Sat, Apr 20, 2024
Whatsapp

2 ਵੱਡੇ ਰਿਕਾਰਡ ਆਪਣੇ ਨਾਮ ਕਰ ਸਕਦੇ ਨੇ ਕੋਹਲੀ, ਕੱਲ ਦੇ ਇੰਤਜ਼ਾਰ 'ਚ ਬੈਠੇ ਨੇ ਫੈਨਜ਼!

Written by  Joshi -- February 20th 2018 12:26 PM
2 ਵੱਡੇ ਰਿਕਾਰਡ ਆਪਣੇ ਨਾਮ ਕਰ ਸਕਦੇ ਨੇ ਕੋਹਲੀ, ਕੱਲ ਦੇ ਇੰਤਜ਼ਾਰ 'ਚ ਬੈਠੇ ਨੇ ਫੈਨਜ਼!

2 ਵੱਡੇ ਰਿਕਾਰਡ ਆਪਣੇ ਨਾਮ ਕਰ ਸਕਦੇ ਨੇ ਕੋਹਲੀ, ਕੱਲ ਦੇ ਇੰਤਜ਼ਾਰ 'ਚ ਬੈਠੇ ਨੇ ਫੈਨਜ਼!

2 ਵੱਡੇ ਰਿਕਾਰਡ ਆਪਣੇ ਨਾਮ ਕਰ ਸਕਦੇ ਨੇ ਕੋਹਲੀ, ਕੱਲ ਦੇ ਇੰਤਜ਼ਾਰ 'ਚ ਬੈਠੇ ਨੇ ਫੈਨਜ਼!: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਿਨ ਬ ਦਿਨ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਲੋਕਾਂ ਦਾ ਦਿਲ ਜਿੱਤ ਰਹੇ ਹਨ।ਵਿਰਾਟ ਕੋਹਲੀ ਲਗਾਤਾਰ ਸਫਲਤਾ ਦੇ ਸਿਖਰ ਉੱਤੇ ਚੜ੍ਹਦੇ ਜਾ ਰਹੇ ਹਨ। ਵਿਰਾਟ ਕੋਹਲੀ ਪ੍ਰਤੀਦਿਨ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ। ਦੱਖਣ ਅਫਰੀਕਾ ਖਿਲਾਫ ਵਨਡੇ ਸੀਰੀਜ਼ ਵਿੱਚ ਤਿੰਨ ਸੈਂਕੜੇ ਮਾਰਨ ਵਾਲਾ ਕਪਤਾਨ ਹੁਣ ਟੀ20 ਪ੍ਰਾਰੂਪ ਵਿੱਚ ਵੀ ਇੱਕ ਵੱਡੇ ਰਿਕਾਰਡ ਦੇ ਕਰੀਬ ਪਹੁੰਚ ਗਿਆ ਹੈ। ਕੱਲ ਹੋਣ ਵਾਲੇ ਦੂਜੇ ਟੀ20 ਮੈਚ ਵਿਚ ਵਿਰਾਟ ਇਸ ਰਿਕਾਰਡ ਨੂੰ ਆਸਾਨੀ ਨਾਲ ਹਾਸਲ ਕਰ ਸਕਦਾ ਹੈ। ਦੱਸ ਦੇਈਏ ਕਿ ਵਿਰਾਟ ਕੋਹਲੀ ਟੀ20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ 2000 ਅੰਤਰਰਾਸ਼ਟਰੀ ਟੀ20 ਦੌੜਾਂ ਤੋਂ ਸਿਰਫ 44 ਦੌੜਾਂ ਦੂਰ ਸਨ। ਹੁਣ ਵਿਰਾਟ ਕੋਹਲੀ ਨੂੰ 2000 ਟੀ20 ਦੌੜਾਂ ਤੱਕ ਪੁੱਜਣ ਲਈ ਸਿਰਫ 18 ਦੌੜਾਂ ਦੀ ਜ਼ਰੂਰਤ ਹੈ ਜੋ ਇਤਫਾਕ ਨਾਲ ਉਨ੍ਹਾਂ ਦਾ ਜਰਸੀ ਨੰਬਰ ਵੀ ਹੈ। ਜੇਕਰ ਕੋਹਲੀ ਇਹ ਸੰਖਿਆ ਛੂਹ ਲੈਂਦੇ ਹਨ ਤਾਂ ਉਹ ਇਸ ਪ੍ਰਾਰੂਪ ਵਿਚ 2000 ਦੌੜਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਅਤੇ ਦੁਨੀਆ ਦੇ ਤੀਸਰੇ ਬੱਲੇਬਾਜ਼ ਬਣ ਜਾਣਗੇ।ਇਸ ਤੋਂ ਪਹਿਲਾ ਨਿਊਜ਼ੀਲੈਂਡ ਦੇ ਦੋ ਖਿਡਾਰੀ ਹਾਸਲ ਕਰ ਪਾਏ ਹਨ।ਜਿੰਨਾ ਵਿੱਚ ਮਾਰਟਿਨ ਗੁਪਟਿਲ 2250 ਦੌੜਾਂ ਅਤੇ ਸਾਬਕਾ ਕੀਵੀ ਕਪਤਾਨ ਬਰੈਂਡਨ ਮੈਕੁਲਮ 2140 ਦੌੜਾਂ। ਗੁਪਟਿਲ ਇਹ ਦੌੜਾਂ 74 ਮੈਚਾਂ ਵਿੱਚ ਬਣਾਈਆਂ ਹਨ ਜਦੋਂ ਕਿ ਮੈਕੁਲਮ ਨੇ 70 ਮੈਚਾਂ ਵਿਚ। ਵਿਰਾਟ ਕੋਹਲੀ ਨੇ ਹੁਣ ਤੱਕ 56 ਮੈਚਾਂ ਵਿੱਚ ਹੀ 1982 ਦੌੜਾਂ ਤੱਕ ਪਹੁੰਚ ਗਏ ਹਨ।ਨਾਲ ਹੀ ਵਿਰਾਟ ਕੋਹਲੀ ਇੱਕ ਹੋਰ ਰਿਕਾਰਡ ਤੋੜਨ ਲਈ ਤਿਆਰ ਹਨ ਵਿਰਾਟ ਨੇ ਹੁਣ ਤੱਕ ਇਸ ਦੌਰੇ ਉੱਤੇ ਟੈਸਟ ਅਤੇ ਵਨਡੇ ਸੀਰੀਜ਼ ਵਿਚ ਕੁਲ 844 ਦੌੜਾਂ ਬਣਾਈਆਂ ਹਨ ਅਤੇ ਟੀ20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸੰਖਿਆ ਛੂਹਣ ਲਈ ਸਿਰਫ 156 ਦੌੜਾਂ ਦੀ ਜ਼ਰੂਰਤ ਸੀ, ਜਿਸ ਵਿਚੋਂ 26 ਦੌੜਾਂ ਉਨ੍ਹਾਂ ਨੇ ਪਹਿਲੇ ਟੀ20 ਵਿਚ ਬਣਾ ਦਿੱਤੀਆਂ। ਹੁਣ ਵਿਰਾਟ ਨੂੰ ਸਿਰਫ 130 ਦੌੜਾਂ ਦੀ ਜ਼ਰੂਰਤ ਹੈ। ਜੇਕਰ ਉਹ ਇਸ ਤਰ੍ਹਾਂ ਕਰ ਲੈਂਦੇ ਹਨ ਤਾਂ ਵੈਸਟਇੰਡੀਜ਼ ਦੇ ਸਾਬਕਾ ਮਹਾਨ ਬੱਲੇਬਾਜ਼ ਵਿਵ ਰਿਚਰਡਸ ਦੇ ਬਾਅਦ ਉਹ ਅਜਿਹਾ ਕਰਨ ਵਾਲੇ ਦੁਨੀਆ ਦੇ ਦੂਜੇ ਖਿਡਾਰੀ ਬਣ ਜਾਣਗੇ। —PTC News


Top News view more...

Latest News view more...