Advertisment

ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਕੋਲ ਚਾਈਨਾ ਮੇਡ ਕਿਰਪਾਨਾਂ ਦੀ ਭਰਮਾਰ

author-image
Ragini Joshi
New Update
ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਕੋਲ ਚਾਈਨਾ ਮੇਡ ਕਿਰਪਾਨਾਂ ਦੀ ਭਰਮਾਰ
Advertisment
ਅੰਮ੍ਰਿਤਸਰ: ਭਾਰਤ ਵਿੱਚ ਚਾਈਨਾ ਮੇਡ ਉਤਪਾਦਾਂ ਦੀ ਵੱਧ ਰਹੀ ਵਿਕਰੀ ਦਾ ਅਸਰ ਸ੍ਰੀ ਹਰਿਮੰਦਰ ਸਾਹਿਬ ਕੋਲ ਵਿਕ ਰਹੀਆਂ ਕਿਰਪਾਨਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।ਚਾਈਨਾ ਮੇਡ ਕਿਰਪਾਨਾਂ ਵੱਲ ਵੱਧ ਰਹੇ ਰੁਝਾਨ ਦਾ ਸਿੱਧਾ ਅਸਰ ਸਥਾਨਕ ਮਜ਼ਦੂਰਾਂ ਦੀ ਆਮਦਨ 'ਤੇ ਪਿਆ ਹੈ ਜਿਸਨੇ ਉਹਨਾਂ ਨੂੰ ਦੂਜੇ ਕੰਮਾਂ ਵੱਲ ਜਾਣ ਨੂੰ ਮਜਬੂਰ ਕਰ ਦਿੱਤਾ ਹੈ। ਹਾਲਾਤ ਹੁਣ ਇਹ ਹਨ ਕਿ 40-50 ਸਾਲ ਪੁਰਾਣੇ ਕਿਰਪਾਨਾਂ ਦੇ ਕਾਰੋਬਾਰੀਆਂ ਦੇ ਕੰਮ ਵੀ ਬੰਦ ਹੋਣ ਕੰਢੇ ਖੜੇ ਹਨ। ਦੱਸਣਯੋਗ ਹੈ ਕਿ 4 ਦਹਾਕੇ ਪਹਿਲਾਂ ਹਰ ਰੋਜ਼ 3-4 ਹਜ਼ਾਰ ਕਿਰਪਾਨਾਂ ਦੀ ਵਿਕਰੀ ਹੁੰਦੀ ਸੀ, ਜਿਸਦੀ ਖਰੀਦ ਹੁਣ ਘੱਟ ਕੇ ਮਹਿਜ਼ 300-400 ਤਕ ਸੀਮਤ ਹੋ ਗਈ ਹੈ।ਭਾਵੇਂ ਚਾਈਨਾ ਦੀਆਂ ਕਿਰਪਾਨਾਂ ਨੇ ਲੋਕਾਂ ਦਾ ਦਿਲ ਕਿੰਨ੍ਹਾ ਵੀ ਕਿਉਂ ਨਾ ਮੋਹਿਆ ਹੋਵੇ ਪਰ ਅਸਲ ਸੱਚਾਈ ਇਹ ਹੈ ਕਿ ਇਹਨਾਂ ਕਿਰਪਾਨਾਂ 'ਚ ਖੂਬਸੂਰਤ ਦਿੱਖ ਤਾਂ ਹੈ ਪਰ ਮਜ਼ਬੂਤੀ ਅਤੇ ਹੰਡਣਸਾਰਤਾ ਦੇ ਮਾਮਲੇ ਵਿੱਚ ਇਹ ਭਾਰਤੀ ਕਿਰਪਾਨਾਂ ਤੋਂ ਕਿਤੇ ਪਿੱਛੇ ਹਨ। ਲੋੜ ਹੈ ਚਾਈਨਾ ਦੀਆਂ ਮਸ਼ੀਨੀ ਕਿਰਪਾਨਾਂ 'ਤੇ ਰੋਕ ਲਗਾ ਕੇ ਸਥਾਨਕ ਕਾਰੀਗਰਾਂ ਵੱਲੋਂ ਹੱਥ ਨਾਲ ਮੀਨਾਕਾਰੀ ਕਰ ਕੇ ਤਿਆਰ ਕੀਤੀਆਂ ਕਿਰਪਾਨਾਂ ਦੀ ਵਿਕਰੀ ਨੂੰ ਵਧਾਉਣ ਲਈ ਯਤਨ ਕਰਨ ਦੀ ਤਾਂ ਜੋ ਪੁਸ਼ਤੈਨੀ ਵਿਰਾਸਤ ਨੂੰ ਬਚਾਇਆ ਜਾ ਸਕੇ। —PTC News-
Advertisment

Stay updated with the latest news headlines.

Follow us:
Advertisment