New Update
ਪਿਛਲੇ ਸਾਲ ਹੋਈ ਨੋਟਬੰਦੀ ਨੇ ਜਿੱਥੇ ਪੁਰਾਣੇ ਨੋਟਾਂ ਨੂੰ ਬੰਦ ਕਰ ਕੇ ਭ੍ਰਿਸ਼ਟਾਚਾਟ ਮੁਕਾਉਣ ਦੀ ਗੱਲ ਆਖੀ ਸੀ। ਇਸਦੇ ਨਾਲ ਹੀ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਸ ਦੇ ਨਾਲ ਡਿਜੀਟਲ ਭਾਵ ਆਨਲਾਈਨ ਲੈਣ ਦੇਣ ਦੀ ਪ੍ਰਕਿਰਿਆ ਨੂੰ ਉਤਸ਼ਾਹ ਮਿਲੇਗਾ।
ਬੈਂਕਿੰਗ ਪ੍ਰਣਾਲੀ 'ਚ ਇੱਕ ਹੋਰ ਵੱਡਾ ਬਦਲਾਅ ਆਉਣ ਦੇ ਸੰਕੇਤ ਹਨ। ਹੋ ਸਕਦਾ ਹੈ ਕਿ ਜੋ ਵੀ ਲੈਣ ਦੇਣ ਚੈਕਬੁੱਕ ਦੇ ਜ਼ਰੀਏ ਹੁੰਦੇ ਹਨ ਉਹ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਣ ਅਤੇ ਸਿਰਫ ਆਨਲਾਈਨ ਟ੍ਰਾਂਜੈਕਸ਼ਨ ਹੀ ਰਹਿ ਜਾਵੇ।
ਜੇਕਰ ਇਕਾਨਮੀ ਨੂੰ ਕੈਸ਼ਲੈਸ ਕਰਨ ਦਾ ਇਹ ਟੀਚਾ ਪੂਰਾ ਹੁੰਦਾ ਹੈ ਤਾਂ ਤੁਹਾਡੀ ਚੈਕਬੁੱਕ ਕਿਸੇ ਕੰਮ ਦੀ ਨਹੀਂ ਰਹੇਗੀ।
ਇਸ ਤੋਂ ਅਜਿਹਾ ਇਸ ਲਈ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਨੋਟਾਂ ਦੀ ਛਪਾਈ 'ਤੇ ਸਰਕਾਰ ਵੱਲੋਂ ਹਰ ਸਾਲ ਤਕਰੀਬਨ 25000 ਕਰੋੜ ਦਾ ਖਰਚਾ ਕੀਤਾ ਜਾਂਦਾ ਹੈ ਅਤੇ ਕੈਸ਼ਲੈਸ ਇਕਾਨਮੀ ਹੋਣ ਤੋਂ ਬਾਅਦ ਇਹ ਖਰਚਾ ਘੱਟ ਜਾਵੇਗਾ।
—PTC News-