Advertisment

ਨਸ਼ਾ ਤਸਕਰਾਂ ਵਿਰੁੱਧ ਅਕਾਲੀ ਦਲ ਐਸ ਸੀ ਵਿੰਗ ਬਣਾਏਗਾ ਪਿੰਡ-ਪਿੰਡ ਕਮੇਟੀਆਂ

author-image
Ragini Joshi
New Update
ਨਸ਼ਾ ਤਸਕਰਾਂ ਵਿਰੁੱਧ ਅਕਾਲੀ ਦਲ ਐਸ ਸੀ ਵਿੰਗ ਬਣਾਏਗਾ ਪਿੰਡ-ਪਿੰਡ ਕਮੇਟੀਆਂ
Advertisment
ਅਕਾਲੀ ਦਲ ਦੇ ਐਸ ਸੀ ਵਿੰਗ ਨੇ ਸਰਕਾਰ 'ਤੇ ਲਾਇਆ ਗਰੀਬਾਂ ਦੀਆਂ ਸਹੂਲਤਾਂ ਖੋਹਣ ਦਾ ਦੋਸ਼ ਨਸ਼ਾ ਤਸਕਰਾਂ ਵਿਰੁੱਧ ਐਸ ਸੀ ਵਿੰਗ ਬਣਾਏਗਾ ਪਿੰਡ-ਪਿੰਡ ਕਮੇਟੀਆਂ ਮੋਗਾ, 15 ਜੁਲਾਈ ਸ਼੍ਰੋਮਣੀ ਅਕਾਲੀ ਦਲ (ਐਸ.ਸੀ) ਵਿੰਗ ਨੇ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬਾਂ ਨੂੰ ਮੁਫ਼ਤ ਬਿਜਲੀ ਦੀ ਦਿੱਤੀ ਗਈ ਸਹੂਲਤ ਸਰਕਾਰ ਖੋਹ ਰਹੀ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਇੱਕ ਸਾਜਸ਼ ਅਧੀਨ ਦਲਿਤ ਪਰਿਵਾਰਾਂ ਨੂੰ 2 ਤੋਂ 3 ਹਜ਼ਾਰ ਤੱਕ ਦੇ ਬਿਜਲੀ ਬਿੱਲ ਭੇਜ ਕੇ ਮੀਟਰ ਪੁੱਟੇ ਜਾ ਰਹੇ ਹਨ। ਅਕਾਲੀ ਦਲ ਦੇ (ਐਸ.ਸੀ) ਵਿੰਗ ਦੀ ਅੱਜ ਇੱਥੇ ਹੋਈ ਮੀਟਿੰਗ ਵਿੱਚ ਪੰਜਾਬ ਵਿੱਚ ਨਸ਼ਿਆਂ ਦੇ ਤਸਕਰਾਂ ਨੂੰ ਫੜਣ 'ਚ ਸਰਕਾਰ ਦੇ 'ਨਾਕਾਮ' ਰਹਿਣ ਦੀ ਕਰੜੀ ਨੁਕਤਾਚੀਨੀ ਕੀਤੀ ਗਈ ਤੇ ਨਸ਼ਿਆਂ ਦੀ ਰੋਕਥਾਮ ਅਤੇ ਤਸਕਰਾਂ ਨੂੰ ਕਾਨੂੰਨ ਦੇ ਹਵਾਲੇ ਕਰਨ ਲਈ ਪਿੰਡ-ਪਿੰਡ ਕਮੇਟੀਆਂ ਬਨਾਉਣ ਦੀ ਗੱਲ ਵੀ ਕਹੀ ਗਈ। Akali  Dal SC wing will form committees against drug peddlers ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਐਸ.ਸੀ) ਵਿੰਗ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਗਰੀਬ ਵਿਰੋਧੀ ਨੀਤੀਆਂ ਨੇ ਹਰ ਵਰਗ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਤੇ ਸਰਕਾਰ ਦੀਆਂ ਲੋਕ ਵਿਰੋਧੀ ਚਾਲਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਐਸ.ਸੀ) ਵਿੰਗ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਬਲਵਿੰਦਰਪਾਲ ਸਿੰਘ ਹੈਪੀ ਨੇ ਸਰਕਾਰ 'ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤ੍ਹਾ ਵਿੱਚ ਆਈ ਹੈ। ਉਨਾਂ ਕਿਹਾ ਕਿ ਸਰਕਾਰ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਹਰ ਮੁਹਾਜ਼ 'ਤੇ ਗੁੰਮਰਾਹ ਕਰ ਰਹੀ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news akali-dal-sc-wing committees stop-drug-peddlers
Advertisment

Stay updated with the latest news headlines.

Follow us:
Advertisment