Fri, Apr 19, 2024
Whatsapp

24 ਅਤੇ 25 ਫਰਵਰੀ ਨੂੰ ਦੇਸ਼ ਦੀਆਂ ਪੁਰਾਣੀਆਂ ਕਿਸਾਨ ਜਥੇਬੰਦੀਆਂ ਚੰਡੀਗੜ• ਵਿਖੇ ਕਿਸਾਨ ਸੰਕਟ ਉੱਤੇ ਚਰਚਾ ਕਰਨਗੀਆਂ -  ਰਾਜੇਵਾਲ

Written by  Joshi -- February 20th 2018 11:41 AM
24 ਅਤੇ 25 ਫਰਵਰੀ ਨੂੰ ਦੇਸ਼ ਦੀਆਂ ਪੁਰਾਣੀਆਂ ਕਿਸਾਨ ਜਥੇਬੰਦੀਆਂ ਚੰਡੀਗੜ• ਵਿਖੇ ਕਿਸਾਨ ਸੰਕਟ ਉੱਤੇ ਚਰਚਾ ਕਰਨਗੀਆਂ -  ਰਾਜੇਵਾਲ

24 ਅਤੇ 25 ਫਰਵਰੀ ਨੂੰ ਦੇਸ਼ ਦੀਆਂ ਪੁਰਾਣੀਆਂ ਕਿਸਾਨ ਜਥੇਬੰਦੀਆਂ ਚੰਡੀਗੜ• ਵਿਖੇ ਕਿਸਾਨ ਸੰਕਟ ਉੱਤੇ ਚਰਚਾ ਕਰਨਗੀਆਂ -  ਰਾਜੇਵਾਲ

24 ਅਤੇ 25 ਫਰਵਰੀ ਨੂੰ ਦੇਸ਼ ਦੀਆਂ ਪੁਰਾਣੀਆਂ ਕਿਸਾਨ ਜਥੇਬੰਦੀਆਂ ਚੰਡੀਗੜ• ਵਿਖੇ ਕਿਸਾਨ ਸੰਕਟ ਉੱਤੇ ਚਰਚਾ ਕਰਨਗੀਆਂ -  ਰਾਜੇਵਾਲ: ਚੰਡੀਗੜ:  ਇਸ ਵੇਲੇ ਸਾਰੇ ਦੇਸ਼ ਵਿੱਚ ਕਿਸਾਨੀ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ। ਸਰਕਾਰਾਂ ਗੰਭੀਰ ਨਹੀਂ। ਕਿਸਾਨ ਖੁਦਕੁਸ਼ੀਆਂ ਵੱਧ ਰਹੀਆਂ ਹਨ। ਸਰਕਾਰਾਂ ਨੇ ਨੀਤੀਬੱਧ ਢੰਗ ਨਾਲ ਖੇਤੀ ਕਿੱਤੇ ਨੂੰ ਘਾਟੇਵੰਦਾ ਬਣਾ ਕੇ ਕਿਸਾਨੀ ਨੂੰ ਗੰਭੀਰ ਕਰਜੇ ਦੇ ਜਾਲ ਵਿੱਚ ਫਸਾ ਦਿੱਤਾ ਹੈ। ਇਸ ਵੇਲੇ ਸਾਰੇ ਦੇਸ਼ ਵਿੱਚ ਕਿਸਾਨਾਂ ਅੰਦਰ ਰਾਜਨੀਤਕ ਲੋਕਾਂ ਵਿਰੁੱਧ ਗੁੱਸਾ ਹੈ। ਇਸੇ ਲਈ ਕਿਸਾਨ ਜਥੇਬੰਦੀਆਂ ਵਿੱਚ ਵੀ ਵੱਡੀ ਪੱਧਰ ਉਤੇ ਰਾਜਨੀਤਕ ਪਾਰਟੀਆਂ ਨੇ ਘੁਸਪੈਠ ਕਰ ਲਈ ਹੈ। ਕਿਸਾਨਾਂ ਨੂੰ ਕਿਸਾਨ ਹਿਤੈਸ਼ੀ ਬਣ ਕੇ ਅੰਦੋਲਨ ਵਿੱਚ ਥਕਾ ਦੇਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸੱਚੀਮੁੱਚੀ ਇਹ ਲੋਕ ਕਿਸਾਨਾਂ ਪ੍ਰਤੀ ਕਿੰਨੇ ਕੁ ਗੰਭੀਰ ਹਨ ਇਸਨੂੰ ਘੋਖਣਾ ਜਰੂਰੀ ਹੈ। ਇਸੇ ਮੰਤਵ ਲਈ ਸਾਰੇ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਕਿਸਾਨ ਜਥੇਬੰਦੀਆਂ 24 ਅਤੇ 25 ਫਰਵਰੀ ਨੂੰ ਚੰਡੀਗੜ• ਵਿਖੇ ਇਕੱਠੀਆਂ ਹੋ ਕੇ ਕਿਸਾਨੀ ਦੇ ਇਸ ਗੰਭੀਰ ਸੰਕਟ ਉਤੇ ਚਰਚਾ ਕਰਨਗੀਆਂ ਅਤੇ ਕਿਸਾਨ ਅੰਦੋਲਨ ਨੂੰ ਫੈਸਲਾਕੁੰਨ ਪੜਾਅ ਤੱਕ ਲੈ ਕੇ ਜਾਣ ਲਈ ਅੰਦੋਲਨ ਦੀ ਰੂਪਰੇਖਾ ਵੀ ਇਸੇ ਗੋਸ਼ਟੀ ਦੌਰਾਨ ਤਹਿ ਕੀਤੀ ਜਾਵੇਗੀ। ਇਹ ਗੱਲ ਅੱਜ ਇੱਥੋਂ ਜਾਰੀ ਕੀਤੇ ਇੱਕ ਪ੍ਰੈੱਸ ਬਿਆਨ ਰਾਹੀਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਹੀ। ਉਨ•ਾਂ ਕਿਹਾ ਕਿ ਇਸ ਦੋ ਦਿਨਾਂ ਗੋਸ਼ਟੀ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਦੇ ਦੂਜੇ ਰਾਜਾਂ ਦੇ ਘੱਟੋ ਘੱਟ 100 ਡੈਲੀਗੇਟਾਂ ਦੀ ਸ਼ਮੂਲੀਅਤ ਪੱਕੀ ਹੋ ਚੁੱਕੀ ਹੈ। ਪੰਜਾਬ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਦੇ ਲਗਭਗ 150 ਡੈਲੀਗੇਟ ਵੀ ਇਸ ਦੋ ਦਿਨਾਂ ਗੋਸ਼ਟੀ ਵਿੱਚ ਸ਼ਾਮਲ ਹੋਣਗੇ। ਇਸ ਗੋਸ਼ਟੀ ਨੂੰ ਸੰਬੋਧਨ ਕਰਨ ਲਈ ਉੱਘੇ ਖੇਤੀ ਨੀਤੀਆਂ ਦੇ ਵਿਚਾਰਵਾਨ ਸ੍ਰੀ ਦਵਿੰਦਰ ਸ਼ਰਮਾ ਵੀ ਲਗਾਤਾਰ ਸ਼ਾਮਲ ਰਹਿਣਗੇ। —PTC News


Top News view more...

Latest News view more...