Advertisment

ਹਾਕੀ ਮੈਚ ਵਿੱਚ ਭਾਰਤ ਦੀ ਨਿਊਜ਼ੀਲੈਂਡ ਹੱਥੋਂ ਸ਼ਰਮਨਾਕ ਹਾਰ

author-image
Ragini Joshi
New Update
ਹਾਕੀ ਮੈਚ ਵਿੱਚ ਭਾਰਤ ਦੀ ਨਿਊਜ਼ੀਲੈਂਡ ਹੱਥੋਂ ਸ਼ਰਮਨਾਕ ਹਾਰ
Advertisment
ਨਿਊਜ਼ੀਲੈਂਡ: ਪੁਕਾਕੋਹੇ ਵਿਚ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਅੱਜ ਨਿਊਜ਼ੀਲੈਂਡ ਨੇ ਭਾਰਤ ਨੂੰ 8-2 ਨਾਲ ਹਰਾ ਕੇ ਪੰਜ ਟੈਸਟ ਮੈਚਾਂ ਦੀ ਲੜ੍ਹੀ ਵਿੱਚ 2-0 ਦੀ ਲੀਡ ਬਣਾ ਲਈ ਹੈ। ਅੱਜ ਦੀ ਸ਼ਰਮਨਾਕ ਹਾਰ ਭਾਰਤੀ ਔਰਤਾਂ ਦੀ ਹਾਕੀ ਟੀਮ ਲਈ ਸਭ ਤੌਂ ਵੱਡੀ ਹਾਰ ਹੈ। ਪਹਿਲੇ ਟੈਸਟ ਮੈਚ ਵਿਚ ਨਿਊਜ਼ੀਲੈਂਡ ਨੇ ਦੌਰਾ ਕਰ ਰਹੀ ਭਾਰਤੀ ਟੀਮ  ਨੂੰ 4-1 ਨਾਲ ਹਰਾਇਆ ਸੀ। ਹਾਫ ਟਾਇਮ ਤੱਕ ਮੇਜ਼ਬਾਨ ਟੀਮ 3-੦ ਨਾਲ ਅੱਗੇ ਸੀ। ਸੇਸੀ ਮਿਚਲਸਨ ਨੇ ਅੱਜ ਗੋਲਾਂ ਦੀ ਹੈਟ੍ਰਿਕ ਬਣਾਈ। ਸਮਾਂਥਾ ਹੈਰੀਸਨ ਨੇ ਦੋ ਗੋਲ ਕੀਤੇ। ਸਟੈਫ ਡਿਕਨਸ ਨੇ ਇਕ ਗੋਲ ਕੀਤਾ। ਭਾਰਤ ਵੱਲੋਂ ਲੀਲੀਮਾ ਮਿੰਝ ਅਤੇ ਅਨੂਪਾ ਬਲਰਾਜ ਨੇ ਇੱਕ-ਇੱਕ ਗੋਲ ਕੀਤਾ। — PTC News-
india hockey-match victory newzealand defeat
Advertisment

Stay updated with the latest news headlines.

Follow us:
Advertisment