Thu, Apr 25, 2024
Whatsapp

ਤਾਮਿਲਨਾਡੂ ਦੀ ਅਨੁਕ੍ਰਿਤੀ ਵਾਸ ਬਣੀ 'ਫੈਮਿਨਾ ਮਿਸ ਇੰਡੀਆ 2018 ,ਮਾਨੂਸ਼ੀ ਛਿੱਲਰ ਨੇ ਪਹਿਨਾਇਆ ਤਾਜ

Written by  Shanker Badra -- June 20th 2018 09:28 PM
ਤਾਮਿਲਨਾਡੂ ਦੀ ਅਨੁਕ੍ਰਿਤੀ ਵਾਸ ਬਣੀ 'ਫੈਮਿਨਾ ਮਿਸ ਇੰਡੀਆ 2018 ,ਮਾਨੂਸ਼ੀ ਛਿੱਲਰ ਨੇ ਪਹਿਨਾਇਆ ਤਾਜ

ਤਾਮਿਲਨਾਡੂ ਦੀ ਅਨੁਕ੍ਰਿਤੀ ਵਾਸ ਬਣੀ 'ਫੈਮਿਨਾ ਮਿਸ ਇੰਡੀਆ 2018 ,ਮਾਨੂਸ਼ੀ ਛਿੱਲਰ ਨੇ ਪਹਿਨਾਇਆ ਤਾਜ

ਤਾਮਿਲਨਾਡੂ ਦੀ ਅਨੁਕ੍ਰਿਤੀ ਵਾਸ ਬਣੀ 'ਫੈਮਿਨਾ ਮਿਸ ਇੰਡੀਆ 2018 ,ਮਾਨੂਸ਼ੀ ਛਿੱਲਰ ਨੇ ਪਹਿਨਾਇਆ ਤਾਜ:ਤਾਮਿਲਨਾਡੂ ਦੀ 19 ਸਾਲਾਂ ਕਾਲਜ ਦੀ ਵਿਦਿਆਰਥਣ ਅਨੁਕ੍ਰਿਤੀ ਵਾਸ ਨੇ 'ਫੈਮਿਨਾ ਮਿਸ ਇੰਡੀਆ 2018' ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ।ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਨੇ ਅਨੁਕ੍ਰਿਤੀ ਵਾਸ ਨੂੰ ਇਹ ਤਾਜ ਪਹਿਨਾਇਆ ਹੈ। Anukreethy vas winners Femina Miss India 2018ਦੇਸ਼ ਦੇ ਸਭ ਤੋਂ ਵੱਡੇ ਸੁੰਦਰਤਾ ਮੁਕਾਬਲੇ 'ਫੈਮਿਨਾ' ਮਿਸ ਇੰਡੀਆ 2018 ਦਾ ਪ੍ਰੋਗਰਾਮ ਮੰਗਲਵਾਰ ਦੀ ਰਾਤ ਮੁੰਬਈ ਦੇ ਐਨਐਸਈਆਈ,ਡੋਮ,ਵਰਲੀ ਵਿੱਚ ਕਰਵਾਇਆ ਗਿਆ ਹੈ।ਇਸ ਸ਼ਾਨਦਾਰ ਸਮਾਰੋਹ ਦੌਰਾਨ ਅਨੁਕ੍ਰਿਤੀ ਨੂੰ 'ਫੈਮਿਨਾ ਮਿਸ ਇੰਡੀਆ 2018' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। Anukreethy vas winners Femina Miss India 2018ਇਸ ਦੌਰਾਨ ਹਰਿਆਣਾ ਦੀ 21 ਸਾਲਾਂ ਮੀਨਾਕਸ਼ੀ ਚੌਧਰੀ ਪਹਿਲੀ ਰਨਰ ਅੱਪ ਅਤੇ ਆਂਧਰਾ ਪ੍ਰਦੇਸ਼ ਦੀ ਸ਼੍ਰੇਆ ਰਾਓ ਕਮਵਰਾਪੂ ਦੂਸਰੀ ਰਨਰ ਅੱਪ ਰਹੀ ਹੈ।ਅਨੁਕ੍ਰਿਤੀ ਵਾਸ ਪੇਸ਼ੇ ਵਜੋਂ ਇੱਕ ਖਿਡਾਰਨ ਤੇ ਡਾਂਸਰ ਹੈ।Anukreethy vas winners Femina Miss India 2018ਆਪਣੀ ਮਾਂ ਦਾ ਖ਼ੁਆਬ ਪੂਰਾ ਕਰਨ ਲਈ ਉਹ ਫਰੈਂਚ ਭਾਸ਼ਾ ਵਿੱਚ ਬੀਏ ਕਰ ਰਹੀ ਹੈ।ਉਸ ਨੂੰ ਬਾਈਕ ਚਲਾਉਣਾ ਬਹੁਤ ਪਸੰਦ ਹੈ।ਭਵਿੱਖ ਵਿੱਚ ਉਹ ਸੁਪਰ ਮਾਡਲ ਬਣਨਾ ਚਾਹੁੰਦੀ ਹੈ।ਮੁੰਬਈ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਇੱਕ ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ।Anukreethy vas winners Femina Miss India 2018ਇਸ ਪ੍ਰੋਗਰਾਮ ਵਿੱਚ ਕਈ ਫ਼ਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।ਇਸ ਦੌਰਾਨ ਮਾਧੂਰੀ ਦੀਕਸ਼ਿਤ,ਕਰੀਨਾ ਕਪੂਰ ਖ਼ਾਨ ਤੇ ਜੈਕਲਿਨ ਨੇ ਧਮਾਕੇਦਾਰ ਡਾਂਸ ਪੇਸ਼ ਕੀਤਾ।ਇਸ ਦੇ ਨਾਲ ਹੀ ਕਰਨ ਜੌਹਰ ਤੇ ਆਯੂਸ਼ਮਾਨ ਖੁਰਾਨਾ ਨੇ ਆਪਣੀ ਹਾਸਰਸ ਕਾਮੇਡੀ ਨਾਲ ਸਭ ਨੂੰ ਖੂਬ ਹਸਾਇਆ।

-PTCNews

Top News view more...

Latest News view more...