Fri, Apr 26, 2024
Whatsapp

ਸੂਰਾ ਸੌ ਪਹਿਚਾਨਿਐ ਜੂ ਲਰੇ ਦੀਨ ਦੇ ਹੇਤ। ਪੁਰਜਾ ਪੁਰਜਾ ਕਟਿ ਮਰੇ ਕਬਹੁ ਨਾ ਛਾਡੇ ਖੇਤ॥

Written by  Joshi -- November 15th 2017 10:25 PM -- Updated: November 15th 2017 10:30 PM
ਸੂਰਾ ਸੌ ਪਹਿਚਾਨਿਐ ਜੂ ਲਰੇ ਦੀਨ ਦੇ ਹੇਤ। ਪੁਰਜਾ ਪੁਰਜਾ ਕਟਿ ਮਰੇ ਕਬਹੁ ਨਾ ਛਾਡੇ ਖੇਤ॥

ਸੂਰਾ ਸੌ ਪਹਿਚਾਨਿਐ ਜੂ ਲਰੇ ਦੀਨ ਦੇ ਹੇਤ। ਪੁਰਜਾ ਪੁਰਜਾ ਕਟਿ ਮਰੇ ਕਬਹੁ ਨਾ ਛਾਡੇ ਖੇਤ॥

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਜਨਮ ੨੬ ਜਨਵਰੀ ੧੬੮੨ ਈ. ਨੂੰ ਜ਼ਿਲ੍ਹਾ ਅੰਮ੍ਰਿਤਸਰ, ਪਹੂਵਿੰਡ ਵਿਖੇ ਹੋਇਆ। ਆਪ ਜੀ ਸਿੱਖਾਂ ਦੀਆਂ ੧੨ ਮਿਸਲਾਂ 'ਚੋਂ ਸ਼ਹੀਦਾਂ ਦੀ ਮਿਸਲ ਦੇ ਬਾਨੀ ਸਨ ਅਤੇ ਆਪ ਜੀ ਦੇ ਪਿਤਾ ਦਾ ਨਾਮ ਭਾਈ ਭਗਤੂ ਅਤੇ ਮਾਤਾ ਜੀ ਦਾ ਨਾਮ ਜਿਉਣੀ ਸੀ। ਆਪ ਜੀ ਨੇ ਜੁਆਨ ਉਮਰ 'ਚ ਹੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ 'ਚ ਰਹਿਣ ਲੱਗੇ ਸਨ ਅਤੇ ਆਪ ਜੀ ਦੀਪ ਤੋਂ ਦੀਪ ਸਿੰਘ ਬਣ ਗਏ। ਆਪ ਜੀ ਗੁਰੂ ਸਾਹਿਬ ਜੀ ਕੋਲ ਆਪਣੇ ਮਾਤਾ ਪਿਤਾ ਜੀ ਨਾਲ ਆਏ ਸਨ ਅਤੇ ਉਹਨਾਂ ਦੇ ਵਾਪਿਸ ਜਾਣ ਮਗਰੋਂ ਵੀ ਆਪ ਜੀ ਨੇ ਗੁਰੂ ਜੀ ਕੋਲ ਹੀ ਰਹਿਣ ਦੀ ਇੱਛਾ ਜਾਹਿਰ ਕੀਤੀ ਸੀ। ਇੱਥੇ ਜੀ ਆਪ ਜੀ ਨੇ ਸ਼ਸਤਰ ਵਿੱਦਿਆ 'ਚ ਮੁਹਾਰਤ ਹਾਸਲ ਕੀਤੀ। ਜਦੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਠਹਿਰਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਚ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਉਣ ਦਾ ਵਿਚਾਰ ਕੀਤਾ ਤਾਂ ਬਾਬਾ ਦੀਪ ਸਿੰਘ ਜੀ ਨੇ ਇਸ ਸਰੂਪ ਦੇ ਉਤਾਰੇ ਕੀਤੇ। ਫਿਰ ਦਸਵੇਂ ਪਾਤਸ਼ਾਹ ਜੀ ਵੱਲੋਂ ਸੌਂਪੀ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਵੀ ਆਪ ਜੀ ਨੇ ਬੜੀ ਤਨਦੇਹੀ ਨਾਲ ਨਿਭਾਈ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਹਾਇਤਾ ਦੌਰਾਨ ਮੈਦਾਨ-ਏ-ਜੰਗ 'ਚ ਬਾਬਾ ਦੀਪ ਸਿੰਘ ਜੀ ਵੱਲੋਂ ਜਿਸ ਬਹਾਦਰੀ ਨਾਲ ਜਾਲਮਾਂ ਨਾਲ ਟਾਕਰਾ ਕਰਦੇ ਸਨ ਕਿ ਵੈਰੀ ਆਪ ਜੀ ਦਾ ਨਾਮ ਸੁਣ ਕੇ ਹੀ ਥਰ ਥਰ ਕੰਬਣ ਲੱਗੇ ਸਨ। ਉਸ ਸਮੇਂ ਜਦੋਂ ਅਹਿਮਦ ਸ਼ਾਹ ਅਬਦਾਲੀ ਵੱਲੋਂ ਹਿੰਦੁਸਤਾਨ 'ਤੇ ਹਮਲੇ ਕੀਤੇ ਜਾ ਰਹੇ ਸਨ ਅਤੇ ਜ਼ਾਲਮਾਂ ਦਾ ਘੇਰਾ ਵੱਧਦਾ ਜਾ ਰਿਹਾ ਸੀ ਤਾਂ ਗੁਰੂ ਕੇ ਸਿੰਘਾਂ ਨੇ ਡਟ ਕੇ ਮੁਕਾਬਲਾ ਕਰਨ ਦੀ ਠਾਨ ਲਈ ਸੀ। ਜਦੋਂ ਜਹਾਨ ਖਾਨ ਅੰਮ੍ਰਿਤਸਰ ਵਿਖੇ ਡੇਰੇ ਲਾ ਕੇ ਬੈਠ ਗਿਆ ਤਾਂ ਉਸਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਅਤੇ ਪਵਿੱਤਰ ਸਰੋਵਰ ਨੂੰ ਉਸਨੇ ਪੂਰ ਦਿੱਤਾ ਸੀ। ਇਸ ਬਾਰੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਆਪ ਜੀ ਨੇ ਤੁਰੰਤ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਲਏ ਸਨ। ਆਪ ਜੀ ਨੇ ਰਸਤੇ 'ਚ ਨਾਲ ਜਾ ਰਹੇ ਸਿੰਘਾਂ ਨੂੰ ਵੀ ਕਿਹਾ ਕਿ ਸਿਰਫ ਉਹੀ ਨਾਲ ਚੱਲਣ ਜੋ ਗੁਰੂ ਖਾਤਰ ਸੀਸ ਦੇਣ ਨੂੰ ਤਿਆਰ ਹੋਣ। ਓਧਰ ਸਿੰਘਾਂ ਦੇ ਆਉਣ ਦੀ ਖਬਰ ਜਾਲਮਾਂ ਨੂੰ ਹੋ ਗਈ ਅਤੇ ਉਹਨਾਂ ਵੀ ਆਪਣੀ ਤਿਆਰੀ ਕੱਸ ਲਈ।  ਦੋਵਾਂ ਦਲਾਂ 'ਚ ਭਿਆਨਕ ਲੜ੍ਹਾਈ ਹੋਈ ਅਤੇ ਲਾਸ਼ਾਂ ਵਿਛਦੀਆਂ ਗਈਆਂ। ਗਿਆਨੀ ਗਿਆਨ ਸਿੰਘ ਜੀ ਅਨੁਸਾਰ ਲੜ੍ਹਾਈ ਦਾ ਪੱਧਰ ਇਤਨਾ ਭਿਆਨਕ ਹੋ ਗਿਆ ਕਿ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ।  ਆਪ ਜੀ ਨੇ ਸਿਰ ਤਲੀ 'ਤੇ ਧਰ ਜ਼ਾਲਮਾਂ ਦਾ ਟਾਕਰਾ ਕੀਤਾ ਅਤੇ ਅੰਮ੍ਰਿਤਸਰ ਪਹੁੰਚ ਕੇ ਬਾਬਾ ਜੀ ਸ਼ਹੀਦੀ ਪਾ ਗਏ। ਆਪ ਜੀ ਨੇ ਆਪਣਾ ਸੀਸ ਸ੍ਰੀ ਹਰਿੰਮਦਰ ਸਾਹਿਬ ਦੀ ਪਰਿਕਰਮਾ 'ਚ ਭੇਂਟ ਕੀਤਾ। ਆਪ ਜੀ ੧੧ ਨਵੰਬਰ ੧੭੬੦ ਈ. ਨੂੰ ਸ਼ਹੀਦੀ ਪਾ ਗਏ। ਚਾਹੇ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਸ਼ਹੀਦੀ ਪਾ ਗਏ ਪਰ ਉਹਨਾਂ ਵੱਲੋਂ ਕੀਤਾ ਗਿਆ ਪ੍ਰਣ ਸਫਲ ਹੋ ਗਿਆ। ਸੂਰਾ ਸੌ ਪਹਿਚਾਨਿਐ ਜੂ ਲਰੇ ਦੀਨ ਦੇ ਹੇਤ। ਪੁਰਜਾ ਪੁਰਜਾ ਕਟਿ ਮਰੇ ਕਬਹੁ ਨਾ ਛਾਡੇ ਖੇਤ॥


  • Tags

Top News view more...

Latest News view more...