Fri, Apr 19, 2024
Whatsapp

ਕ੍ਰਿਕਟਰ ਹਰਮਨਪ੍ਰੀਤ ਲਈ ਖ਼ੁਸ਼ਖ਼ਬਰੀ ,ਸਰਕਾਰ ਨਹੀਂ ਖੋਹੇਗੀ DSP ਦਾ ਅਹੁਦਾ

Written by  Shanker Badra -- July 11th 2018 05:40 PM -- Updated: July 11th 2018 05:49 PM
ਕ੍ਰਿਕਟਰ ਹਰਮਨਪ੍ਰੀਤ ਲਈ ਖ਼ੁਸ਼ਖ਼ਬਰੀ ,ਸਰਕਾਰ ਨਹੀਂ ਖੋਹੇਗੀ DSP ਦਾ ਅਹੁਦਾ

ਕ੍ਰਿਕਟਰ ਹਰਮਨਪ੍ਰੀਤ ਲਈ ਖ਼ੁਸ਼ਖ਼ਬਰੀ ,ਸਰਕਾਰ ਨਹੀਂ ਖੋਹੇਗੀ DSP ਦਾ ਅਹੁਦਾ

ਕ੍ਰਿਕਟਰ ਹਰਮਨਪ੍ਰੀਤ ਲਈ ਖ਼ੁਸ਼ਖ਼ਬਰੀ ,ਸਰਕਾਰ ਨਹੀਂ ਖੋਹੇਗੀ DSP ਦਾ ਅਹੁਦਾ:ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਤੋਂ ਹੁਣ ਡੀਐਸਪੀ ਦਾ ਅਹੁਦਾ ਖੋਹਿਆ ਨਹੀਂ ਜਾਵੇਗਾ।ਪੰਜਾਬ ਸਰਕਾਰ ਨੇ ਹਰਮਨਪ੍ਰੀਤ ਨੂੰ ਬੈਚੂਲਰ ਡਿਗਰੀ ਪੂਰੀ ਕਰਨ ਦੀ ਮੌਹਲਤ ਦੇ ਸਕਦੀ ਹੈ।ਉਸ ਵੇਲੇ ਤੱਕ ਹਰਮਨਪ੍ਰੀਤ ਆਨਰੇਰੀ ਰੈਂਕ 'ਤੇ ਪੰਜਾਬ ਪੁਲਿਸ ਵਿੱਚ ਡੀਐਸਪੀ ਬਣੀ ਰਹੇਗੀ।ਮੁੱਖ ਮੰਤਰੀ ਦਫਤਰ ਦੇ ਸੂਤਰਾਂ ਮੁਤਾਬਕ ਹਰਮਨਪ੍ਰੀਤ ਦਾ ਅਹੁਦਾ ਨਹੀਂ ਘਟਾਇਆ ਜਾਵੇਗਾ ਪਰ ਉਸ ਨੂੰ ਬੈਚੂਲਰ ਡਿਗਰੀ ਪੂਰੀ ਕਰਨੀ ਪਏਗੀ।Cricketer Harmanpreet government will not DSP Positionਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਫਰਜ਼ੀ ਡਿਗਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲ਼ੋਂ ਡੀਐਸਪੀ ਅਹੁਦੇ ਤੋਂ ਹਟਾਉਣ ਦੀ ਚਰਚਾ ਚੱਲ ਰਹੀ ਸੀ।ਪਿਛਲੇ ਦਿਨੀਂ ਉਸ ਦੀ ਡਿਗਰੀ 'ਤੇ ਉੱਠੇ ਵਿਵਾਦ ਤੋਂ ਬਾਅਦ ਜਾਂਚ ਵਿੱਚ ਉਸ ਦੀ ਡਿਗਰੀ ਫਰਜ਼ੀ ਪਾਈ ਗਈ ਹੈ।ਹਰਮਨਪ੍ਰੀਤ ਵੱਲੋਂ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਜਾਰੀ ਪੰਜਾਬ ਪੁਲਿਸ ਵਿੱਚ ਜਮ੍ਹਾ ਕਰਵਾਈ ਗਈ ਗ੍ਰੈਜੂਏਸ਼ਨ ਦੀ ਡਿਗਰੀ ਫਰਜ਼ੀ ਹੈ।ਇਸ ਕਾਰਨ ਮਹਿਕਮੇ ਨੇ ਹਰਮਨਪ੍ਰੀਤ ਨੂੰ ਚਿੱਠੀ ਲਿਖਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਵਿਦਿਅਕ ਯੋਗਤਾ 12ਵੀਂ ਤੱਕ ਹੈ ਤਾਂ ਅਜਿਹੇ 'ਚ ਉਸ ਨੂੰ ਕਾਂਸਟੇਬਲ ਦੀ ਨੌਕਰੀ ਮਿਲ ਸਕਦੀ ਹੈ।Cricketer Harmanpreet government will not DSP Positionਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ 12ਵੀਂ ਪਾਸ ਨੂੰ ਡੀਐਸਪੀ ਬਣਾਉਣਾ ਪੰਜਾਬ ਪੁਲਿਸ ਦੇ ਨੇਮਾਂ ਤੋਂ ਬਾਹਰ ਹੈ।ਦੂਜੇ ਪਾਸੇ ਹਰਮਨਪ੍ਰੀਤ ਦੇ ਮੈਨੇਜਰ ਨੇ ਕਿਹਾ ਕਿ ਰੇਲਵੇ ਵਿੱਚ ਵੀ ਇਹ ਡਿਗਰੀ ਜਮ੍ਹਾ ਕਰਵਾਈ ਗਈ ਸੀ ਤਾਂ ਇਹ ਫਰਜ਼ੀ ਕਿਵੇਂ ਹੋ ਸਕਦੀ ਹੈ।Cricketer Harmanpreet government will not DSP Positionਦੱਸ ਦੇਈਏ ਕਿ ਫਰਜ਼ੀ ਡਿਗਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਆਰਮਡ ਪੁਲਿਸ ਦੇ ਕਮਾਂਡੈਂਟ ਨੇ ਮੇਰਠ ਯੂਨੀਵਰਸਿਟੀ 'ਚ ਡਿਗਰੀ ਨੂੰ ਜਾਂਚ ਲਈ ਭੇਜਿਆ ਤਾਂ ਯੂਨੀਵਰਸਿਟੀ ਨੇ ਹਰਮਨ ਦੀ ਡਿਗਰੀ ਦੇ ਰਜਿਸਟ੍ਰੇਸ਼ਨ ਨੰਬਰ 'ਤੇ ਕਿਹਾ ਕਿ ਅਜਿਹਾ ਰਜਿਸਟ੍ਰੇਸ਼ਨ ਨੰਬਰ ਹੀ ਨਹੀਂ ਹੁੰਦਾ। -PTCNews


Top News view more...

Latest News view more...