Sat, Apr 20, 2024
Whatsapp

ਕੈਨੇਡਾ 'ਚ ਭੰਗ ਦੀ ਵਰਤੋਂ ਨੂੰ ਮਿਲੀ ਕਾਨੂੰਨੀ ਮਾਨਤਾ ,ਸੰਸਦ 'ਚ ਬਿਲ ਹੋਇਆ ਪਾਸ

Written by  Shanker Badra -- June 20th 2018 04:59 PM -- Updated: June 20th 2018 05:05 PM
ਕੈਨੇਡਾ 'ਚ ਭੰਗ ਦੀ ਵਰਤੋਂ ਨੂੰ ਮਿਲੀ ਕਾਨੂੰਨੀ ਮਾਨਤਾ ,ਸੰਸਦ 'ਚ ਬਿਲ ਹੋਇਆ ਪਾਸ

ਕੈਨੇਡਾ 'ਚ ਭੰਗ ਦੀ ਵਰਤੋਂ ਨੂੰ ਮਿਲੀ ਕਾਨੂੰਨੀ ਮਾਨਤਾ ,ਸੰਸਦ 'ਚ ਬਿਲ ਹੋਇਆ ਪਾਸ

ਕੈਨੇਡਾ 'ਚ ਭੰਗ ਦੀ ਵਰਤੋਂ ਨੂੰ ਮਿਲੀ ਕਾਨੂੰਨੀ ਮਾਨਤਾ ,ਸੰਸਦ 'ਚ ਬਿਲ ਹੋਇਆ ਪਾਸ:ਕੈਨੇਡਾ ਨੇ ਭੰਗ ਦੀ ਆਮ ਲੋਕਾਂ 'ਚ ਖੁੱਲ੍ਹੀ ਖਪਤ ਅਤੇ ਵਿੱਕਰੀ ਨੂੰ ਕੌਮੀ ਪੱਧਰ 'ਤੇ ਕਾਨੂੰਨੀ ਮਾਨਤਾ ਦੇ ਦਿੱਤੀ ਹੈ।ਸੱਤ ਮਹੀਨਿਆਂ ਦੀ ਚਰਚਾ ਉਪਰੰਤ ਸੈਨੇਟ ਵਲੋਂ ਮੰਗਲਵਾਰ ਨੂੰ 29 ਦੇ ਮੁਕਾਬਲੇ 52 ਵੋਟਾਂ ਦੇ ਫਤਵੇ ਨਾਲ ਭੰਗ ਦੀ ਵਰਤੋਂ ਨੂੰ ਕਨੂੰਨੀ ਮਾਨਤਾ ਦੇਣ ਵਾਲੇ ਬਿਲ ਸੀ-45 ਨੂੰ ਪਾਸ ਕਰ ਦਿੱਤਾ ਹੈ।canada legalize marijuana,parliament-bill-passedਇਸ ਦੇ ਤਹਿਤ ਸਤੰਬਰ ਦੇ ਅੱਧ ਤੋਂ ਕੈਨੇਡੀਅਨ ਬਾਲਗ ਮਨਮਰਜ਼ੀ ਨਾਲ ਭੰਗ ਦੀ ਵਰਤੋਂ ਕਰ ਸਕਣਗੇ।ਬੀਤੇ ਦਿਨ ਮੰਗਲਵਾਰ ਨੂੰ ਕੈਨੇਡਾ ਦੀ ਸੰਸਦ 'ਚ ਹੈਰਾਨ ਕਰਨ ਵਾਲਾ ਫੈਸਲਾ ਸੁਣਾਇਆ ਗਿਆ।ਕੈਨੇਡਾ ਵਿਚ ਲੋਕ ਹੁਣ ਕਾਨੂੰਨੀ ਤਰੀਕੇ ਨਾਲ ਭੰਗ ਖਰੀਦ ਕੇ ਉਸਦੀ ਵਰਤੋਂ ਕਰ ਸਕਣਗੇ।canada legalize marijuana,parliament-bill-passedਸੰਸਦ ਵਿਚ ਬਿਲ ਪੇਸ਼ ਕਰਨ ਵਾਲੇ ਸੰਸਦ ਮੈਂਬਰ ਟੋਨੀ ਡੀਨ ਨੇ ਕਿਹਾ ਕਿ ਅੱਜ ਉਹ ਕੈਨੇਡਾ 'ਚ ਇਕ 90 ਸਾਲ ਪੁਰਾਣੇ ਕਾਨੂੰਨ ਨੁੰ ਖਤਮ ਕਰਨ ਜਾ ਰਹੇ ਨੇ ਤੇ ਜਿਸ 'ਚ ਭੰਗ ਦੀ ਵਰਤੋਂ ਨੂੰ ਬੈਨ ਕੀਤਾ ਗਿਆ ਸੀ।ਉਹਨਾਂ 90 ਸਾਲਾਂ 'ਚ ਕੈਨੇਡਾ 'ਚ ਜੁਰਮ ਨੂੰ ਬੜ੍ਹਾਵਾ ਮਿਲਿਆ ਅਤੇ ਜਿਸ ਤੋਂ ਸਿਵਾਏ ਨੁਕਸਾਨ ਦੇ ਹੋਰ ਕੁਝ ਨਾ ਹਾਸਿਲ ਹੋਇਆ।canada legalize marijuana,parliament-bill-passedਇਸ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਵੀਟ ਕਰਕੇ ਕਿਹਾ ਕਿ 'ਸਾਡੇ ਬੱਚਿਆਂ ਨੂੰ ਭੰਗ ਪ੍ਰਾਪਤ ਕਰਨਾ ਬਹੁਤ ਅਸਾਨ ਰਿਹਾ ਹੈ ਅਤੇ ਅਪਰਾਧੀਆਂ ਨੂੰ ਮੁਨਾਫਾ ਖੱਟਣਾ।ਅੱਜ ਅਸੀਂ ਇਸ ਨੂੰ ਬਦਲ ਦਿੱਤਾ।canada legalize marijuana,parliament-bill-passedਕੈਨੇਡਾ 'ਚ ਭੰਗ ਦਾ ਲੀਗਲ ਹੋ ਜਾਣ ਨਾਲ ਹੁਣ ਕੈਨੇਡਾ ਦੁਨੀਆ 'ਚ ਦੂਜਾ ਅਜਿਹਾ ਦੇਸ਼ ਬਣ ਗਿਆ ਹੈ।ਪਹਿਲਾਂ ਉਰੂਗਵੇ ਦੇਸ਼ 'ਚ ਭੰਗ ਨੂੰ ਕਾਨੂੰਨੀ ਮਾਨਤਾ ਮਿਲੀ ਹੋਈ ਹੈ।ਡਰੱਗਜ਼ ਵਰਤਣ ਲਈ ਬਣਾਈ ਗਈ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਕੈਨੇਡਾ 'ਚ ਬਾਲਗਾਂ ਨੂੰ 30 ਗ੍ਰਾਮ ਭੰਗ ਨਾਲ ਲਿਜਾਣ ਅਤੇ 4 ਪੌਦੇ ਲਗਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।ਇਸ ਕਾਨੂੰਨ ਤਹਿਤ ਘੱਟੋ-ਘੱਟ ਉਮਰ 18-19 ਸਾਲ ਰੱਖੀ ਗਈ ਹੈ। -PTCNews


Top News view more...

Latest News view more...