Sat, Apr 20, 2024
Whatsapp

ਇੰਜੀਨੀਅਰਿੰਗ ਕਰਨ ਦੇ ਚਾਹਵਾਨਾਂ ਲਈ ਬੁਰੀ ਖਬਰ, ਜਾਣੋ ਕੀ ਹੋਵੇਗਾ 2017-18 'ਚ?

Written by  Joshi -- September 03rd 2017 03:53 PM -- Updated: September 03rd 2017 03:54 PM
ਇੰਜੀਨੀਅਰਿੰਗ ਕਰਨ ਦੇ ਚਾਹਵਾਨਾਂ ਲਈ ਬੁਰੀ ਖਬਰ, ਜਾਣੋ ਕੀ ਹੋਵੇਗਾ 2017-18 'ਚ?

ਇੰਜੀਨੀਅਰਿੰਗ ਕਰਨ ਦੇ ਚਾਹਵਾਨਾਂ ਲਈ ਬੁਰੀ ਖਬਰ, ਜਾਣੋ ਕੀ ਹੋਵੇਗਾ 2017-18 'ਚ?

ਜੇਕਰ ਤੁਸੀਂ ਇੰਜੀਨੀਅਰਿੰਗ ਕਰ ਰਹੇ ਹੋ, ਜਾਂ ਇਸ ਖੇਤਰ ਵਿੱਚ ਜਾਣ ਦੇ ਚਾਹਵਾਨ ਹੋ ਤਾਂ ਤੁਹਾਡੇ ਲਈ ਇੱਕ ਬੁਰੀ ਖਬਰ ਹੈ। 'ਆਲ ਇੰਡੀਆ ਕਾਉਂਸਿਲ ਫਾਰ ਤਕਨੀਕੀ ਸਿੱਖਿਆ ਵੈੱਬਸਾਈਟ ਦੇ ਮੁਤਾਬਕ, 2014-14 ਤੋਂ 2017-18 ਦੇ ਵਿਚਕਾਰ ਦੇਸ਼ਭਰ ਦੇ 400 ਤੋਂ ਜ਼ਿਆਦਾ ਕਾਲਜ ਬੰਦ ਹੋਣ ਵਾਲੇ ਹਨ। AICTE to close 800 engineering colleges over low quality, admissionsAICTE to close 800 engineering colleges over low quality, admissions ਇਹਨਾਂ ਕਾਲਜਾਂ ਨੂੰ ਬੰਦ ਕਰਨ ਦੀ ਮਨਜੂਰੀ ਵੀ ਮਿਲ ਚੁੱਕੀ ਹੈ। ਅਜਿਹੇ ਵਿੱਚ ਜਾਂ ਤਾਂ ਇਹ ਕਾਲਜ ਪੂਰਨ ਤੌਰ 'ਤੇ ਬੰਦ ਹੋ ਜਾਣਗੇ ਜਾਂ ਫਿਰ ਇਹਨਾਂ ਨੁੰ ਆਰਟਸ ਕਾਲਜਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਏ.ਆਈ.ਸੀ.ਟੀ.ਈ ਦੀ ਦੀ ਯੋਜਨਾ ਮੁਤਾਬਕ, ਕੁੱਲ 800 ਤੱਕ ਇੰਜੀਨੀਅਰਿੰਗ ਕਾਲਜ ਬੰਦ ਕੀਤੇ ਜਾ ਸਕਦੇ ਹਨ। AICTE to close 800 engineering colleges over low quality, admissionsਕੀ ਹੈ ਮੁੱਖ ਕਾਰਨ: ਦਰਅਸਲ, ਪਿਛਲੇ ਕੁਝ ਸਮੇਂ  ਤੋਂ ਦੇਸ਼ ਭਰ ਵਿੱਚ ਇੰਜੀਨੀਅਰਿੰਗ ਦੇ ਕਾਲਜਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋ ਗਿਆ ਹੈ। ਕਈ ਕਾਲਜਾਂ 'ਚ ਜਾਂ ਤਾਂ ਪੂਰੀਆਂ ਸੀਟਾਂ ਭਰੀਆਂ ਨਹੀਂ ਜਾਂਦੀਆਂ ਜਾਂ ਤਾਂ ਕਈ ਕਾਲਜਾਂ 'ਚ ਪੜ੍ਹਾਈ ਦਾ ਪੱਧਰ ਉਨ੍ਹਾਂ ਵਧੀਆ ਨਹੀਂ ਹੁੰਦਾ ਜਿੰਨ੍ਹਾਂ ਹੋਣਾ ਚਾਹੀਦਾ ਹੈ। ਏ.ਆਈ.ਸੀ.ਟੀ.ਈ ਦੇ ਚੇਅਰਮੈਨ ਅਨਿਲ ਦੱਤਾਤ੍ਰੇ ਸਹਸਤ੍ਰਬੁਧੇ ਦੇ ਕਹਿਣ ਅਨੁਸਾਰ, "ਕਾਲਜਾਂ ਦੀਆਂ ਕਾਫ਼ੀ ਸੀਟਾਂ ਖਾਲੀ ਜਾ ਰਹੀਆਂ ਹਨ, ਇਹੀ ਕਾਰਨ ਹੈ ਕਿ ਇਨਾਂ ਨੂੰ ਬੰਦ ਕੀਤਾ ਜਾ ਸਕਦਾ ਹੈ। ਦੇਸ਼ 'ਚ ਕਰੀਬ 150 ਕਾਲਜ ਅਜਿਹੇ ਹਨ, ਜੋ ਹਰ ਸਾਲ ਬੰਦ ਹੋ ਜਾਂਦੇ ਹਨ।" AICTE to close 800 engineering colleges over low quality, admissionsਬੁਨਿਆਦੀ ਢਾਂਚੇ ਤੋਂ ਲੈ ਕੇ ਸਹੀ ਦਾਖਲੇ ਤੱਕ ਕਈ ਨਿਯਮ ਹਨ, ਜੋ ਏ.ਆਈ.ਸੀ.ਟੀ.ਈ ਦੁਆਰਾ ਬਣਾਏ ਗਏ ਹਨ, ਜੇਕਰ ਇਹਨਾਂ ਨਿਯਮਾਂ ਦਾ ਠੀਕ ਤਰ੍ਹਾਂ ਨਾਲ ਪਾਲਣ ਨਹੀਂ ਹੁੰਦਾ ਤਾਂ ਇਹਨਾਂ ਕਾਲਜਾਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਹੋ ਜਾਂਦੇ ਹਨ। —PTC News


  • Tags

Top News view more...

Latest News view more...