Advertisment

ਮੰਤਰੀ ਮੰਡਲ ‘ਚ ਵਾਧੇ ਤੋਂ ਨਰਾਜ਼ ਵਿਧਾਇਕ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ

author-image
Shanker Badra
New Update
ਮੰਤਰੀ ਮੰਡਲ ‘ਚ ਵਾਧੇ ਤੋਂ ਨਰਾਜ਼ ਵਿਧਾਇਕ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ
Advertisment
ਮੰਤਰੀ ਮੰਡਲ ‘ਚ ਵਾਧੇ ਤੋਂ ਨਰਾਜ਼ ਵਿਧਾਇਕ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ:ਮੰਤਰੀ ਮੰਡਲ ਦੇ ਵਿਸਥਾਰ ਮਗਰੋਂ ਕਾਂਗਰਸ ਵਿੱਚ ਪੈਦਾ ਹੋਇਆ ਵਿਵਾਦ ਹੁਣ ਦਿੱਲੀ ਪਹੁੰਚ ਗਿਆ ਹੈ।ਨਾਰਾਜ਼ ਦਲਿਤ ,ਓਬੀਸੀ ਅਤੇ ਕੁਝ ਸੀਨੀਅਰ ਵਿਧਾਇਕਾਂ ਨੂੰ ਬਾਹਰ ਰੱਖੇ ਜਾਣ ਦੇ ਮਾਮਲੇ 'ਤੇ ਵਿਧਾਇਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਦਿੱਲੀ ਪਹੁੰਚ ਗਏ। ਦਲਿਤ ਅਤੇ ਪਛੜੀਆਂ ਸ਼੍ਰੇਣੀਆਂ ਦੇ ਨੁਮਾਇੰਦੇ ਸਮਝੇ ਜਾਂਦੇ ਸੀਨੀਅਰ ਵਿਧਾਇਕਾਂ ਨੇ 'ਇਨਸਾਫ਼ ' ਲਈ ਹਾਈ ਕਮਾਂਡ ਦੇ ਦਰਵਾਜ਼ੇ ਜਾ ਖੜਕਾਏ ਹਨ।ਬੁੱਧਵਾਰ ਨੂੰ ਪੰਜਾਬ ਦੇ ਤਕਨੀਕੀ ਸਿੱਖਿਆ ਵਜ਼ੀਰ ਚਰਨਜੀਤ ਚੰਨੀ ਦੀ ਅਗਵਾਈ ਹੇਠ ਇੱਕ ਤਿੰਨ ਮੈਂਬਰੀ ਵਫ਼ਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਿਆ।ਵਫ਼ਦ ਵਿਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਨਾਰਾਜ਼ ਅਤੇ ਗ਼ੁੱਸੇ ਭਰੇ ਕਾਂਗਰਸੀ ਵਿਧਾਇਕ ਸੰਗਤ ਸਿੰਘ ਗਿਲ੍ਜ਼ੀਆਂ ਵੀ ਸ਼ਾਮਲ ਸਨ। ਦਿਲਚਸਪ ਅਤੇ ਨਵੀਂ ਗੱਲ ਇਹ ਹੈ ਕਿ ਇਸ ਮੀਟਿੰਗ ਵਿਚ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ।ਉਨ੍ਹਾਂ ਨੇ ਵੀ ਵਫ਼ਦ ਨੂੰ ਧਿਆਨ ਨਾਲ ਸੁਣਿਆ।ਇਹ ਜਾਣਕਾਰੀ ਮਿਲੀ ਹੈ ਕਿ ਵਫ਼ਦ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਵਜ਼ਾਰਤੀ ਵਾਧੇ ਵਾਂਗ ਦੀਆਂ ਚੇਅਰਮੈਨੀਆਂ ਅਤੇ ਹੋਰ ਸਿਆਸੀ ਅਹੁਦਿਆਂ ਵਿਚ ਵੀ ਇਨ੍ਹਾਂ ਵਰਗਾਂ ਨਾਲ ਵਿਤਕਰਾ ਹੋ ਸਕਦਾ ਹੈ।ਇਹ ਮੰਗ ਰੱਖੀ ਗਈ ਇਨ੍ਹਾਂ ਸਾਰੇ ਅਹੁਦਿਆਂ ਵਿਚ ਵੀ ਘੱਟੋ ਘੱਟ ਇੱਕ ਤਿਹਾਈ ਹਿੱਸਾ ਦਲਿਤ ਵਰਗ ਨੂੰ ਅਤੇ ਪਿਛੜੇ ਵਰਗਾਂ ਨੂੰ ਬਣਦਾ ਹਿੱਸਾ ਦਿੱਤਾ ਜਾਵੇ।ਇਹ ਵੀ ਪਤਾ ਲੱਗਾ ਹੈ ਕਿ ਰਾਹੁਲ ਨੇ ਵਫ਼ਦ ਨੌਂ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਤੇ ਪੂਰੀ ਗ਼ੌਰ ਕਰ ਕੇ ਲੋੜੀਂਦੀ ਕਾਰਵਾਈ ਕਰਨਗੇ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment