿਕਸਤ ਕੀਤਾ ਜਾਂਦਾ ਹੈ। ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਨੂੰ ਇਸ ਗੱਲ ਉੱਤੇ ਝਾਤ ਮਾਰਨੀ ਚਾਹੀਦੀ ਸੀ ਕਿ ਕਿਸ ਤਰ•ਾਂ ਸ੍ਰੀ ਦਰਬਾਰ ਸਾਹਿਬ ਦੇ ਨਾਲ ਵਿਰਾਸਤੀ ਮਾਰਗ, ਵਿਆਖਿਆ ਕੇਂਦਰ ਅਤੇ ਪਲਾਜ਼ਾ ਬਣਾਉਣ ਨਾਲ ਅੰਮ੍ਰਿਤਸਰ ਇੱਕ ਸੈਰ ਸਪਾਟੇ ਦੇ ਵਿਸ਼ਵ ਕੇਂਦਰ ਵਜੋਂ ਪ੍ਰਫੁਲਿੱਤ ਹੋਇਆ ਹੈ। ਉਹਨਾਂ ਕਿਹਾ ਇਸ ਉੱਤੇ ਮਹਿਜ਼ ਕੁੱਝ ਕਰੋੜ ਰੁਪਏ ਖਰਚ ਹੋਏ ਹਨ ਅਤੇ ਸਾਨੂੰ ਇਹ ਪੈਸਾ ਖਰਚਣ ਉੱਤੇ ਮਾਣ ਹੈ। ਇਹ ਫਜ਼ੂਲਖਰਚੀ ਨਹੀਂ ਹੈ, ਜਿਸ ਤਰ•ਾਂ ਸਿੱਧੂ ਦੱਸਦਾ ਹੈ। ਇਹ ਸਾਡੇ ਵੱਲੋਂ ਕੌਮ ਅਤੇ ਪਵਿੱਤਰ ਨਗਰੀ ਵਾਸਤੇ ਯੋਗਦਾਨ ਹੈ। —PTC News
-
Advertisment

Stay updated with the latest news headlines.

Follow us:
Advertisment