Advertisment

ਮਾਮਲਾ ਚੰਡੀਗੜ ਪ੍ਰਸ਼ਾਸਨ ਵੱਲੋਂ ਸਿੱਖ ਮਹਿਲਾਵਾਂ ਲਈ ਹੈਲਮਟ ਬਾਰੇ ਜਾਰੀ ਹਦਾਇਤਾਂ ਦਾ ; ਬੀਬੀ ਜਗੀਰ ਕੌਰ ਨੇ 12 ਜੁਲਾਈ ਨੂੰ ਮਹਿਲਾ ਐਸ.ਜੀ.ਪੀ.ਸੀ ਮੈਂਬਰਾਂ ਅਤੇ ਸਿੱਖ ਮਹਿਲਾ ਬੁੱਧੀਜੀਵੀਆਂ ਦੀ ਸੱਦੀ ਮੀਟਿੰਗ

author-image
Shanker Badra
New Update
ਮਾਮਲਾ ਚੰਡੀਗੜ ਪ੍ਰਸ਼ਾਸਨ ਵੱਲੋਂ ਸਿੱਖ ਮਹਿਲਾਵਾਂ ਲਈ ਹੈਲਮਟ ਬਾਰੇ ਜਾਰੀ ਹਦਾਇਤਾਂ ਦਾ ; ਬੀਬੀ ਜਗੀਰ ਕੌਰ ਨੇ 12 ਜੁਲਾਈ ਨੂੰ ਮਹਿਲਾ ਐਸ.ਜੀ.ਪੀ.ਸੀ ਮੈਂਬਰਾਂ ਅਤੇ ਸਿੱਖ ਮਹਿਲਾ ਬੁੱਧੀਜੀਵੀਆਂ ਦੀ ਸੱਦੀ ਮੀਟਿੰਗ
Advertisment
ਮਾਮਲਾ ਚੰਡੀਗੜ ਪ੍ਰਸ਼ਾਸਨ ਵੱਲੋਂ ਸਿੱਖ ਮਹਿਲਾਵਾਂ ਲਈ ਹੈਲਮਟ ਬਾਰੇ ਜਾਰੀ ਹਦਾਇਤਾਂ ਦਾ ; ਬੀਬੀ ਜਗੀਰ ਕੌਰ ਨੇ 12 ਜੁਲਾਈ ਨੂੰ ਮਹਿਲਾ ਐਸ.ਜੀ.ਪੀ.ਸੀ ਮੈਂਬਰਾਂ ਅਤੇ ਸਿੱਖ ਮਹਿਲਾ ਬੁੱਧੀਜੀਵੀਆਂ ਦੀ ਸੱਦੀ ਮੀਟਿੰਗ:ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਅੱਜ ਚੰਡੀਗੜ ਪ੍ਰਸਾਸ਼ਨ ਦੇ ਔਰਤਾਂ ਲਈ ਹੈਲਮਟ ਨੂੰ ਲਾਜ਼ਮੀ ਕਰਨ ਦੇ ਫੈਸਲੇ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਇਹ ਕਦਮ ਸਿੱਖ ਧਰਮ ਅਤੇ ਪਰੰਪਰਾ ਦੇ ਉਲਟ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਜੰਗੀਰ ਕੌਰ ਨੇ ਕਿਹਾ ਕਿ ਇਸ ਮੁੱਦੇ ਉੱਤੇ ਵਿਸਥਾਰ ਵਿਚ ਵਿਚਾਰ ਚਰਚਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਇਸਤਰੀ ਮੈਂਬਰਾਂ ਦੀ ਮੀਟਿੰਗ 12 ਜੁਲਾਈ ਨੂੰ ਐਸਜੀਪੀਸੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਵਿਚ ਸੱਦੀ ਗਈ ਹੈ।ਉਹਨਾਂ ਕਿਹਾ ਕਿ ਐਸਜੀਪੀਸੀ ਮੈਂਬਰਾਂ ਤੋਂ ਇਲਾਵਾ ਉਹਨਾਂ ਨੇ ਬੁੱਧੀਜੀਵੀ ਔਰਤਾਂ ਨੂੰ ਵੀ ਇਸ ਮੀਟਿੰਗ ਵਿਚ ਸੱਦਿਆ ਹੈ ਤਾਂ ਕਿ ਇਸ ਮੁੱਦੇ ਉੱਤੇ ਠੋਸ ਰਾਇ ਬਣਾਈ ਜਾ ਸਕੇ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨੇ ਕਿਹਾ ਕਿ ਮੀਟਿੰਗ ਵਿਚ ਇਸਤਰੀ ਮੈਂਬਰਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਤੋਂ ਬਾਅਦ ਹੀ ਵਿੰਗ ਵੱਲੋਂ ਇਸ ਮਾਮਲੇ ਵਿਚ ਅਗਲੀ ਕਾਰਵਾਈ ਦੀ ਰੂਪ ਰੇਖਾ ਉਲੀਕੀ ਜਾਵੇਗੀ, ਜਿਸ ਵਿਚ ਚੰਡੀਗੜ ਪ੍ਰਸਾਸ਼ਨ ਦੇ ਫੈਸਲੇ ਖਿਲਾਫ ਪ੍ਰਦਰਸ਼ਨ ਕਰਨਾ ਵੀ ਹੋ ਸਕਦਾ ਹੈ। -PTCNews-
Advertisment

Stay updated with the latest news headlines.

Follow us:
Advertisment