Sat, Apr 20, 2024
Whatsapp

ਗਰਲਫਰੈਂਡ ਨਾਲ ਮਿਲਣ ਦਾ ਇੰਨ੍ਹਾ ਸੀ ਚਾਅ ਕਿ ਬਿਨ੍ਹਾਂ ਸਟੇਅਰਿੰਗ ਵਹੀਲ ਚਲਾਈ ਗੱਡੀ (ਵੀਡੀਓ)

Written by  Joshi -- March 14th 2018 09:47 PM -- Updated: March 14th 2018 09:48 PM
ਗਰਲਫਰੈਂਡ ਨਾਲ ਮਿਲਣ ਦਾ ਇੰਨ੍ਹਾ ਸੀ ਚਾਅ ਕਿ ਬਿਨ੍ਹਾਂ ਸਟੇਅਰਿੰਗ ਵਹੀਲ ਚਲਾਈ ਗੱਡੀ (ਵੀਡੀਓ)

ਗਰਲਫਰੈਂਡ ਨਾਲ ਮਿਲਣ ਦਾ ਇੰਨ੍ਹਾ ਸੀ ਚਾਅ ਕਿ ਬਿਨ੍ਹਾਂ ਸਟੇਅਰਿੰਗ ਵਹੀਲ ਚਲਾਈ ਗੱਡੀ (ਵੀਡੀਓ)

ਗਰਲਫਰੈਂਡ ਨਾਲ ਮਿਲਣ ਦਾ ਇੰਨ੍ਹਾ ਸੀ ਚਾਅ ਕਿ ਬਿਨ੍ਹਾਂ ਸਟੇਅਰਿੰਗ ਵਹੀਲ ਚਲਾਈ ਗੱਡੀ (ਵੀਡੀਓ) ਕਈ ਵਾਰ ਆਪਣੇ ਪਿਆਰ ਜਾਂ ਸਾਥੀ ਨੂੰ ਮਿਲਣ ਦਾ ਚਾਅ ਇਸ ਕਦਰ ਵੱਧ ਜਾਂਦਾ ਹੈ ਕਿ ਕੋਈ ਔਕੜ ਵੀ ਵੱਡੀ ਨਹੀਂ ਲੱਗਦੀ। ਅਜਿਹਾ ਹੀ ਕੁਝ ਵਾਪਰਿਆ ਹੈ, ਲੰਡਨ 'ਚ ਜਿੱਥੇ ਇਕ ਵਿਅਕਤੀ ਨੇ ਆਪਣੀ ਕਾਰ 'ਚ ਸਟੇਅਰਿੰਗ ਵਹੀਲ ਦੀ ਗੈਰ ਮੌਜੂਦਗੀ ਨੂੰ ਵੀ ਆਪਣੀ ਮੁਲਾਕਾਤ ਵਿਚਾਲੇ ਨਹੀਂ ਆਉਣ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਤਕਰੀਬਨ ਇਕ ਹਫਤੇ ਪਹਿਲਾਂ ਪੋਸਟ ਕੀਤੇ ਗਏ ਇਸ ਵੀਡੀਓ ਨੂੰ ਤਕਰੀਬਨ 16 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਹੋਇਆ ਇੰਝ ਕਿ ਇਸ ਵਿਅਕਤੀ ਦੀ ਕਾਰ 'ਚ ਕਿਸੇ ਕਾਰਨ ਵਜੋਂ ਸਟੇਅਰਿੰਗ ਵਹੀਲ ਨਹੀਂ ਸੀ, ਪਰ ਉਸਦੀ ਗਰਲਫਰੈਂਡ ਨੇ ਉਸ ਨੂੰ ਮਿਲਣ ਲਈ ਸੱਦ ਲਿਆ। ਕਾਰ 'ਚ ਸਟੇਅਰਿੰਗ ਵਹੀਲ ਲਗਾਉਣ ਦੇ ਸਮੇਂ ਨੂੰ ਬਚਾਉਣ ਲਈ ਉਸਨੇ ਸਟੇਅਰਿੰਗ ਵਹੀਲ ਦੀ ਥਾਂ ਰੈਂਚ ਲਗਾਉਣਾ ਬਿਹਤਰ ਸਮਝਿਆ।  ਉਸ ਨੇ ਇਸ ਘਟਨਾ ਦੀ ਪੂਰੀ ਵੀਡੀਓ ਬਣਾ ਕੇ ਫੇਸਬੁੱਕ 'ਤੇ ਪੋਸਟ ਕਰ ਦਿੱਤੀ ਜੋ ਦੇਖਦਿਆਂ ਦੇਖਦਿਆਂ ਵਾਇਰਲ ਹੋ ਗਈ। —PTC News


Top News view more...

Latest News view more...