Thu, Apr 25, 2024
Whatsapp

ਡੇਰਾ ਚੀਫ ਦਾ ਬਿਆਨ, "ਕੋਰਟ 'ਚ ਹਾਜ਼ਰ ਹੋਵਾਂਗਾ" 

Written by  Joshi -- August 24th 2017 12:38 PM
ਡੇਰਾ ਚੀਫ ਦਾ ਬਿਆਨ,

ਡੇਰਾ ਚੀਫ ਦਾ ਬਿਆਨ, "ਕੋਰਟ 'ਚ ਹਾਜ਼ਰ ਹੋਵਾਂਗਾ" 

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਉਹ ੨੫ ਅਗਸਤ ਨੂੰ ਅਦਾਲਤ ਵਿਚ ਜਾਣਗੇ। ਸੋਸ਼ਲ ਮੀਡੀਆ 'ਤੇ ਲਿਖੇ ਇਕ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦਾ ਸਤਿਕਾਰ ਕਰਦੇ ਹਨ ਅਤੇ ਆਪਣੀ ਪਿੱਠ ਦਰਦ ਦੇ ਬਾਵਜੂਦ ਉਹ ਪੰਚਕੂਲਾ ਜਾਣਗੇ। ਡੇਰਾ ਮੁਖੀ ਉੱਤੇ ੧੯੯੯ ਵਿੱਚ ਬਲਾਤਕਾਰ ਦਾ ਦੋਸ਼ ਲੱਗਿਆ ਸੀ। ਸੀ.ਬੀ.ਆਈ ਨੇ ੨੦੦੨ ਵਿੱਚ ਜਾਂਚ ਦੇ ਆਦੇਸ਼ ਦਿੱਤੇ ਸਨ। ੧੭ ਅਗਸਤ ਨੂੰ ਸੀਬੀਆਈ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਕੇਸ ਵਿੱਚ ਸੁਣਵਾਈ ਖਤਮ ਕਰ ਦਿੱਤੀ, ਪਰ ਫੈਸਲੇ ਨੂੰ ੨੫ ਅਗਸਤ ਲਈ ਐਲਾਨ ਕਰ ਦਿੱਤਾ ਸੀ।

ਡੇਰਾ ਮੁਖੀ ਨੇ ਅਦਾਲਤ ਵਿਚ ਵਿਅਕਤੀਗਤ ਤੌਰ 'ਤੇ ਹਾਜ਼ਰ ਨਾ ਹੋਣ 'ਤੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਸੀ। ਗੁਮਨਾਮ ਪੱਤਰਾਂ ਰਾਹੀਂ ਦੋ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਿੱਟੇ ਵਜੋਂ ੨੦੦੨ ਵਿੱਚ ਸੀਬੀਆਈ ਨੇ ਇਹ ਕੇਸ ਡੇਰਾ ਮੁਖੀ ਦੇ ਖਿਲਾਫ ਕੇਸ ਦਰਜ ਕੀਤਾ ਸੀ। —PTC News

  • Tags

Top News view more...

Latest News view more...