Advertisment

ਮੁੱਖ ਮੰਤਰੀ ਵੱਲੋਂ ਭਾਰਤ ਅਤੇ ਸ੍ਰੀਲੰਕਾ ਵਿੱਚਕਾਰ 13 ਦਸੰਬਰ ਨੂੰ ਮੋਹਾਲੀ ’ਚ ਹੋਣ ਵਾਲੇ ਇਕ ਦਿਨਾ ਕ੍ਰਿਕਟ ਮੈਚ ਦੇ ਪ੍ਰਬੰਧਾ ਦਾ ਜਾਇਜ਼ਾ

author-image
Ragini Joshi
New Update
ਮੁੱਖ ਮੰਤਰੀ ਵੱਲੋਂ ਭਾਰਤ ਅਤੇ ਸ੍ਰੀਲੰਕਾ ਵਿੱਚਕਾਰ 13 ਦਸੰਬਰ ਨੂੰ ਮੋਹਾਲੀ ’ਚ ਹੋਣ ਵਾਲੇ ਇਕ ਦਿਨਾ ਕ੍ਰਿਕਟ ਮੈਚ ਦੇ ਪ੍ਰਬੰਧਾ ਦਾ ਜਾਇਜ਼ਾ
Advertisment
· ਡੀ.ਜੀ.ਪੀ. ਨੂੰ ਮੁਕੰਮਲ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼, ਵਿਸ਼ੇਸ਼ ਪ੍ਰਮੁੱਖ ਸਕੱਤਰ ਚੀਫ ਕੋਆਰਡੀਨੇਟਰ ਨਿਯੁਕਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 13 ਦਸੰਬਰ ਨੂੰ ਭਾਰਤ ਅਤੇ ਸ੍ਰੀਲੰਕਾ ਵਿੱਚਕਾਰ ਆਈ.ਐਸ. ਬਿੰਦਰਾ ਸਟੇਡੀਅਮ, ਪੀ.ਸੀ.ਏ. ਮੋਹਾਲੀ ਵਿਖੇ ਹੋਣ ਵਾਲੇ ਦੂਜੇ ਇਕ ਦਿਨਾਂ ਅੰਤਰ-ਰਾਸ਼ਟਰੀ ਕ੍ਰਿਕਟ ਮੈਚ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਖਿਡਾਰੀਆਂ ਤੇ ਦਰਸ਼ਕਾਂ ਦੇ ਲਈ ਮੁਕੰਮਲ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਵਾਸਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਨਿਰਦੇਸ਼ ਦਿੱਤੇ। ਉਨਾਂ ਨੇ ਮੈਚ ਵਾਲੇ ਦਿਨ ਸੜਕਾਂ ’ਤੇ ਆਵਾਜਾਈ ਨੂੰ ਨਿਰਵਿਘਣ ਯਕੀਨੀ ਬਣਾਉਣ ਲਈ ਵੀ ਡੀ.ਜੀ.ਪੀ. ਨੂੰ ਢੁਕਵੇਂ ਪ੍ਰਬੰਧ ਕਰਨ ਲਈ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਨ ਲਈ ਆਖਿਆ ਤਾਂ ਜੋ ਸਥਾਨਿਕ ਲੋਕਾਂ ਨੂੰ ਆਵਾਜਾਈ ਦੇ ਸਬੰਧ ਵਿੱਚ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ। ਮੈਚ ਦੇ ਸਮੁੱਚੇ ਪ੍ਰਬੰਧਾਂ ’ਤੇ ਨਿਗਰਾਨੀ ਰੱਖਣ ਲਈ ਮੁੱਖ ਮੰਤਰੀ ਨੇ ਆਪਣੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਿਪਾਲ ਸਿੰਘ ਨੂੰ ਚੀਫ ਕੋਰਡੀਨੇਟਰ ਨਿਯੁਕਤ ਕੀਤਾ ਹੈ ਜੋ ਕਿ ਮੈਚ ਨੂੰ ਨਿਰਵਿਘਣ ਕਰਵਾਉਣ ਲਈ ਪੀ.ਸੀ.ਏ. ਵੱਲੋਂ ਗਠਿਤ ਸਟੀਰਿੰਗ ਕਮੇਟੀ ਦੀਆਂ ਮੀਟਿੰਗਾਂ ਵਿੱਚ ਹਾਜ਼ਰ ਹੋਣਗੇ। ਮੁੱਖ ਮੰਤਰੀ ਵੱਲੋਂ ਭਾਰਤ ਅਤੇ ਸ੍ਰੀਲੰਕਾ ਵਿੱਚਕਾਰ 13 ਦਸੰਬਰ ਨੂੰ ਮੋਹਾਲੀ ’ਚ ਹੋਣ ਵਾਲੇ ਇਕ ਦਿਨਾ ਕ੍ਰਿਕਟ ਮੈਚ ਦੇ ਪ੍ਰਬੰਧਾ ਦਾ ਜਾਇਜ਼ਾਮੁੱਖ ਮੰਤਰੀ ਨੇ ਪੀ.ਸੀ.ਏ. ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਐਮ. ਪੀ. ਪਾਂਡੋਵ ਨੂੰ ਿਕਟ ਵਿੱਚ ਪੰਜਾਬ ਖਾਸਕਰ ਮਾਲਵਾ ਪੱਟੀ ਦੇ ਯੁਵਾ ਹੁਨਰ ਨੂੰ ਜੋੜਣ ਲਈ ਆਖਿਆ ਹੈ ਜਿੱਥੇ ਕਿ ਮਰਦ ਅਤੇ ਔਰਤ ਿਕਟਰਾਂ ਦਾ ਭਰਪੂਰ ਹੁਨਰ ਹੈ। ਉਨਾਂ ਨੇ ਮੋਗਾ ਦੀ ਰਮਨਦੀਪ ਕੌਰ ਦੀ ਵੀ ਮਿਸਾਲ ਦਿੱਤੀ ਜਿਸ ਨੇ ਹਾਲ ਹੀ ਵਿੱਚ ਹੋਏ ਮਹਿਲਾ ਵਿਸ਼ਵ ਕੱਪ ਿਕਟ ’ਚ ਆਲਾ ਕਾਰਗੁਜ਼ਾਰੀ ਨਾਲ ਪੰਜਾਬ ਦਾ ਮਾਣ ਵਧਾਇਆ ਹੈ। ਪਾਂਡੋਵ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੀ.ਸੀ.ਏ. ਯੁਵਾ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਿਖਲਾਈ ਦੇਣ ਲਈ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਿਕਟ ਟੂਰਨਾਮੈਂਟ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਵਿਖਾ ਸਕਣ। ਮੁੱਖ ਮੰਤਰੀ ਨੇ ਪੀ.ਸੀ.ਏ. ਦੇ ਵਫਦ ਨਾਲ ਵਾਅਦਾ ਕੀਤਾ ਕਿ ਉਹ ਸਟੇਡੀਅਮ ਵਿੱਚ ਹਾਜ਼ਰ ਹੋ ਕੇ ਮੈਚ ਨੂੰ ਵੇਖਣਗੇ। ਮੁੱਖ ਮੰਤਰੀ ਨੇ ਪਿਛਲੇ ਕੁਝ ਿਕਟ ਮੈਚਾਂ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਉਨਾਂ ਨੇ ਪਿਛਲੇ ਸਾਲ ਦੀ ਤੇਜ਼ ਗੇਂਦਬਾਜ਼ ਅਮਰ ਸਿੰਘ ਦੀ ਕਾਰਗੁਜ਼ਾਰੀ ਨੂੰ ਵੀ ਯਾਦ ਕੀਤਾ। ਪਾਂਡੋਵ ਨੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਿਕਟ ਨਾਲ ਜੁੜਾਵ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨਾਂ ਨੇ ਖੁਦ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਜਵਾਨੀ ਵੇਲੇ ਖੇਡਦੇ ਹੋਏ ਦੇਖਿਆ ਹੈ। —PTC News-
Advertisment

Stay updated with the latest news headlines.

Follow us:
Advertisment