Sat, Apr 20, 2024
Whatsapp

'84 ਸਿੱਖ ਕਤਲੇਆਮ ਮਾਮਲਾ: ਟਾਈਟਲਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਹੋਰਨਾਂ ਕਈ ਮੰਤਰੀਆਂ ਨੂੰ ਭੇਜਿਆ ਕਾਨੂੰਨੀ ਨੋਟਿਸ 

Written by  Joshi -- February 26th 2018 09:22 PM -- Updated: February 27th 2018 03:33 PM
'84 ਸਿੱਖ ਕਤਲੇਆਮ ਮਾਮਲਾ: ਟਾਈਟਲਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਹੋਰਨਾਂ ਕਈ ਮੰਤਰੀਆਂ ਨੂੰ ਭੇਜਿਆ ਕਾਨੂੰਨੀ ਨੋਟਿਸ 

'84 ਸਿੱਖ ਕਤਲੇਆਮ ਮਾਮਲਾ: ਟਾਈਟਲਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਹੋਰਨਾਂ ਕਈ ਮੰਤਰੀਆਂ ਨੂੰ ਭੇਜਿਆ ਕਾਨੂੰਨੀ ਨੋਟਿਸ 

'84 ਸਿੱਖ ਕਤਲੇਆਮ ਮਾਮਲਾ: ਟਾਈਟਲਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਹੋਰਨਾਂ ਕਈ ਮੰਤਰੀਆਂ ਨੂੰ ਭੇਜਿਆ ਕਾਨੂੰਨੀ ਨੋਟਿਸ '84 ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਚੋਂ ਇੱਕ ਮੰਨੇ ਜਾਂਦੇ ਕਾਂਗਰਸ ਪਾਰਟੀ ਦੇ ਜਗਦੀਸ਼ ਟਾਈਟਲਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਮੈਂਬਰਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਟਾਈਟਲਰ ਨੇ ਸੁਖਦੇਵ ਢੀਂਡਸਾ, ਐਮ.ਪੀ, ਹਰਸਿਮਰਤ ਕੌਰ ਬਾਦਲ, ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ, ਬਲਵਿੰਦਰ ਸਿੰਘ ਭੂੰਦੜ, ਐਮ.ਪੀ, ਨਰੇਸ਼ ਗੁਜਰਾਲ, ਐਮ.ਪੀ, ਪ੍ਰੇਮ ਸਿੰਘ ਚੰਦੂਮਾਜਰਾ, ਐਮ.ਪੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਮਾਣਹਾਨੀ ਦਾ ਦਾਅਵਾ ਕਰਦਿਆਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ '84 ਦੰਗਿਆਂ 'ਚ ਟਾਈਟਲਰ ਦੀ ਭੂਮਿਕਾ ਨੂੰ ਜਗ ਜਾਹਿਰ ਕਰਦੀਆਂ ਵੀਡੀਓ ਕਲਿੱਪਾਂ ਅਤੇ ਹੋਰਨਾਂ ਸਬੂਤਾਂ ਨੂੰ ਜਨਤਕ ਕਰਨ ਦੇ ਮਾਮਲੇ 'ਚ ਭੇਜਿਆ ਗਿਆ ਹੈ। 84 Anti SIkh Riots, Jagdish tytler sends legal notice to Harsimrat Badal & othersਦੱਸ ਦੇਈਏ ਕਿ ਟਾਈਟਲਰ ਨੇ ਇਸ ਨੋਟਿਸ ਦੇ ਹਿਸਾਬ ਨਾਲ ਖੁਦ ਨੂੰ ਬੇਕਸੂਰ ਦੱਸਦੇ ਹੋਏ 84 ਦੰਗਿਆਂ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਮਨਘੜ੍ਹਤ ਕਰਾਰ ਦਿੱਤਾ ਹੈ। —PTC News

Top News view more...

Latest News view more...