Thu, Apr 25, 2024
Whatsapp

ਬੀਬੀ ਜਗੀਰ ਕੌਰ ਵੱਲੋਂ ਹਰਿਆਣਾ ਸਟੇਟ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ

Written by  Joshi -- July 20th 2018 01:21 PM
ਬੀਬੀ ਜਗੀਰ ਕੌਰ ਵੱਲੋਂ ਹਰਿਆਣਾ ਸਟੇਟ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ

ਬੀਬੀ ਜਗੀਰ ਕੌਰ ਵੱਲੋਂ ਹਰਿਆਣਾ ਸਟੇਟ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ

ਬੀਬੀ ਜਗੀਰ ਕੌਰ ਵੱਲੋਂ ਹਰਿਆਣਾ ਸਟੇਟ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ • 11 ਜਿਲਾ ਪ੍ਰਧਾਨਾਂ ਦਾ ਵੀ ਐਲਾਨ । ਚੰਡੀਗੜ• 20 ਜੁਲਾਈ-- ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਰਿਆਣਾ ਸਟੇਟ ਇਸਤਰੀ ਵਿੰਗ ਅਕਾਲੀ ਦਲ ਦੀ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਣਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹਰਿਆਣਾ ਸਟੇਟ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅੱਜ ਜਿਹਨਾਂ ਸੀਨੀਅਰ ਇਸਤਰੀ ਆਗੂਆਂ ਨੂੰ ਵੱਖ ਅਹੁਦਿਆਂ ਤੇ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਮਹਿੰਦਰ ਕੌਰ ਪੰਚਕੁੱਲਾ ਨੂੰ ਸਕੱਤਰ ਜਨਰਲ, ਬੀਬੀ ਅਮਰਜੀਤ ਕੌਰ ਬੜਾ ਹਿਸਾਰ ਅਤੇ ਬੀਬੀ ਮਨਜੀਤ ਕੌਰ ਗਧੌਲਾ ਯਮੁਨਾ ਨਗਰ ਦੋਵਾਂ ਨੂੰ ਸੀਨੀਅਰ ਮੀਤ ਪ੍ਰਧਾਨ, ਬੀਬੀ ਰਵਿੰਦਰ ਕੌਰ ਰੂਬੀ ਯਮੁਨਾਨਗਰ, ਬੀਬੀ ਸ਼ਸ਼ੀ ਕੌਰ ਖਾਲਸਾ ਪਾਣੀਪਤ, ਬੀਬੀ ਬਲਵਿੰਦਰ ਕੌਰ ਸ਼ਾਹਬਾਦ , ਬੀਬੀ ਅੰਮ੍ਰਿਤ ਕੌਰ ਕੁਰਕਸ਼ੇਤਰ ਅਤੇ ਬੀਬੀ ਭੁਪਿੰਦਰ ਕੌਰ ਖਾਲਸਾ ਹਿਸਾਰ ਪੰਜਾਂ ਨੂੰ ਮੀਤ ਪ੍ਰਧਾਨ, ਬੀਬੀ ਰਣਜੀਤ ਕੌਰ ਫਰੀਦਾਬਾਦ, ਬੀਬੀ ਹਰਪਾਲ ਕੌਰ ਸਿੱਧੂ ਸ਼ਾਹਬਾਦ ਅਤੇ ਬੀਬੀ ਰਮਨਦੀਪ ਕੌਰ ਕੁਰਕੇਸ਼ਤਰ ਤਿੰਨਾਂ ਨੂੰ ਸਕੱਤਰ ਅਤੇ ਬੀਬੀ ਮਨਜੀਤ ਕੌਰ ਹਿਸਾਰ ਅਤੇ ਬੀਬੀ ਅਮਰਦੀਪ ਕੌਰ ਨੂੰ ਹਰਿਆਣਾ ਸਟੇਟ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਦੱÎਸਿਆ ਕਿ ਜਿਹਨਾਂ ਇਸਤਰੀ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਸੁਰਿੰਦਰ ਕੌਰ ਨੂੰ ਜਿਲਾ ਕੁਰਕਸ਼ੇਤਰ (ਸ਼ਹਿਰੀ), ਬੀਬੀ ਮਨਦੀਪ ਕੌਰ ਨੂੰ ਜਿਲਾ ਕੁਰਕਸ਼ੇਤਰ (ਦਿਹਾਤੀ), ਬੀਬੀ ਰਣਜੀਤ ਕੌਰ ਨੂੰ ਜਿਲਾ ਪਾਣੀਪਤ (ਸ਼ਹਿਰੀ) ਅਤੇ ਬੀਬੀ ਇੰਦਰਜੀਤ ਕੌਰ ਨੂੰ ਜਿਲਾ ਪਾਣੀਪਤ (ਦਿਹਾਤੀ), ਬੀਬੀ ਨਛੱਤਰ ਕੌਰ ਨੂੰ ਜਿਲਾ ਹਿਸਾਰ (ਸ਼ਹਿਰੀ) ਅਤੇ ਬੀਬੀ ਜਤਿੰਦਰ ਕੌਰ ਨੂੰ ਜਿਲਾ ਹਿਸਾਰ (ਦਿਹਾਤੀ), ਬੀਬੀ ਨਰਿੰਦਰ ਕੌਰ ਪੋਲਰ ਨੂੰ ਜਿਲਾ ਕੈਥਲ (ਸ਼ਹਿਰੀ) ਅਤੇ ਬੀਬੀ ਬਲਵਿੰਦਰ ਕੌਰ ਗੁਲਾ ਨੂੰ ਜਿਲਾ ਕੈਥਲ (ਦਿਹਾਤੀ), ਬੀਬੀ ਜਸਬੀਰ ਕੌਰ ਜੱਸੀ ਨੂੰ ਜਿਲਾ ਯਮੁਨਾਨਗਰ (ਸ਼ਹਿਰੀ) ਅਤੇ ਬੀਬੀ ਜਸਬੀਰ ਕੌਰ ਨੂੰ ਯਮੁਨਾਨਗਰ (ਦਿਹਾਤੀ) ਅਤੇ ਬੀਬੀ ਜਤਿੰਦਰ ਕੌਰ ਰੂਬੀ ਨੂੰ ਜਿਲਾ ਫਤਿਹਬਾਦ (ਸ਼ਹਿਰੀ) ਦਾ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਹਰਿਆਣਾ ਸਟੇਟ ਦੇ ਬਾਕੀ ਜਥੇਬੰਦਕ ਢਾਂਚੇ ਦੀ ਸੂਚੀ ਜਲਦੀ ਐਲਾਨ ਦਿੱਤੀ ਜਾਵੇਗੀ। —PTC News


  • Tags

Top News view more...

Latest News view more...