Advertisment

ਹਵਾਈ ਸਫਰ ਹੋਇਆ ਸਸਤਾ, ਮਹਿਜ਼ ਅੱਧੇ ਰੇਟ 'ਤੇ ਕਰੋ ਹੁਣ ਸਫਰ, ਜਾਣੋ ਕਿਵੇਂ!

author-image
Ragini Joshi
New Update
ਹਵਾਈ ਸਫਰ ਹੋਇਆ ਸਸਤਾ, ਮਹਿਜ਼ ਅੱਧੇ ਰੇਟ 'ਤੇ ਕਰੋ ਹੁਣ ਸਫਰ, ਜਾਣੋ ਕਿਵੇਂ!
Advertisment
ਕੌਮਾਂਤਰੀ ਉਡਾਣਾ ਸਸਤੀਆਂ ਹੋ ਰਹੀਆਂ ਹਨ ਕਿਉਂਕਿ ਇੰਡੀਗੋ ਨਾਮੀ ਕੰਪਨੀ ਖੇਤਰੀ ਸੰਪਰਕ ਯੋਜਨਾ (ਉਡਾਣ) ਨਾਲ ਜੁੜਨ ਜਾ ਰਹੀ ਹੈ। ਇਹ ਕੰਪਨੀ ਕਾਫੀ ਸਸਤੇ ਰੇਟਾਂ 'ਤੇ ਹਵਾਈ ਸਫਰ ਮੁਹੱਈਆ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਖਬਰਾਂ ਅਨੁਸਾਰ, ਇੰਡੀਗੋ ਉਡਾਣ ਨਾਮੀ ਸਕੀਮ ਤਹਿਤ ਆਮ ਕਿਰਾਏ ਤੋਂ ਅੱਧੇ ਕਿਰਾਏ 'ਤੇ ਸਫਰ ਕਰਨਾ ਹੁਣ ਮੁਮਕਿਨ ਹੋਵੇਗਾ। ਹਵਾਈ ਸਫਰ ਹੋਇਆ ਸਸਤਾ, ਮਹਿਜ਼ ਅੱਧੇ ਰੇਟ 'ਤੇ ਕਰੋ ਹੁਣ ਸਫਰ, ਜਾਣੋ ਕਿਵੇਂ!ਸੂਤਰਾਂ ਮੁਤਾਬਕ ਇੰਡੀਗੋ ਉਡਾਣ ਸਕੀਮ ਤਹਿਤ ਮੌਜੂਦਾ ਕਿਰਾਏ ਤੋਂ ਅੱਧੀ ਟਿਕਟ 'ਤੇ ਹਵਾਈ ਸਫਰ ਦੀ ਪੇਸ਼ਕਸ਼ ਕਰ ਸਕਦੀ ਹੈ। ਕੌਮਾਂਤਰੀ ਉਡਾਣਾਂ ਲਈ ਇਹ ਕੰਪਨੀ ਦੂਜੀਆਂ ਕੰਪਨੀਆਂ ਨਾਲੋਂ ਤਕਰੀਬਨ ੨੫ ਫੀਸਦੀ ਘੱਟ ਕਿਰਾਇਆ ਲਵੇਗੀ। ਖਬਰਾਂ ਦੀ ਮੰਨੀਏ ਤਾਂ ਇੰਡੀਗੋ ਕੰਪਨੀ 36  ਹੋਰ ਸ਼ਹਿਰਾਂ 'ਚ ਆਪਣਾ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਇਹ ਕੰਪਨੀ ਸਿਰਫ ੩੯ ਸ਼ਹਿਰਾਂ 'ਚ ਹੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਵਾ ਰਹੀ ਹੈ। ਇਸ ਸਕੀਮ ਦੇ ਅਧੀਨ ਹੁਣੇ ਹੀ ਇੰਡੀਗੋ ਕੰਪਨੀ ਨੇ ਵਿਚਾਰ ਕੀਤਾ ਹੈ ਕਿ ਉਹ ਹਰ ਸਾਲ 5 ਤੋਂ 6 ਜਹਾਜ਼ ਖਰੀਦੇਗੀ। ਆਉਣ ਵਾਲੇ ਅਗਲੇ 5 ਸਾਲਾਂ 'ਚ ਇਹ ਕੰਪਨੀ 350 ਜਹਾਜਾਂ ਦੀ ਮਦਦ ਨਾਲ ਸੇਵਾਵਾਂ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ, ਫਿਲਹਾਲ ਇਹਨਾਂ ਜਹਾਜਾਂ ਦੀ ਗਿਣਤੀ ਸਿਰਫ 138 ਹੈ। ਦਰਅਸਲ, ਜਹਾਜ਼ ਕੰਪਨੀਆਂ ਦਾ ਕਿਰਾਇਆ ਖੇਤਰੀ ਮਾਰਗਾਂ 'ਤੇ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਇੰਡੀਗੋ ਘੱਟ ਕਿਰਾਇਆ ਰੱਖ ਕੇ ਆਪਣਾ ਵੱਧ ਵਿਸਥਾਰ ਕਰਨਾ ਚਾਹੁੰਦੀ ਹੈ। ਵੱਧ ਮੁਸਾਫਰ ਅਤੇ ਘੱਟ ਕਿਰਾਏ ਨਾਲ ਇਸ ਕੰਪਨੀ ਭਰਪੂਰ ਫਾਇਦਾ ਕਰਨ ਦਾ ਸੋਚ ਰਹੀ ਹੈ। —PTC News-
Advertisment

Stay updated with the latest news headlines.

Follow us:
Advertisment