Fri, Apr 26, 2024
Whatsapp

145 ਕਿਲੋ ਔਰਤ ਬੈਠੀ ਬੱਚੇ 'ਤੇ, ਵਾਪਰਿਆ ਇਹ ਭਾਣਾ!

Written by  Joshi -- October 19th 2017 05:02 PM
145 ਕਿਲੋ ਔਰਤ ਬੈਠੀ ਬੱਚੇ 'ਤੇ, ਵਾਪਰਿਆ ਇਹ ਭਾਣਾ!

145 ਕਿਲੋ ਔਰਤ ਬੈਠੀ ਬੱਚੇ 'ਤੇ, ਵਾਪਰਿਆ ਇਹ ਭਾਣਾ!

ਗੁੱਸਾ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਇਨਸਾਨ ਆਪਾ ਖੋ ਦਿੰਦਾ ਹੈ ਅਤੇ ਬਾਅਦ ਵਿੱਚ ਪਛਤਾਉਂਦਾ ਹੈ। ਕੁਝ ਅਜਿਹਾ ਹੀ ਵਾਪਰਿਆ ਹੈ ਅਮਰੀਕਾ ਦੇ ਫਲੋਰੀਡਾ ਸ਼ਹਿਰ ਵਿਚ। ਇੱਕ ਘਟਨਾ ਵਿੱਚ ਇਕ ਔਰਤ ਨੂੰ ਆਪਣੀ ਭਣੇਚੀਂ 'ਤੇ ਆਇਆ ਗੁੱਸਾ ਇੰਨ੍ਹਾ ਵੱਧ ਗਿਆ ਕਿ ਜਦੋਂ ਉਸਨੂੰ ਸਜ਼ਾ ਦੇਣ ਲਈ ਕੋਈ ਹੋਰ ਰਸਤਾ ਨਾ ਲੱਭਾ ਤਾਂ ਉਹ ਉਸ ਉਤੇ ਬੈਠ ਗਈ। ਔਰਤ ਦਾ ਭਾਰ ੧੪੫ ਕਿਲੋ ਸੀ ਜਿਸ ਕਾਰਨ ਬੱਚੀ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਤ ਹੋ ਗਈ। ਇਸ ਦੇ ਚੱਲਦਿਆਂ ਉਸ 'ਤੇ ਹੱਤਿਆ ਦਾ ਮਾਮਲਾ ਦਰਜ ਹੋ ਚੁੱਕਾ ਹੈ। ਦੋਸ਼ੀ ਦੀ ਪਛਾਣ ੬੪ ਸਾਲਾ ਵੇਰੋਨਿਕਾ ਪੋਸੀ ਵਜੋਂ ਹੋਈ ਹੈ। ਪੋਸੀ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਸ ਦੀ ਭਾਂਜੀ ਡੇਰਿਕਾ ਲਿੰਡਸੇ ਨੇ ਜਦੋਂ ਉਸ ਨਾਲ ਦੁਰਵਿਵਹਾਰ ਕੀਤਾ ਤਾਂ ਉਸਨੇ ਭਾਣਜੀ ਨੂੰ ਸਜ਼ਾ ਦੇਣ ਲਈ ਉਹ ਉਸ 'ਤੇ ਬੈਠ ਗਈ ਅਤੇ ਲਿੰਡਸੇ ਨੂੰ ਸਾਹ ਆਉਣਾ ਬੰਦ ਹੋ ਗਿਆ। ਜਦੋਂ ਤੱਕ ਪੋਸੀ ਨੂੰ ਇਹ ਅਹਿਸਾਸ ਹੋਇਆ ਤਾਂ ਲਿੰਡਸੇ ਦੀ ਹਾਲਤ ਗੰਭੀਰ ਹੋ ਚੁੱਕੀ ਸੀ। ਲਿੰਡਸੇ ਦੀ ਮਾਂ ਨੇ ਦੱਸਿਆ ਕਿ ਉਹ ਆਪਣੀ ਬੱਚੀ ਨੂੰ ਅਨੁਸ਼ਾਸਨ ਸਿਖਾਉਣਾ ਚਾਹੁੰਦੀ ਸੀ ਜਿਸ ਕਾਰਨ ਉਸਨੇ ਪੋਸੀ ਨੂੰ ਆਪਣੇ ਕੋਲ ਬੁਲਾਇਆ ਸੀ। —PTC News


  • Tags

Top News view more...

Latest News view more...