Sat, Apr 20, 2024
Whatsapp

'ਮੌਗੈਂਬੋ ਖੁਸ਼ ਹੂਆ'

Written by  Shanker Badra -- June 22nd 2018 01:42 PM
'ਮੌਗੈਂਬੋ ਖੁਸ਼ ਹੂਆ'

'ਮੌਗੈਂਬੋ ਖੁਸ਼ ਹੂਆ'

'ਮੌਗੈਂਬੋ ਖੁਸ਼ ਹੂਆ':ਬਾਲੀਵੁੱਡ ਵਿਚ 'ਮੌਗੈਂਬੋ ਦੇ ਨਾਮ ਨਾਲ ਪ੍ਰਸਿੱਧ ਹੋਏ ਅਮਰੀਸ਼ ਪੁਰੀ ਦੇ ਡਾਇਲੋਗ ਅੱਜ ਵੀ ਲੋਕਾਂ ਦੀ ਜੁਬਾਨ 'ਤੇ ਚੜੇ ਹੋਏ ਹਨ।ਅਮਰੀਸ਼ ਪੁਰੀ ਦਾ ਜਨਮ 22 ਜੂਨ 1932 ਨੂੰ ਉਸ ਵੇਲੇ ਦੇ ਪਾਕਿਸਤਾਨ ਦੇ ਲਾਹੌਰ 'ਚ ਹੋਇਆ ਸੀ।ਉਨ੍ਹਾਂ ਨੇ 12 ਜਨਵਰੀ 2005 'ਚ 72 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।Amrish Puri birthday ਅਮਰੀਸ਼ ਪੁਰੀ ਦੇ ਜਾਣ ਨਾਲ ਜੋ ਬਾਲੀਵੁੱਡ ਵਿਚ ਬਹੁਤ ਵੱਡਾ ਘਾਟਾ ਪਿਆ ਹੈ ਉਹ ਅਜੇ ਤੱਕ ਪੂਰਾ ਨਹੀਂ ਹੋ ਸਕਿਆ।ਅਦਾਕਾਰੀ ਦੇ ਖੇਤਰ ਤੋਂ ਪਹਿਲਾਂ ਅਮਰੀਸ਼ ਪੁਰੀ ਇੱਕ ਬੀਮਾ ਏਜੰਟ ਦੇ ਤੌਰ 'ਤੇ ਕੰਮ ਕਰਦੇ ਸਨ।ਅਮਰੀਸ਼ ਮੁੰਬਈ ਫਿਲਮਾਂ 'ਚ ਹੀਰੋ ਬਣਨ ਸਨ ਪਰ ਉਨ੍ਹਾਂ ਨੂੰ ਪ੍ਰਸਿੱਧੀ ਵਿਲੇਨ ਵਜੋਂ ਮਿਲੀ।Amrish Puri birthdayਅਮਰੀਸ਼ ਪੁਰੀ ਨੇ 1967 ਤੋਂ ਲੈ ਕੇ 2005 ਤੱਕ 400 ਤੋਂ ਵੱਧ ਫਿਲਮਾਂ 'ਚ ਅਦਾਕਾਰੀ ਕੀਤੀ।ਉਨ੍ਹਾਂ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ,ਕੰਨੜ,ਮਰਾਠੀ, ਮਲਿਆਲਮ, ਤੇਲਗੂ ਤੇ ਤਮਿਲ ਫਿਲਮਾਂ 'ਚ ਵੀ ਕੰਮ ਕੀਤਾ।ਅਮਰੀਸ਼ ਪੁਰੀ ਨੇ ਪਹਿਲੀ ਵਾਰ 1980 'ਚ ਹਮ ਪਾਂਚ ਫਿਲਮ ਜ਼ਰੀਏ ਵਿਲੇਨ ਦੀ ਮੁੱਖ ਭੂਮਿਕਾ ਨਿਭਾਈ ਸੀ। Amrish Puri birthday 1986 'ਚ ਫਿਲਮ ਨਗੀਨਾ 'ਚ ਭੈਰਵਨਾਥ ਨਾਂ ਦੇ ਸਪੇਰੇ ਦਾ ਦਮਦਾਰ ਕਿਰਦਾਰ ਨਿਭਾ ਕੇ ਪੁਰੀ ਨੇ ਜ਼ਬਰਦਸਤ ਵਾਹ-ਵਾਹ ਖੱਟੀ ਸੀ।Amrish Puri birthday ਵਿਲੇਨ ਕਿਰਦਾਰਾਂ 'ਚ ਅਮਰੀਸ਼ ਪੁਰੀ ਨੂੰ ਸਭ ਤੋਂ ਵੱਧ ਪ੍ਰਸਿੱਧੀ ਫਿਲਮ ਮਿਸਟਰ ਇੰਡੀਆਂ 'ਚ ਨਿਭਾਏ ਕਿਰਦਾਰ ਮੌਗੈਂਬੋਂ ਨੇ ਦਿਵਾਈ ਹੈ।ਇਸ ਤੋਂ ਇਲਾਵਾ ਫਿਲਮ 'ਘਾਇਲ' 'ਚ ਬਲਵੰਤ ਰਾਏ ਤੇ ਫਿਲਮ 'ਕਰਨ-ਅਰਜੁਨ' 'ਚ ਠਾਕੁਰ ਦੁਰਜਨ ਸਿੰਘ ਵੀ ਪ੍ਰਸਿੱਧ ਕਿਰਦਾਰ ਹਨ।ਫਿਲਮ ਗਦਰ 'ਚ ਵੀ ਅਮਰੀਸ਼ ਨੇ ਬਾਕਮਾਲ ਅਦਾਕਾਰੀ ਕੀਤੀ।Amrish Puri birthday ਅਮਰੀਸ਼ ਪੁਰੀ 12 ਜਨਵਰੀ,2005 ਨੂੰ 72 ਸਾਲਾਂ ਦੀ ਉਮਰ 'ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਪਰ ਆਪਣੇ ਕਿਰਦਾਰਾਂ ਜ਼ਰੀਏ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜਿਉਂਦੇ ਜਾਗਦੇ ਹਨ। -PTCNews


Top News view more...

Latest News view more...