Advertisment

'ਆਦਮਪੁਰ ਤੋਂ ਸਿਵਲ ਉਡਾਨਾਂ ਦੀ ਸ਼ੁਰੂਆਤ ਛੇਤੀਂ'

author-image
Ragini Joshi
New Update
'ਆਦਮਪੁਰ ਤੋਂ ਸਿਵਲ ਉਡਾਨਾਂ ਦੀ ਸ਼ੁਰੂਆਤ ਛੇਤੀਂ'
Advertisment
Adampur airport flights start" ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਠਾਨਕੋਟ ਵਿਖੇ ਪਹਿਲੀ ਸਿਵਲ ਉਡਾਨ ਦਾ ਸਵਾਗਤ ਹਵਾਈ ਸੰਪਰਕ ਨਾਲ ਸੈਰ-ਸਪਾਟੇ ਨੂੰ ਬੜ੍ਹਾਵਾ ਮਿਲੇਗਾ- ਮੁੱਖ ਮੰਤਰੀ 'ਆਦਮਪੁਰ ਤੋਂ ਸਿਵਲ ਉਡਾਨਾਂ ਦੀ ਸ਼ੁਰੂਆਤ ਛੇਤੀਂ' ਪਠਾਨਕੋਟ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਪਹਿਲੀ ਦਿੱਲੀ-ਪਠਾਨਕੋਟ-ਦਿੱਲੀ ਉਡਾਨ ਦਾ ਸਵਾਗਤ ਕੀਤਾ ਜਿਸ ਦੇ ਨਾਲ ਪਠਾਨਕੋਟ ਖੇਤਰੀ ਸੰਪਰਕ ਸਕੀਮ (ਆਰ.ਸੀ.ਐਸ.) ਵਿਚ ਸ਼ਾਮਲ ਹੋ ਗਿਆ ਹੈ | ਇਸ ਉਡਾਨ ਸਕੀਮ ਦੇ ਹੇਠ ਇਹ ਖੇਤਰ ਹਵਾਈ ਸੰਪਰਕ ਨਾਲ ਜੁੜ ਗਿਆ ਹੈ ਜਿਸ ਨਾਲ ਇਸ ਖੇਤਰ ਵਿਚ ਸੈਰ-ਸਪਾਟੇ ਨੂੰ ਬੜ੍ਹਾਵਾ ਮਿਲੇਗਾ | ਮੁੱਖ ਮੰਤਰੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸ਼੍ਰੀ ਸੁਨੀਲ ਜਾਖੜ ਦੇ ਨਾਲ ਮਿਲ ਕੇ ਦਿੱਲੀ ਤੋਂ ਇੱਥੇ ਅੱਜ ਦੁਪਹਿਰ ਬਾਅਦ ਪਹੁੰਚੀ ਪਹਿਲੀ ਸਿਵਲ ਉਡਾਨ 'ਤੇ ਸਵਾਰ ਮੁਸਾਫਿਰਾਂ ਦਾ ਹਵਾਈ ਅੱਡੇ 'ਤੇ ਸਵਾਗਤ ਕੀਤਾ | Adampur airport flights start :ਮੁੱਖ ਮੰਤਰੀ ਵੱਲੋਂ ਪਠਾਨਕੋਟ ਵਿਖੇ ਪਹਿਲੀ ਸਿਵਲ ਉਡਾਨ ਦਾ ਸਵਾਗਤਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਇਸ ਖੇਤਰ ਦੇ ਲਈ ਬਹੁਤ ਹੀ ਜ਼ਿਆਦਾ
Advertisment
ਖੁਸ਼ਗਵਾਰ ਹੈ ਕਿਉਂਕਿ ਇਹ ਖੇਤਰ ਹੁਣ ਬਾਕੀ ਦੇਸ਼ ਨਾਲ ਹਵਾਈ ਸੰਪਰਕ ਨਾਲ ਜੁੜ ਗਿਆ ਹੈ | ਇਹ ਖੇਤਰ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਨਾਲ ਜੁੜਦਾ ਹੈ ਜਿਸ ਦੇ ਨਤੀਜੇ ਵਜੋਂ ਇਸ ਖਿੱਤੇ ਵਿਚ ਸੈਰ ਸਪਾਟੇ ਨੂੰ ਬੜ੍ਹਾਵਾ ਦੇਣ ਦੀਆਂ ਬਹੁਤ ਜ਼ਿਆਦੀਆਂ ਸੰਭਾਵਨਾਵਾਂ ਹਨ | ਉਨ੍ਹਾਂ ਕਿਹਾ ਕਿ ਹਰ ਹਫਤੇ ਸੋਮਵਾਰ, ਮੰਗਲਵਾਰ ਅਤੇ ਵੀਰਵਾਰ ਨੂੰ ਹੋਣ ਵਾਲੀਆਂ ਉਡਾਨਾਂ ਦੇ ਨਤੀਜੇ ਵਜੋਂ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ | ਮੁੱਖ ਮੰਤਰੀ ਨੇ ਕਿਹਾ ਕਿ ਰਣਜੀਤ ਸਾਗਰ ਝੀਲ ਦੇ ਨੇੜੇ ਪਠਾਨਕੋਟ-ਡਲਹੌਜੀ ਸੜਕ ਦੇ ਉੱਤੇ ਅੰਤਰਾਸ਼ਟਰੀ ਪੱਧਰ ਦਾ ਸੈਰ ਸਪਾਟੇ ਦਾ ਸਥਾਨ ਵਿਕਸਿਤ ਕਰਨ ਦੀ ਸਰਕਾਰ ਦੀ ਯੋਜਨਾ ਹੈ ਜਿਸ ਦੇ ਨਾਲ ਇਸ ਖੇਤਰ ਵਿਚ ਸੈਰ-ਸਪਾਟਾ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ | ਇਕ ਅਨੁਮਾਨ ਦੇ ਮੁਤਾਬਕ ਇੱਥੇ ਸਾਲਾਨਾ 50 ਹਜ਼ਾਰ ਤੋਂ ਵੱਧ ਸੈਲਾਨੀ ਆਉਣਗੇ | Adampur airport flights start :ਮੁੱਖ ਮੰਤਰੀ ਵੱਲੋਂ ਪਠਾਨਕੋਟ ਵਿਖੇ ਪਹਿਲੀ ਸਿਵਲ ਉਡਾਨ ਦਾ ਸਵਾਗਤਪੰਜਾਬ ਸਰਕਾਰ, ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜੀ ਮੰਤਰਾਲੇ ਅਤੇ ਏਅਰਪੋਰਟ ਅਥਾਰਟੀ ਆਫ ਇੰਡਿਆ ਵਿਚਕਾਰ 15 ਜੂਨ 2017 ਨੂੰ ਹੋਏ ਸਮਝੌਤੇ ਦੇ ਨਤੀਜੇ ਵੱਜੋਂ ਅੱਜ ਇਹ ਉਡਾਨ ਸ਼ੁਰੂ ਹੋਈ ਹੈ | ਇਹ ਸਮਝੌਤਾ ਲੁਧਿਆਣਾ, ਆਦਮਪੁਰ, ਬਠਿੰਡਾ ਅਤੇ ਪਠਾਨਕੋਟ ਤੋਂ ਆਰ.ਸੀ.ਐਸ. ਦੇ ਹੇਠ ਉਡਾਨਾਂ ਸ਼ੁਰੂ ਕਰਨ ਲਈ ਕੀਤਾ ਗਿਆ ਸੀ | Adampur airport flights start :ਮੁੱਖ ਮੰਤਰੀ ਵੱਲੋਂ ਪਠਾਨਕੋਟ ਵਿਖੇ ਪਹਿਲੀ ਸਿਵਲ ਉਡਾਨ ਦਾ ਸਵਾਗਤਭਾਰਤ ਸਰਕਾਰ ਦੇ ਸਿਵਲ ਸ਼ਹਿਰੀ ਹਵਾਬਾਜੀ ਮੰਤਰਾਲੇ ਵੱਲੋਂ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ ਆਰ.ਸੀ.ਐਸ. ਸਕੀਮ ਸ਼ੁਰੂ ਕੀਤੀ ਹੈ ਤਾਂ ਜੋ ਆਮ ਲੋਕਾਂ ਨੂੰ ਸਸਤੇ ਹਵਾਈ ਸਫਰ ਦੀ ਸਹੂਲਤ ਮੁਹੱਈਆ ਕਰਾਈ ਜਾ ਸਕੇ | ਇਹ ਸਕੀਮ ਵਾਇਆਬਿਲਟੀ ਗੈਪ ਫੰਡਿੰਗ (ਵੀ.ਜੀ.ਐਫ.) ਦੇ ਸਿਧਾਂਤ ਹੇਠ ਅਮਲ ਵਿਚ ਲਿਆਂਦੀ ਹੈ ਜਿਸ ਦੇ ਹੇਠ ਏਅਰਲਾਈਨ ਦੇ ਓਪਰੇਟਰਾਂ ਨੂੰ ਅਮਲੀ ਘਾਟੇ ਮੁਹੱਈਆ ਕਰਾਉਣਾ ਹੈ | 80 ਫੀਸਦੀ ਵੀ.ਜੀ.ਐਫ. ਭਾਰਤ ਸਰਕਾਰ ਵੱਲੋਂ ਅਤੇ 20 ਫੀਸਦੀ ਸੂਬਾ ਸਰਕਾਰਾਂ ਵੱਲੋਂ ਸਹਿਣ ਕੀਤਾ ਜਾਂਦਾ ਹੈ | ਪੰਜਾਬ ਸਰਕਾਰ ਨੇ ਏ.ਟੀ.ਐਫ. ਤੇ ਇਕੱਤਰ ਹੋਣ ਵਾਲੇ ਵੈਟ ਦੀ ਦਰ ਨੂੰ ਆਰ.ਸੀ.ਐਸ. ਉਡਾਨਾਂ ਵਾਸਤੇ 1 ਫੀਸਦੀ ਤੱਕ ਘਟਾਇਆ ਹੈ | ਇਸ ਦੇ ਨਾਲ ਇਸ ਵੱਲੋਂ ਏਅਰਪੋਰਟ ਟਰਮਿਨਲਾਂ ਦੇ ਲਈ ਸਾਰੇ ਸੁਰੱਖਿਆ ਪ੍ਰਬੰਧ ਵੀ ਮੁਹੱਈਆ ਕਰਾਏ ਗਏ ਹਨ | —PTC News-
shiromani-akali-dal bhagwant-mann punjabi-news sad sukhbir-badal rahul-gandhi punjab-congress captain-amarinder-singh punjab-politics latest-punjabi-news latest-news-in-punjabi indian-national-congress aam-aadmi-party-punjab aap-punjab sukhpal-khaira news-in-punjabi news-from-punjab news-punjabi happening-news-from-punjab indian-national-congress-punjab top-punjabi-news news-punjabi-punjab
Advertisment

Stay updated with the latest news headlines.

Follow us:
Advertisment