Fri, Apr 26, 2024
Whatsapp

ਅਨੁਸ਼ਕਾ ਅਤੇ ਵਿਰਾਟ ਦੀ ਰਿਸੈਪਸ਼ਨ ਦੇ ਕਾਰਡ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ, ਜਾਣੋ ਕੀ ਹੈ ਖਾਸ! 

Written by  Joshi -- December 13th 2017 09:35 PM
ਅਨੁਸ਼ਕਾ ਅਤੇ ਵਿਰਾਟ ਦੀ ਰਿਸੈਪਸ਼ਨ ਦੇ ਕਾਰਡ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ, ਜਾਣੋ ਕੀ ਹੈ ਖਾਸ! 

ਅਨੁਸ਼ਕਾ ਅਤੇ ਵਿਰਾਟ ਦੀ ਰਿਸੈਪਸ਼ਨ ਦੇ ਕਾਰਡ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ, ਜਾਣੋ ਕੀ ਹੈ ਖਾਸ! 

Anushka Sharma and Virat Kohli grand reception card: ਫਿਲਮ ਸਟਾਰ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕੇਟ ਕਪਤਾਨ ਵਿਰਾਟ ਕੋਹਲੀ ਨੇ 11 ਦਸੰਬਰ, 2017 ਨੂੰ ਇਟਲੀ ਵਿਚ ਇਕ ਪ੍ਰਾਈਵੇਟ ਸਮਾਰੋਹ ਵਿਚ ਵਿਆਹ ਕਰਵਾ ਲਿਆ ਹੈ। ਇਹ ਜੋੜਾ ਹੁਣ ਆਪਣੇ ਦੋਸਤਾਂ ਲਈ ਇਕ ਸ਼ਾਨਦਾਰ ਰਿਸੈਪਸ਼ਨ ਦੀ ਤਿਆਰੀ ਕਰ ਰਿਹਾ ਹੈ।  ਇਸ ਲਈ ਉਹਨਾਂ ਨੇ ਆਪਣੇ ਦੋਸਤਾਂ ਨੂੰ  ਸੱਦਾ ਪੱਤਰ ਭੇਜਿਆ ਹੈ, ਜਿਸਦੀ ਖਾਸ ਗੱਲ ਹੈ ਕਿ ਉਹਨਾਂ ਨੇ ਕਾਰਡ ਦੇ ਨਾਲ ਨਾਲ ਸਭ ਨੂੰ ਇੱਕ ਪੌਦਾ ਵੀ ਭੇਜਿਆ ਹੈ। ਫਿਲਮਕਾਰ ਮਹੇਸ਼ ਭੱਟ ਨੇ ਉਨ੍ਹਾਂ ਨੂੰ ਮਿਲੇ ਸੱਦਾ ਨੂੰ ਟਵੀਟ ਕੀਤਾ ਹੈ।

ਹਾਲਾਂਕਿ, ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਦਿੱਲੀ ਰਿਸੈਪਸ਼ਨ ਜਾਂ ਮੁੰਬਈ ਰਿਸੈਪਸ਼ਨ ਲਈ ਇਕ ਸੱਦਾ ਹੈ। ਰਿਪੋਰਟਾਂ ਦੇ ਅਨੁਸਾਰ, ਨਵੇਂ ਵਿਆਹੇ ਜੋੜੇ ੨੧ ਦਸੰਬਰ ਨੂੰ ਦਿੱਲੀ ਵਿਚ ਇਕ ਪਾਰਟੀ ਦੀ ਮੇਜ਼ਬਾਨੀ ਕਰਨਗੇ ਜਦੋਂ ਕਿ ਮੁੰਬਈ ਦੀ ਪਾਰਟੀ ੨੬ ਦਸੰਬਰ ਨੂੰ ਹੋਵੇਗੀ। "ਅੱਜ ਅਸੀਂ ਇੱਕ-ਦੂਜੇ ਨਾਲ ਸਦਾ ਲਈ ਪਿਆਰ ਵਿੱਚ ਬੱਝੇ ਹੋਣ ਦਾ ਵਾਅਦਾ ਕੀਤਾ ਹੈ। ਸਾਨੂੰ ਤੁਹਾਡੇ ਨਾਲ ਇਸ ਖਬਰ ਨੂੰ ਸਾਂਝਾ ਕਰਨ ਲੱਗਿਆਂ ਬੇਹੱਦ ਖੁਸ਼ੀ ਹੋ ਰਹੀ ਹੈ।ਇਹ ਸੁਹਾਵਣਾ ਦਿਨ ਸਾਡੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦੇ ਪਰਿਵਾਰ ਦੇ ਪਿਆਰ ਅਤੇ ਸਮਰਥਨ ਦੇ ਨਾਲ ਵਧੇਰੇ ਖਾਸ ਬਣ ਗਿਆ ਹੈ। ਸਾਡੇ ਸਫ਼ਰ ਦਾ ਇਕ ਮਹੱਤਵਪੂਰਨ ਹਿੱਸਾ ਬਣਨ ਲਈ ਧੰਨਵਾਦ।" ਵਿਰਾਟ ਅਤੇ ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਆਪਣੇ ਵਿਆਹ ਦਾ ਐਲਾਨ ਕੀਤਾ ਸੀ।
Anushka Sharma and Virat Kohli grand reception card: ਜੋੜੇ ਦੇ ਵਿਆਹ ਦੀ ਰਸਮ ਵਿਚ ਨਜ਼ਦੀਕੀ ਦੋਸਤ ਅਤੇ ਪਰਿਵਾਰ ਸ਼ਾਮਲ ਹੋਏ ਸਨ। —PTC News

  • Tags

Top News view more...

Latest News view more...