Advertisment

"ਉੱਨਤ ਭਾਰਤ" ਦੀ ਇੱਕ ਹੋਰ ਮਿਸਾਲ: ਬਜ਼ੁਰਗ ਤੋਂ ਥੁਕ ਚਟਾਇਆ

author-image
Ragini Joshi
New Update
"ਉੱਨਤ ਭਾਰਤ" ਦੀ ਇੱਕ ਹੋਰ ਮਿਸਾਲ: ਬਜ਼ੁਰਗ ਤੋਂ ਥੁਕ ਚਟਾਇਆ
Advertisment
ਭਾਰਤ "ਤਰੱਕੀ" ਦੀ ਰਾਹ 'ਤੇ ਹੈ, ਅਜਿਹਾ ਸਾਨੂੰ ਆਮ ਸੁਣਨ ਨੂੰ ਮਿਲਦਾ ਹੈ, ਪਰ ਕਦੀ ਕਦੀ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਸ਼ਰਮਸਾਰ ਕਰ ਦੇਣ ਲਈ ਇੰਨ੍ਹੀਆਂ ਕਾਫੀ ਹੁੰਦੀਆਂ ਹਨ ਕਿ "ਤਰੱਕੀ" ਕਿਸ ਪਾਸੇ ਵੱਲ ਨੂੰ ਹੋ ਰਹੀ ਹੈ ਇਹ ਸਮਝਣਾ ਔਖਾ ਹੋ ਜਾਂਦਾ ਹੈ। Bzurag to thuk chataya: ਅਜਿਹਾ ਹੀ ਕੁਝ ਵਾਪਰਿਆ ਹੈ ਬਿਹਾਰ 'ਚ, ਜਿੱਥੇ ਦੇ ਇੱਕ ਅਜਿਹੀ ਹਰਕਤ ਕੈਮਰੇ ਵਿੱਚ ਕੈਦ ਹੋਈ ਹੈ, ਜਿਸਨੂੰ ਦੇਖ ਕੇ ਸ਼ਰਮ ਆ ਜਾਣੀ ਸੁਭਾਵਿਕ ਹੈ।
Advertisment
Bzurag to thuk chataya: ਮਿਲੀ ਜਾਣਕਾਰੀ ਅਨੁਸਾਰ ਨਾਲੰਦਾ ਦੇ ਨੂਰਸਰਾਏ ਪ੍ਰਖੰਡ ਦੇ ਅਜੈਪੁਰ ਪੰਚਾਇਤ ਵਿੱਚ ਮਹੇਸ਼ ਠਾਕੁਰ ਨਾਮ ਦੇ ਆਦਮੀ ਦੇ ਨਾਲ ਬਹੁਤ ਹੀ ਬੁਰਾ ਸਲੂਕ ਕੀਤਾ ਗਿਆ ਹੈ, ਜੋ ਕਿ ਅਸਿਹਣਯੋਗ ਹੈ। Bzurag to thuk chataya: ਦਰਅਸਲ, ਹੋਇਆ ਕੁਝ ਇੰਝ ਕਿ ਮਹੇਸ਼ ਠਾਕੁਰ ਇੱਕ ਸਰਕਾਰੀ ਯੋਜਨਾ ਦਾ ਮੁਨਾਫ਼ਾ ਲੈਣ ਲਈ ਪਿੰਡ ਦੇ ਸਰਪੰਚ ਦੇ ਘਰ ਪੁੱਜੇ ਜਿੱਥੇ ਉਹਨਾਂ ਨੇ ਬਿਨਾਂ ਦਰਵਾਜਾ ਖਟਖਟਾਏ ਘਰ ਦੇ ਅੰਦਰ ਦਾਖਲਾ ਲੈ ਲਿਆ। ਬਸ ਫਿਰ ਕੀ ਸੀ, ਇੰਨ੍ਹੇ ਨੂੰ ਸਰਪੰਚ ਅਤੇ ਹੋਰ ਲੋਕਾਂ ਨੂੰ ਗੁੱਸਾ ਆ ਗਿਆ ਅਤੇ "ਸਜ਼ਾ" ਦੇ ਤੌਰ 'ਤੇ ਪਹਿਲਾਂ ਤਾਂ ਉਹਨਾਂ ਦੀ ਔਰਤਾਂ ਵਲੋਂ ਮਾਰ ਕੁੱਟ ਕਰਾਈ ਗਈ ਅਤੇ ਫਿਰ ਥੁੱਕ ਚਟਵਾਇਆ ਗਿਆ। Bzurag to thuk chataya: ਇਹ ਮਾੜੇ ਲੋਕਾਂ 'ਤੇ ਤਕੜੇ ਲੋਕਾਂ ਦੀ "ਠਾਠ" ਨੂੰ ਦਰਸਾਉਂਦੀ ਇੱਕ ਤਾਜ਼ਾ ਉਦਾਹਰਣ ਹੈ।  ਸੂਤਰਾਂ ਅਨੁਸਾਰ, ਬਜ਼ੁਰਗ ਨੂੰ ਔਰਤਾਂ ਤੋਂ ਚੱਪਲ ਨਾਲ ਕੁਟਵਾਇਆ ਵੀ ਗਿਆ। ਹਾਂਲਾਕਿ ਪਿੰਡ ਦੇ ਲੋਕ ਇਸ ਘਟਨਾ ਤੋਂ ਖਾਸੇ ਨਾਰਾਜ਼ ਹਨ ਅਤੇ ਉਹਨਾਂ ਦਾ ਕਹਿਣਾ ਹੈ ਜੇਕਰ ਉਸ ਆਦਮੀ ਦੀ ਕੋਈ ਗਲਤੀ ਸੀ ਵੀ ਤਾਂ ਉਸਨੂੰ ਪੁਲਿਸ ਕੋਲ ਸੌਂਪਣ ਦੀ ਬਜਾਏ ਉਸ ਨਾਲ ਇੰਝ ਦਾ ਸਲੂਕ ਦੇਣਾ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦਾ। —PTC News-
Advertisment

Stay updated with the latest news headlines.

Follow us:
Advertisment