Thu, Apr 25, 2024
Whatsapp

ਅਨੁਸ਼ਕਾ ਸ਼ਰਮਾ ਦੇ ਫਿਲਮ ਦੇ ਸੈਟ 'ਤੇ ਵਾਪਰਿਆ ਹਾਦਸਾ, ਹੋਈ ਇੱਕ ਦੀ ਮੌਤ

Written by  Joshi -- August 31st 2017 04:17 PM
ਅਨੁਸ਼ਕਾ ਸ਼ਰਮਾ ਦੇ ਫਿਲਮ ਦੇ ਸੈਟ 'ਤੇ ਵਾਪਰਿਆ ਹਾਦਸਾ, ਹੋਈ ਇੱਕ ਦੀ ਮੌਤ

ਅਨੁਸ਼ਕਾ ਸ਼ਰਮਾ ਦੇ ਫਿਲਮ ਦੇ ਸੈਟ 'ਤੇ ਵਾਪਰਿਆ ਹਾਦਸਾ, ਹੋਈ ਇੱਕ ਦੀ ਮੌਤ

ਅਨੁਸ਼ਕਾ ਸ਼ਰਮਾ ਦੇ ਪ੍ਰਾਡਕਸ਼ਨ ਹਾਊਸ ਦੇ ਹੇਠ ਬਣ ਰਹੀ ਫਿਲਮ ਪਰੀ ਦੀ ਸ਼ੁਟਿੰਗ ਦੌਰਾਨ ਇੱਕ ਹਾਦਸਾ ਵਾਪਰ ਗਿਆ ਹੈ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। Accident on Anuskha Sharma's Movie Pari Film Set, One Dead ਦਰਅਸਲ, ਇਸ ਫਿਲਮ ਦੀ ਸ਼ੂਟਿੰਗ ਪੱਛਮੀ ਬੰਗਾਲ ਦੇ ਦੱਖਣੀ ੨੪ ਇਲਾਕਾ 'ਚ ਹੋ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਖਬਰਾਂ ਅਨੁਸਾਰ, ਪ੍ਰਾਡਕਸ਼ਨ ਟੀਮ  ਦੁਆਰਾ ਕਿਸੇ ਲਾਈਟ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਸ਼ਿਫਟ ਕੀਤੇ ਜਾਣ ਦੀ ਸਲਾਹ 'ਤੇ ਲਾਈਟਿੰਗ ਟੀਮ ਵੱਲੋਂ ਜਦੋਂ ਇੱਕ ਵਿਅਕਤੀ ਨੇ ਨੰਗੀਆਂ ਤਾਰਾਂ ਨੁੰ ਛੌਹ ਲਿਆ ਤਾਂ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ ਹੈ। Accident on Anuskha Sharma's Movie Pari Film Set, One Deadਇਸ ਘਟਨਾ ਦੀ ਪੁਸ਼ਟੀ ਕਰਣੇਸ਼ ਸ਼ਰਮਾ ਨੇ ਕੀਤੀ। ਉਸਨੇ ਕਿਹਾ ਕਿ ਅਸੀਂ ਆਪਣੀ ਟੀਮ ਦਾ ਇੱਕ ਮਹੱਤਵਪੂਰਨ ਮੈਂਬਰ ਗਵਾ ਦਿੱਤਾ ਹੈ। ਹਾਂਲਾਕਿ, ਅਸੀਂ ਉਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਨਹੀਂ ਬਚਾ ਪਾਏ । ਮ੍ਰਿਤਕ ਵਿਅਕਤੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਅਤੇ ਉਸਦਾ ਨਾਮ ਸ਼ਾਹਬੇ ਆਲਮ ਦੱਸਿਆ ਜਾ ਰਿਹਾ ਹੈ। ਫਿਲਹਾਲ, ਇਹ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਾ ਹੈ ਅਤੇ ਘਟਨਾ ਦੀ ਜਾਂਚ ਚੱਲ ਰਹੀ ਹੈ। —PTC News


  • Tags

Top News view more...

Latest News view more...