Advertisment

ਹਰਿਆਣਵੀਂ ਡਾਂਸਰ ਨੇ ਬਾਲੀਵੁੱਡ 'ਚ ਕੀਤੀ ਧਮਾਕੇਦਾਰ ਐਂਟਰੀ ,ਟੱਲੀ ਹੋ ਕੇ ਨੱਚੀ ਸਪਨਾ ਚੌਧਰੀ ,ਦੇਖੋ ਵੀਡੀਓ

author-image
Shanker Badra
New Update
ਹਰਿਆਣਵੀਂ ਡਾਂਸਰ ਨੇ ਬਾਲੀਵੁੱਡ 'ਚ ਕੀਤੀ ਧਮਾਕੇਦਾਰ ਐਂਟਰੀ ,ਟੱਲੀ ਹੋ ਕੇ ਨੱਚੀ ਸਪਨਾ ਚੌਧਰੀ ,ਦੇਖੋ ਵੀਡੀਓ
Advertisment
ਹਰਿਆਣਵੀਂ ਡਾਂਸਰ ਨੇ ਬਾਲੀਵੁੱਡ 'ਚ ਕੀਤੀ ਧਮਾਕੇਦਾਰ ਐਂਟਰੀ ,ਟੱਲੀ ਹੋ ਕੇ ਨੱਚੀ ਸਪਨਾ ਚੌਧਰੀ ,ਦੇਖੋ ਵੀਡੀਓ:ਹਰਿਆਣੇ ਦੀ ਮਸ਼ਹੂਰ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ।ਸਪਨਾ ਚੌਧਰੀ ਜਦੋਂ ਸਟੇਜ 'ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ।ਹਰਿਆਣਾ ਅਤੇ ਦਿੱਲੀ 'ਚ ਉਸਦੇ ਡਾਂਸ ਦੇ ਦੀਵਾਨਿਆਂ ਦੀ ਗਿਣਤੀ ਵੱਧ ਗਈ ਹੈ।ਹਰਿਆਣਵੀਂ ਡਾਂਸਰ ਨੇ ਬਾਲੀਵੁੱਡ 'ਚ ਕੀਤੀ ਧਮਾਕੇਦਾਰ ਐਂਟਰੀ ,ਟੱਲੀ ਹੋ ਕੇ ਨੱਚੀ ਸਪਨਾ ਚੌਧਰੀ ,ਦੇਖੋ ਵੀਡੀਓਪਰ ਹੁਣ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ।ਆਪਣੇ ਠੁਮਕਿਆਂ ਨਾਲ ਪੂਰੇ ਹਰਿਆਣੇ ਨੂੰ ਲੁੱਟਣ ਵਾਲੀ ਸਪਨਾ ਹੁਣ 'ਬਿੱਗ ਬੌਸ' ਤੋਂ ਬਾਅਦ ਬਾਲੀਵੁੱਡ 'ਚ ਧਮਾਕੇਦਾਰ ਐਂਟਰੀ ਕਰ ਚੁੱਕੀ ਹੈ।ਫਿਲਮ 'ਵੀਰੇ ਦੀ ਵੈਡਿੰਗ' 'ਚ ਸਪਨਾ ਦਾ ਆਈਟਮ ਨੰਬਰ ਵੀਰਵਾਰ ਨੂੰ ਆਊਟ ਹੋਇਆ। ਇਸ ਗੀਤ 'ਚ ਤੁਹਾਨੂੰ ਸਪਨਾ ਦਾ ਹਰਿਆਣਵੀ ਅੰਦਾਜ਼ ਦੇਖਣ ਨੂੰ ਮਿਲੇਗਾ।ਗੀਤ ਦੇ ਬੋਲ 'ਹੱਟ ਜਾ ਤਾਊ' ਹਨ।ਸੁਨਿਧੀ ਚੌਹਾਨ ਦੀ ਆਵਾਜ਼ 'ਚ ਸ਼ਿੰਗਾਰਿਆ ਇਹ ਆਈਟਮ ਗੀਤ ਚਾਰਟਬਸਟਰ ਲਿਸਟ 'ਚ ਸ਼ਾਮਲ ਹੋਣ ਲਈ ਤਿਆਰ ਹੈ। 2 ਮਿੰਟ 22 ਸੈਕਿੰਡ ਦਾ ਇਹ ਵੀਡੀਓ ਕਿਸੇ ਪ੍ਰਾਈਵੇਟ ਪਾਰਟੀ 'ਤੇ ਫਿਲਮਾਇਆ ਗਿਆ ਹੈ,ਜਿੱਥੇ ਕਾਕਟੇਲ ਪਾਰਟੀ ਵਿਚਕਾਰ 1 ਮਿੰਟ ਦਾ ਵੀਡੀਓ ਖਤਮ ਹੋਣ ਤੋਂ ਬਾਅਦ ਸਪਨਾ ਚੌਧਰੀ ਦੀ ਐਂਟਰੀ ਹੁੰਦੀ ਹੈ।ਹਰਿਆਣਵੀਂ ਡਾਂਸਰ ਨੇ ਬਾਲੀਵੁੱਡ 'ਚ ਕੀਤੀ ਧਮਾਕੇਦਾਰ ਐਂਟਰੀ ,ਟੱਲੀ ਹੋ ਕੇ ਨੱਚੀ ਸਪਨਾ ਚੌਧਰੀ ,ਦੇਖੋ ਵੀਡੀਓ  ਸਪਨਾ ਦਾ ਇਹ ਗੀਤ ਇੰਟਰਨੈੱਟ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਸਿਰਫ 24 ਘੰਟੇ 'ਚ ਹੀ ਇਸ ਨੂੰ 19 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।ਇਹ ਗੀਤ ਟਾਪ ਟਰੈਂਡਿੰਗ 'ਚ ਸ਼ਾਮਲ ਹੋ ਗਿਆ ਹੈ।ਜ਼ਿਕਰਯੋਗ ਹੈ ਕਿ ਇਹ ਇਕ ਰੋਮਾਂਟਿਕ ਕਾਮੇਡੀ ਫਿਲਮ ਹੈ,ਜਿਸ 'ਚ ਪੁਲਕਿਤ ਸਮਰਾਟ, ਜਿਮੀ ਸ਼ੇਰਗਿਲ, ਕ੍ਰਿਤੀ ਖਰਬੰਦਾ, ਯੁਵਿਕਾ ਚੌਧਰੀ, ਸੁਪ੍ਰਿਆ ਕਰਣਿਕ ਤੇ ਸਤੀਸ਼ ਕੌਸ਼ਿਕ ਵਰਗੇ ਸਟਾਰਜ਼ ਕੰਮ ਕਰ ਰਹੇ ਹਨ। -PTCNews-
latest-news india-latest-news news-in-punjabi news-in-punjab sapna-chaudhary
Advertisment

Stay updated with the latest news headlines.

Follow us:
Advertisment