Thu, Apr 25, 2024
Whatsapp

ਪਾਕਿਸਤਾਨ ਦੇ 7 ਕੈਦੀਆਂ ਦੀ ਵਤਨ ਵਾਪਸੀ!

Written by  Joshi -- August 23rd 2017 02:06 PM -- Updated: August 23rd 2017 02:10 PM
ਪਾਕਿਸਤਾਨ ਦੇ 7 ਕੈਦੀਆਂ ਦੀ ਵਤਨ ਵਾਪਸੀ!

ਪਾਕਿਸਤਾਨ ਦੇ 7 ਕੈਦੀਆਂ ਦੀ ਵਤਨ ਵਾਪਸੀ!

ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਭਾਰਤ ਸਰਕਾਰ ਨੇ ਰਿਹਾਅ ਕਰਨ ਮਗਰੋਂ ਉਹਨਾਂ ਦੀ ਵਤਨ ਵਾਪਸੀ ਕਰਵਾ ਦਿੱਤੀ ਹੈ। ਇਸ ਮੌਕੇ 'ਤੇ ਕੈਦੀਆਂ ਦੇ ਚਿਹਰੇ ਖੁਸ਼ੀ ਨਾਲ ਖਿੜ੍ਹੇ ਹੋeਨ ਅਤੇ ਕੁਝ ਕੈਦੀ ਥੋੜ੍ਹੇ ਭਾਵੁਕ ਵੀ ਨਜ਼ਰ ਆਏ । ਇਹਨਾਂ ਕੈਦੀਆਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਭਾਰਤ ਸਰਕਾਰ ਦੇ ਧੰਨਵਾਦੀ ਹਨ ਕਿਸ ਨੇ ਉਹਨਾਂ ਨੂੰ ਵਤਨ ਵਾਪਸੀ ਦਾ ਮੌਕਾ ਦਿੱਤਾ ਹੈ। ਇਹ ਕੈਦੀ ਗਲਤ ਤਰੀਕੇ ਨਾਲ ਭਾਰਤ ਦਾਖਲ ਹੋਏ ਸਨ ਜਿਸ ਕਾਰਨ ਇਹਨਾਂ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ। (7 Pakistani prisoners released by India today at Attari Wagah Border) 7 Pakistani prisoners released by India today at Attari Wagah Borderਅੱਜ ਉਕਤ ਕੈਦੀਆਂ ਨੂੰ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਹੈ। ਇਹ ਕੈਦੀ ਜੰਮੂ, ਦਿੱਲੀ ਤੇ ਭੋਪਾਲ ਦੀਆਂ ਵੱਖੋ-ਵੱਖ ਜੇਲ੍ਹਾਂ ਵਿੱਚ ਬੰਦ ਸਨ। ਇਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਕਈ ਸਾਲਾ ਬਾਅਦ ਵਤਨ ਵਾਪਸੀ ਹੋ ਰਹੀ ਹੈ ਅਤੇ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਉਤਸੁਕ ਹਨ। —PTC News


  • Tags

Top News view more...

Latest News view more...