Thu, Apr 25, 2024
Whatsapp

ਮੁੱਖ ਮੰਤਰੀ ਵੱਲੋਂ ਮਿਡ-ਡੇ-ਮੀਲ ਵਾਸਤੇ 300 ਟਨ ਆਲੂ ਖਰੀਦਣ ਲਈ ਮਾਰਕਫੈਡ ਨੂੰ ਨਿਰਦੇਸ਼

Written by  Joshi -- July 24th 2017 05:13 PM
ਮੁੱਖ ਮੰਤਰੀ ਵੱਲੋਂ ਮਿਡ-ਡੇ-ਮੀਲ ਵਾਸਤੇ 300 ਟਨ ਆਲੂ ਖਰੀਦਣ ਲਈ ਮਾਰਕਫੈਡ ਨੂੰ ਨਿਰਦੇਸ਼

ਮੁੱਖ ਮੰਤਰੀ ਵੱਲੋਂ ਮਿਡ-ਡੇ-ਮੀਲ ਵਾਸਤੇ 300 ਟਨ ਆਲੂ ਖਰੀਦਣ ਲਈ ਮਾਰਕਫੈਡ ਨੂੰ ਨਿਰਦੇਸ਼

300 ton potatoes ordered ਸੂਬੇ ਦੇ ਸੰਕਟ ਚ ਘਿਰੇ ਆਲੂ ਉਤਪਾਦਕਾਂ ਨੂੰ ਸਹਾਇਤਾ ਮੁਹੱਈਆ ਕਰਾਉਣ ਦਾ ਉਦੇਸ਼ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸੰਕਟ ਵਿਚ ਘਿਰੇ ਆਲੂ ਉਤਪਾਦਕਾਂ ਨੂੰ ਮਦਦ ਮੁਹੱਈਆ ਕਰਾਉਣ ਲਈ ਮਾਰਕਫੈਡ ਨੂੰ ਸਕੂਲਾਂ ਦੀ ਮਿਡ-ਡੇ-ਮੀਲ ਵਾਸਤੇ ਤੁਰੰਤ 300 ਟਨ ਆਲੂ ਖਰੀਦਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟਿੰਗ ਸਹਿਕਾਰੀ ਫੈਡਰੇਸ਼ਨ ਮਾਰਕਫੈਡ ਨੂੰ ‘ਨਾ ਮੁਨਾਫਾ ਨਾ ਘਾਟਾ’ ਦੇ ਆਧਾਰ ’ਤੇ ਆਲੂ ਖਰੀਦਣ ਲਈ ਆਖਿਆ ਹੈ ਤਾਂ ਜੋ ਆਲੂ ਉਤਪਾਦਕਾਂ ਨੂੰ ਮੌਜੂਦਾ ਸੰਕਟ ਵਿਚੋਂ ਬਾਹਰ ਕੱਢਿਆ ਜਾ ਸਕੇ। ਆਲੂਆਂ ਦੇ ਘੱਟ ਭਾਅ ਦੇ ਨਤੀਜੇ ਵਜੋਂ ਸੂਬੇ ਭਰ ਦੇ ਕਿਸਾਨਾਂ ਨੂੰ ਇਸ ਵੇਲੇ ਅਨੇਕਾਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਖੇਤੀਬਾੜੀ ਵਿਭਾਗ ਨੇ ਜੇਲ੍ਹਾਂ ਅਤੇ ਸਿਖਿਆ ਵਿਭਾਗਾਂ ਨੂੰ ਪਹਿਲਾਂ ਹੀ ਇਕ ਸਲਾਹ ਜਾਰੀ ਕਰਕੇ ਉਨ੍ਹਾਂ ਨੂੰ ਮਿਡ-ਡੇ-ਮੀਲ ਸਕੀਮ ਅਤੇ ਜੇਲਾਂ ਵਿਚ ਕੈਦੀਆਂ ਦੇ ਲਈ ਆਲੂਆਂ ਦੀ ਵੱਧ ਤੋਂ ਵੱਧ ਖਪਤ ਯਕੀਨੀ ਬਣਾਉਣ ਲਈ ਆਖਿਆ ਹੈ ਕਿਉਂਕਿ ਆਲੂਆਂ ਵਿਚ ਕਾਫੀ ਪੌਸ਼ਟਿਕ ਤੱਤ ਹਨ। ਇਸ ਤੋਂ ਇਲਾਵਾ ਸੂਬੇ ਵਿਚ ਆਲੂਆਂ ਦੀ ਵਿਕਰੀ ਨੂੰ ਬੜ੍ਹਾਵਾ ਦੇਣ ਲਈ ਸਰਕਾਰੀ ਸੰਸਥਾਵਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਾਰਕਫੈਡ ਅਤੇ ਪੰਜਾਬ ਐਗਰੋ ਵਰਗੀਆਂ ਸੂਬਾਈ ਏਜੰਸੀਆਂ ਨੂੰ ਨਿਰਦੇਸ਼ ਜਾਰੀ ਕਰਕੇ ਆਲੂ ਉਤਪਾਦਕਾਂ ਨੂੰ ਮੰਡੀ ਸਮਰਥਨ ਮੁਹੱਈਆ ਕਰਾਉਣ ਲਈ ਵਿਆਪਕ ਰਣਨੀਤੀ ਤਿਆਰ ਕਰਨ ਲਈ ਆਖਿਆ ਹੈ ਤਾਂ ਜੋ ਆਲੂ ਉਤਪਾਦਕਾਂ ਨੂੰ ਢੁਕਵਾਂ ਭਾਅ ਅਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ। —PTC News


  • Tags

Top News view more...

Latest News view more...