Tue, Apr 23, 2024
Whatsapp

23 ਸਾਲਾ ਨੌਜਵਾਨ ਨੇ 13 ਸਾਲ ਦੇ ਮੁੰਡੇ ਨੂੰ ਬਹਿਲਾ ਫੁਸਲਾ ਕੇ ਕੀਤਾ ਇਹ ਕੰਮ!

Written by  Joshi -- September 12th 2017 01:49 PM
23 ਸਾਲਾ ਨੌਜਵਾਨ ਨੇ 13 ਸਾਲ ਦੇ ਮੁੰਡੇ ਨੂੰ ਬਹਿਲਾ ਫੁਸਲਾ ਕੇ ਕੀਤਾ ਇਹ ਕੰਮ!

23 ਸਾਲਾ ਨੌਜਵਾਨ ਨੇ 13 ਸਾਲ ਦੇ ਮੁੰਡੇ ਨੂੰ ਬਹਿਲਾ ਫੁਸਲਾ ਕੇ ਕੀਤਾ ਇਹ ਕੰਮ!

23 ਸਾਲਾ ਨੌਜਵਾਨ ਨੇ 13 ਸਾਲ ਦੇ ਮੁੰਡੇ ਨੂੰ ਬਹਿਲਾ ਫੁਸਲਾ ਕੇ ਕੀਤਾ ਇਹ ਕੰਮ! 13 year old boy kidnapped, raped, murdered by 23 year old youth ਸੀਕਰੀ ਪਿੰਡ ਦੇ ਸਰਕਾਰੀ ਸਕੂਲ ਦੇ 7ਵੀਂ ਜਮਾਤ ਦੇ ਵਿਦਿਆਰਥੀ ਨੂੰ ਤਿੰਨ ਹਫਤੇ ਪਹਿਲਾਂ 23 ਸਾਲ ਦੀ ਉਮਰ ਦੇ ਇਕ ਨੌਜਵਾਨ ਵੱਲੋਂ ਅਗਵਾ ਕਰ ਕੇ ਕਤਲ ਕੀਤਾ ਗਿਆ ਸੀ। 24 ਅਗਸਤ ਤੋਂ 13 ਸਾਲਾਂ ਦਾ ਮੁੰਡਾ ਲਾਪਤਾ ਸੀ। 13 year old boy kidnapped, raped, murdered by 23 year old youthਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਤੋਂ ਬਾਅਦ ਲਾਸ਼ ਬਰਾਮਦ ਕਰ ਲਈ ਗਈ ਹੈ। ਲਾਸ਼ ਨੂੰ ਪਿੰਡ ਦੇ ਬਾਹਰੀ ਇਲਾਕੇ ਵਿਚ ਜੰਗਲ ਖੇਤਰ ਵਿਚ ਦਫਨਾਇਆ ਗਿਆ ਸੀ ਅਤੇ ਇਸ ਨੂੰ ਮੁਲਜ਼ਮ ਸੂਰਜ ਦੀ ਪੁੱਛ-ਗਿੱਛ ਤੋਂ ਬਾਅਦ ਲੱਭਿਆ ਗਿਆ ਸੀ। 13 year old boy kidnapped, raped, murdered by 23 year old youthਕਮਿਸ਼ਨਰ ਆਫ ਪੁਲਿਸ ਹਨੀਫ ਕੁਰੈਸ਼ੀ ਨੇ ਕਿਹਾ ਕਿ ਸੂਰਜ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਲਾਸ਼ ਬਰਾਮਦ ਕੀਤੀ ਗਈ ਸੀ, ਜਿਸ ਨੇ ਇਸ ਅਪਰਾਧ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਕੇਸ ਵਿੱਚ ਇਕੋ-ਇਕ ਦੋਸ਼ੀ ਸਾਬਿਤ ਹੋਇਆ ਹੈ।ਬਰਾਮਦ ਲਾਸ਼ ਨੂੰ ਰੋਹਤਕ ਵਿੱਚ ਪੀਜੀਆਈਐਮਐਸ ਨੂੰ ਮੈਡੀਕਲ ਜਾਂਚ ਅਤੇ ਡੀਐਨਏ ਟੈਸਟ ਲਈ ਭੇਜ ਦਿੱਤਾ ਗਿਆ ਹੈ। "ਦੋਸ਼ੀ ਪੀੜਤ ਨੂੰ ਨੇੜਲੇ ਜੰਗਲ ਵਿਚ ਲੈ ਗਿਆ ਜਿੱਥੇ ਉਸਨੇ ਪੀੜਤ ਦਾ ਬਲਾਤਕਾਰ ਕੀਤਾ ਅਤੇ ਉਸ ਤੋਂ ਬਾਅਦ ਉਸਨੂੰ ਮੌਤ ਦੇ ਘਾਟ ਉਤਾਰਿਆ"। ਉਸ ਦੇ ਸਕੂਲ ਦਾ ਬੈਗ ਬਰਾਮਦ ਹੋ ਗਿਆ ਹੈ। ਜਦੋਂ ਰਾਹੁਲ ਘਰ ਨਹੀਂ ਆਇਆ ਤਾਂ ਉਸਦੇ ਪਿਤਾ ਰਾਮ ਸਾਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ। 13 year old boy kidnapped, raped, murdered by 23 year old youthਪੁਲਸ ਨੇ ਕਿਹਾ ਕਿ ਲਾਪਤਾ ਮੁੰਡੇ ਦੀ ਜਾਣਕਾਰੀ ਦੇਣ ਵਾਲੇ ਲਈ ੧੦,੦੦੦ ਰੁਪਏ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਮਾਤਾ ਗੀਤਾ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਇਕ ਦਿਨ ਤੋਂ ਇਸ ਅਪਰਾਧ ਅਤੇ ਸ਼ੋਸ਼ਣ ਦਾ ਸ਼ੱਕ ਸੀ, ਪਰ ਪੁਲਿਸ ਨੇ ਧਿਆਨ ਨਹੀਂ ਦਿੱਤਾ"। ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਪੰਜ ਦਿਨ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। —PTC News


  • Tags

Top News view more...

Latest News view more...