Sat, Apr 20, 2024
Whatsapp

ਕੈਨੇਡੀਅਨ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਦੇ ਦੋ ਐਮ ਐੱਲ ਏ ਕੀਤੇ ਡੀਪੋਰਟ, ਏਅਰਪੋਰਟ ਤੋਂ ਮੁੜਨਾ ਪਿਆ ਵਾਪਸ

Written by  Joshi -- July 23rd 2018 08:47 AM -- Updated: July 23rd 2018 09:18 AM
ਕੈਨੇਡੀਅਨ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਦੇ ਦੋ ਐਮ ਐੱਲ ਏ ਕੀਤੇ ਡੀਪੋਰਟ, ਏਅਰਪੋਰਟ ਤੋਂ ਮੁੜਨਾ ਪਿਆ ਵਾਪਸ

ਕੈਨੇਡੀਅਨ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਦੇ ਦੋ ਐਮ ਐੱਲ ਏ ਕੀਤੇ ਡੀਪੋਰਟ, ਏਅਰਪੋਰਟ ਤੋਂ ਮੁੜਨਾ ਪਿਆ ਵਾਪਸ

aam aadmi party mlas deported from canada ਪੰਜਾਬ ਵਿਚਲੇ ਆਮ ਆਦਮੀ ਪਾਰਟੀ ਦੇ ਦੋ ਐਮ ਐੱਲ ਏਜ਼ ਨੂੰ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਾਪਸ ਡੀਪੋਰਟ ਕਰ ਕੇ ਭਾਰਤ ਭੇਜੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਕੁਲਤਾਰ ਸਿੰਘ ਐਮ ਐਲ ਏ ਕੋਟਕਪੂਰਾ ਅਤੇ ਅਮਰਜੀਤ ਸਿੰਘ ਸੰਦੋਆ ਐਮ ਐਲ ਏ ਰੋਪੜ (ਦੋਵੇਂ ਆਮ ਆਦਮੀ ਪਾਰਟੀ) ਆਪਣੇ ਨਿੱਜੀ ਦੌਰੇ 'ਤੇ ਔਟਵਾ ਏਅਰ ਪੋਰਟ ਪੁੱਜੇ‌ ਸਨ। ਸੂਤਰਾਂ ਅਨੁਸਾਰ ਉਹਨਾਂ ਦੋਵਾਂ ਨੂੰ ਕੈਨੇਡਾਈ ਇੰਮੀਗਰੇਸ਼ਨ ਅਧਿਕਾਰੀਆਂ ਵੱਲੋਂ ਪੁੱਛ ਗਿੱਛ ਕੀਤੀ ਗਈ ਅਤੇ ਸਹੀ ਜੁਆਬ ਨਾਂ ਦਿੱਤੇ ਜਾਣ ਕਰਕੇ ਦੋਹਾਂ ਕੈਨੇਡਾ ਵਿੱਚ ਦਾਖਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ ਗਈ। ਸੰਧਵਾਂ ਕੋਟਕਪੂਰਾ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਸੰਦੋਆ ਰੋਪੜ ਤੋਂ ‘ਆਪ’ ਵਿਧਾਇਕ ਹਨ। ਸੰਦੋਆ ,ਜਿਸ ‘ਤੇ ਕਿ ਔਰਤ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਦੋਸ਼ ਲੱਗੇ ਸਨ । ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਡਾਕਟਰ ਬੈਂਸ ਨੇ ਦੱਸਿਆ ਕਿ ਵਿਧਾਇਕਾਂ ਤੇ ਬੱਚਿਆਂ 'ਤੇ ਕੁੱਟਮਾਰ ਦੇ ਦੋਸ਼ਾਂ ਬਾਰੇ ਕੈਨੇਡੀਅਨ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ ਸੀ। ਉਹਨਾਂ ਕਿਹਾ ਕਿ ਸਾਡੀ ਸ਼ਿਕਾਇਤ ਬਾਰੇ ਜਦੋਂ ਅਧਿਕਾਰੀਆਂ ਨੇ ਪੜਤਾਲ ਕੀਤੀ ਤਾਂ ਉਹਨਾਂ ਨੂੰ ਸੱਚ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਦੋਵੇਂ ਵਿਧਾਇਕਾਂ ਨੂੰ ਦੇਸ਼ ਹਵਾਈ ਅੱਡੇ ਤੋਂ ਹੀ ਵਾਪਸ ਦੇਸ਼ ਪਰਤਨ ਲਈ ਕਹਿ ਦਿੱਤਾ ਗਿਆ। ਦੱਸ ਦੇਈਏ ਕਿ ਦੋਵੇਂ ਏਅਰ ਕੈਨੇਡਾ ਏਅਰਲਾਈਨਸ ਤੋਂ ਯਾਤਰਾ ਕਰ ਰਹੇ ਸਨ। —PTC News


Top News view more...

Latest News view more...