Advertisment

ਕੈਲੀਫੋਰਨੀਆ 'ਚ ਡਰਾਈਵਿੰਗ ਲਾਇਸੈਂਸ ਲੈਣ ਦੇ ਚਾਹਵਾਨਾਂ ਲਈ ਅਹਿਮ ਖਬਰ, ਅਗਲੇ ਸਾਲ ਤੋਂ ਬਾਅਦ ਲਾਇਸੈਂਸ ਲੈਣ 'ਚ ਆ ਸਕਦੀ ਹੈ ਪਰੇਸ਼ਾਨੀ

author-image
Ragini Joshi
New Update
ਕੈਲੀਫੋਰਨੀਆ 'ਚ ਡਰਾਈਵਿੰਗ ਲਾਇਸੈਂਸ ਲੈਣ ਦੇ ਚਾਹਵਾਨਾਂ ਲਈ ਅਹਿਮ ਖਬਰ, ਅਗਲੇ ਸਾਲ ਤੋਂ ਬਾਅਦ ਲਾਇਸੈਂਸ ਲੈਣ 'ਚ ਆ ਸਕਦੀ ਹੈ ਪਰੇਸ਼ਾਨੀ
Advertisment
ਕੈਲੀਫੋਰਨੀਆ 'ਚ ਡਰਾਈਵਿੰਗ ਲਾਇਸੈਂਸ ਲੈਣ ਦੇ ਚਾਹਵਾਨਾਂ ਲਈ ਅਹਿਮ ਖਬਰ, ਅਗਲੇ ਸਾਲ ਤੋਂ ਬਾਅਦ ਲਾਇਸੈਂਸ ਲੈਣ 'ਚ ਆ ਸਕਦੀ ਹੈ ਪਰੇਸ਼ਾਨੀ ਕੈਲੀਫੋਰਨੀਆ 'ਚ ਉਹ ਲੋਕ ਜੋ ਡਰਾਈਵਿੰਗ ਲਾਇਸੈਂਸ ਲੈਣ ਦੇ ਚਾਹਵਾਨ ਹਨ ਜਾਂ ਸਾਲ ੨੦੨੦ ਤੋਂ ਬਾਅਦ ਇੱਥੇ ਅਰਜ਼ੀ ਦੇਣ ਦੀ ਸੋਚ ਰਹੇ ਹਨ, ਉਹਨਾਂ ਲਈ ਅਹਿਮ ਖਬਰ ਹੈ ਕਿ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਬਿਨੈਕਾਰਾਂ ਨੂੰ ਅਗਲੇ ਸਾਲ ਤੋਂ ਬਾਅਦ ਲਾਇਸੈਂਸ ਲੈਣ 'ਚ ਪਰੇਸ਼ਾਨੀ ਆ ਸਕਦੀ ਹੈ। california driving license issueਦਰਅਸਲ, ਸਾਲ ੨੦੨੦ ਤੋਂ ਬਾਅਦ ਹੋ ਸਕਦਾ ਹੈ ਕਿ ਕੈਲੀਫੋਰਨੀਆ ਸੂਬੇ ਵਿਚ ਬਿਨਾ ਕਾਗਜ਼ਾਤਾਂ ਤੋਂ ਰਹਿਣ ਵਾਲੇ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਨਾ ਮਿਲੇ ਜਾਂ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਲੈਣ ਵਿਚ ਦਿੱਕਤਾਂ ਪੇਸ਼ ਆਉਣ ਦੀ ਸ਼ੰਕਾ ਹੈ। ਦੱਸ ਦੇਈਏ ਕਿ ਲਾਸ ਐਂਜਲਸ ਕਾਊਂਟੀ ਵਿੱਚ ਰਹਿਣ ਵਾਲੇ ਡੌਨ ਰੋਜ਼ੇਨਬਰਗ ਨਾਮ ਦੇ ਸ਼ਖਸ ਵੱਲੋਂ ਬਿਨ੍ਹਾਂ ਕਾਗਜ਼ਾਤਾਂ ਤੋਂ ਸੂਬੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਨਾਂ ਦਿੱਤੇ ਜਾਣ ਅਤੇ ਸੈਂਕਚੂਰੀ ਸਟੇਟ ਕਾਨੂੰਨਾਂ ਨੂੰ ਖ਼ਤਮ ਕੀਤੇ ਜਾਣ ਦਾ ਮਤਾ ਪੇਸ਼ ਕੀਤਾ ਗਿਆ ਸੀ। ਇਸ ਮਤੇ ਨੂੰ ਹੁਣ ਵੋਟਰਾਂ ਦੇ ਹਸਤਾਖ਼ਰ ਇਕੱਠੇ ਕਰਨ ਲਈ ਪ੍ਰਵਾਨਗੀ ਮਿਲ ਗਈ ਹੈ। california driving license issueਇਸ ਦੇ ਪਾਸ ਹੋਣ 'ਤੇ ੨੦੨੦ ਤੋਂ ਬਾਅਦ ਲਾਇਸੈਂਸ ਲੈਣ ਲਈ ਅਰਜ਼ੀ ਦੇਣ ਦੇ ਉਹਨਾਂ ਚਾਹਵਾਨਾਂ ਲਈ ਮੁਸ਼ਕਿਲਾਂ ਵੱਧ ਸਕਦੀਆਂ ਹਨ, ਜੋ ਬਿਨ੍ਹਾਂ ਕਾਗਜ਼ਾਤਾਂ ਦੇ ਇਸ ਮੁਲਕ 'ਚ ਰਹਿ ਰਹੇ ਹਨ। —PTC News-
california-driving-license-issue
Advertisment

Stay updated with the latest news headlines.

Follow us:
Advertisment