Advertisment

ਸੁਖਪਾਲ ਖਹਿਰਾ ਖਿਲਾਫ ਸਦਨ 'ਚ ਪੇਸ਼ ਕੀਤਾ ਗਿਆ ਮਤਾ ਹੋਇਆ ਪਾਸ

author-image
Ragini Joshi
New Update
ਸੁਖਪਾਲ ਖਹਿਰਾ ਖਿਲਾਫ ਸਦਨ 'ਚ ਪੇਸ਼ ਕੀਤਾ ਗਿਆ ਮਤਾ ਹੋਇਆ ਪਾਸ
Advertisment
ਸੁਖਪਾਲ ਖਹਿਰਾ ਦੇ ਮਾਮਲੇ 'ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮੋਹਿੰਦਰਾ ਨੇ ਸਦਨ 'ਚ ਮਤਾ ਪੇਸ਼ ਕੀਤਾ, ਜਿਸ 'ਚ ਉਹਨਾਂ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਨੇ ਆਡੀਓ ਕਲਿੱਪ ਜਾਰੀ ਕਰ ਕੇ ਜਸਟਿਸ ਦੀ ਤੌਹੀਨ ਕੀਤੀ ਹੈ। ਚੀਫ ਜਸਟਿਸ ਨੂੰ ਇਸ 'ਤੇ ਨੋਟਿਸ ਲੈਣਾ ਚਾਹੀਦਾ ਹੈ। ਸੁਖਪਾਲ ਖਹਿਰਾ ਖਿਲਾਫ ਸਦਨ 'ਚ ਪੇਸ਼ ਕੀਤਾ ਗਿਆ ਮਤਾ ਹੋਇਆ ਪਾਸਇਸ ਮੁੱਦੇ 'ਤੇ ਕਾਫੀ ਦੇਰ ਤੱਕ ਬਹਿਸ ਵੀ ਚੱਲੀ, ਜਿਸ ਤੋਂ ਬਾਅਦ ਸਦਨ 'ਚ ਮਤਾ ਪਾਸ ਕਰ ਦਿੱਤਾ ਗਿਆ। ਮਤਾ ਪਾਸ ਹੋਣ ਤੋਂ ਬਾਅਦ "ਆਪ" ਵਿਧਾਇਕਾਂ ਵੱਲੋਂ ਵਾਕਆਊਟ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਬੈਂਸ ਭਰਾਵਾਂ ਵੱਲੋਂ ਖਹਿਰਾ ਮਾਮਲੇ 'ਤੇ ਜਾਰੀ ਕੀਤੀ ਗਈ ਵੀਡਓ ਨੇ ਕਾਫੀ ਵਿਵਾਦ ਪੈਦਾ ਕੀਤਾ ਸੀ। ਇਸ 'ਤੇ ਖਹਿਰਾ ਮਾਮਲੇ 'ਤੇ ਜਾਂਚ ਕਰ ਰਹੇ ਸੀਨੀਅਰ ਅਧਿਕਾਰੀਆਂ 'ਤੇ ਭ੍ਰਿਸ਼ਟਾਚਾਰ ਦੇ ਆਰੋਪ ਲਗਾਏ ਗਏ ਸਨ। —PTC News-
Advertisment

Stay updated with the latest news headlines.

Follow us:
Advertisment