Advertisment

ਖੂਹੀ ਪੁਟਦਿਆਂ ਮਿੱਟੀ ਦੀਆਂ ਢਿੱਗਾਂ ਡਿੱਗਣ ਨਾਲ ਪੰਜ ਮਜ਼ਦੂਰ ਆਏ ਮਿੱਟੀ ਹੇਠ, 3 ਦੀ ਹੋਈ ਮੌਤ

author-image
Ragini Joshi
New Update
ਖੂਹੀ ਪੁਟਦਿਆਂ ਮਿੱਟੀ ਦੀਆਂ ਢਿੱਗਾਂ ਡਿੱਗਣ ਨਾਲ ਪੰਜ ਮਜ਼ਦੂਰ ਆਏ ਮਿੱਟੀ ਹੇਠ, 3 ਦੀ ਹੋਈ ਮੌਤ
Advertisment
ਖੂਹੀ ਪੁਟਦਿਆਂ ਮਿੱਟੀ ਦੀਆਂ ਢਿੱਗਾਂ ਡਿੱਗਣ ਨਾਲ ਪੰਜ ਮਜ਼ਦੂਰ ਆਏ ਮਿੱਟੀ ਹੇਠ, 3 ਦੀ ਹੋਈ ਮੌਤ ਫ਼ਿਰੋਜ਼ਪੁਰ ਦੇ ਪਿੰਡ ਸ਼ਰੀਂਹ ਵਾਲਾ ਵਿਚ ਅੱਜ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ੨੦ ਫੁੱਟੀ ਖੂਹੀ ਪੁੱਟਦਿਆਂ ੫ ਮਜ਼ਦੂਰਾਂ ਦੇ ਮਿੱਟੀ ਦੀਆਂ ਢਿੱਗਾਂ ਹੇਠ ਦੱਬ ਜਾਣ ਦੀ ਖਬਰ ਫੈਲੀ। ਭਾਵੇਂ ਹਰਕਤ ਵਿਚ ਆਉਂਦਿਆਂ ਲੋਕਾਂ ਨੇ ਜੇ.ਸੀ.ਬੀ ਮਸ਼ੀਨਾਂ ਸਹਾਰੇ ਬੀ.ਐਸ.ਐਫ ਦੀ ਸਹਾਇਤਾ ਨਾਲ ਮਿੱਟੀ ਵਿਚੋਂ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ, ਪ੍ਰੰਤੂ ਪੰਜਾਂ ਵਿਚੋਂ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਦਾ ਮਾਹਿਰ ਡਾਕਟਰਾਂ ਦੁਆਰਾ ਇਲਾਜ਼ ਜਾਰੀ ਹੈ। ਜ਼ਿਕਰਯੋਗ ਹੈ ਕਿ ਖੇਤਾਂ ਵਿਚ ਖੂਹੀ ਪੁੱਟ ਕੇ ਬਾਹਰ ਨਿਕਲ ਰਹੇ ਮਜ਼ਦੂਰ ਨੂੰ ਜਿਉਂ ਹੀ ਸਾਥੀ ਮਜ਼ਦੂਰਾਂ ਨੇ ਹੱਥ ਦੇ ਕੇ ਬਾਹਰ ਕੱਢਣ ਦਾ ਯਤਨ ਕੀਤਾ, ਤਿਉਂ ਹੀ ਖੂਹੀ ਨੇੜੇ ਲੱਗੇ ਨਿੰਮ ਦੇ ਦਰੱਖਤ ਦੀ ਮਿੱਟੀ ਸਾਰਿਆਂ ਦੀ ਜਾਨ ਦਾ ਖੌਅ ਬਣ ਗਈ। ਘਟਨਾ ਸਥਾਨ 'ਤੇ ਖੜ੍ਹੇ ਲੋਕਾਂ ਨੇ ੱਿਜਥੇ ਤਿੰਨ ਮਜ਼ਦੂਰਾਂ ਨੂੰ ਬਚਾਉਣ ਦੀ ਪੁਸ਼ਟੀ ਕੀਤੀ, ਉਥੇ ਪੁਲਿਸ ਵੱਲੋਂ ਮਾਮਲੇ ਨੂੰ ਵਿਚਾਰੇ ਜਾਣ ਦੀ ਗੱਲ ਕੀਤੀ। 3 soil digging laborer died in accidentਮੌਕੇ 'ਤੇ ਖੜ੍ਹੇ ਲੋਕਾਂ ਦੀ ਹੱਲਾਸ਼ੇਰੀ ਨਾਲ ਜਿੱਥੇ ਚਾਰਾਂ ਨੂੰ ਤਾਂ ਤੁਰੰਤ ਬਾਹਰ ਕੱਢਣ ਵਿਚ ਕਾਮਯਾਬੀ ਮਿਲੀ, ਉਥੇ ਇੱਕ ਨੂੰ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ, ਪ੍ਰੰਤੂ ਉਦੋਂ ਤੱਕ ਤਿੰਨ ਦਮ ਤੋੜ ਗਏ। ਇਹ ਘਟਨਾ ਫ਼ਿਰੋਜ਼ਪੁਰ ਦੇ ਪਿੰਡ ਸ਼ਰੀਂਹ ਵਾਲਾ ਦੀ ਹੈ, ਜਿਥੇ ਅੱਜ ਦੁਪਹਿਰ ਵੇਲੇ ਖੂਹੀ ਪੁੱਟ ਕੇ ਬਾਹਰ ਨਿਕਦੇ ਮਜ਼ਦੂਰ ਉਪਰ ਮਿੱਟੀ ਦੀਆਂ ਢਿੱਗਾਂ ਡਿੱਗਣ ਸਦਕਾ ਬਾਹਰ ਕੱਢਣ ਦਾ ਯਤਨ ਕਰਨ ਵਾਲੇ ਵੀ ਚਾਰ ਮਜ਼ਦੂਰ ਮਿੱਟੀ ਹੇਠ ਦੱਬ ਗਏ। ਘਟਨਾ ਸਥਾਨ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮਾਮਲੇ 'ਤੇ ਨਜ਼ਰਸਾਨੀ ਕੀਤੀ ਹੋਈ ਹੈ ਅਤੇ ਮਿੱਟੀ ਵਿਚ ਦੱਬੇ ਮਜ਼ਦੂਰ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜ ਮਜ਼ਦੂਰਾਂ ਵਿਚੋਂ ਤਿੰਨ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਮਜ਼ਦੂਰ ਦਾ ਇਲਾਜ਼ ਚੱਲ ਰਿਹਾ ਹੈ। 3 soil digging laborer died in accidentਘਟਨਾ ਸਥਾਨ 'ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਖੇਤਾਂ ਵਿਚ ਖੂਹੀ ਪੁੱਟ ਰਹੇ ਉਕਤ ਮਜ਼ਦੂਰਾਂ ਉਪਰ ਅਚਾਨਕ ਨਿੰਮ ਦੇ ਦਰੱਖਤ ਦੀ ਮਿੱਟੀ ਡਿੱਗਣ ਕਰਕੇ ਉਹ ਮਿੱਟੀ ਹੇਠ ਆ ਗਏ, ਜਿਸ ਨੂੰ ਤੁਰੰਤ ਜੇ.ਸੀ.ਬੀ ਮਸ਼ੀਨ ਤੇ ਫੌਜ ਦੀ ਸਹਾਇਤਾ ਨਾਲ ਬਾਹਰ ਕੱਢਣ ਦਾ ਯਤਨ ਕੀਤਾ ਗਿਆ, ਜਿਸ ਵਿਚ ਫਤਹਿ ਹਾਸਲ ਕਰਕੇ ਭਾਵੇਂ ਪੰਜਾਂ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ, ਪ੍ਰੰਤੂ ਤਿੰਨ ਦੀ ਜਾਨ ਨਹੀਂ ਬਚ ਸਕੀ। —PTC News-
Advertisment

Stay updated with the latest news headlines.

Follow us:
Advertisment