Tue, Apr 23, 2024
Whatsapp

ਪਿਉ ਨੇ ਦੋ ਧੀਆਂ ਨੂੰ ਲਾਇਆ ਕਰੰਟ, ਉਤਾਰਿਆ ਮੌਤ ਦੇ ਘਾਟ 

Written by  Joshi -- June 19th 2018 09:57 AM -- Updated: June 19th 2018 10:00 AM
ਪਿਉ ਨੇ ਦੋ ਧੀਆਂ ਨੂੰ ਲਾਇਆ ਕਰੰਟ, ਉਤਾਰਿਆ ਮੌਤ ਦੇ ਘਾਟ 

ਪਿਉ ਨੇ ਦੋ ਧੀਆਂ ਨੂੰ ਲਾਇਆ ਕਰੰਟ, ਉਤਾਰਿਆ ਮੌਤ ਦੇ ਘਾਟ 

ਪਿਉ ਨੇ ਦੋ ਧੀਆਂ ਨੂੰ ਲਾਇਆ ਕਰੰਟ, ਉਤਾਰਿਆ ਮੌਤ ਦੇ ਘਾਟ ਅਣਖ ਦੀ ਖਾਤਰ ਧੀਆਂ ਦੀ ਬਲੀ ਦੇਣ ਦਾ ਸਿਲਸਿਲਾ ਵੈਸੇ ਤਾਂ ਕੋਈ ਨਵਾਂ ਨਹੀਂ ਹੈ, ਪਰ ਸ਼ਰਮਨਾਕ ਗੱਲ ਇਹ ਹੈ ਕਿ ਅੱਜ ਵੀ ਇਸ ਘਟੀਆ ਰੁਝਾਨ 'ਚ ਕੋਈ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ 'ਚ, ਜਿੱਥੇ ਇੱਕ ਵਿਅਕਤੀ ਵੱਲੋਂ ਅਣਖ ਦੀ ਖਾਤਰ ਆਪਣੀਆਂ 2 ਧੀਆਂ ਨੂੰ ਬਿਜਲੀ ਦਾ ਕਰੰਟ ਲਗਾ ਦਿੱਤਾ ਅਤੇ ਕਰੰਟ ਦੀ ਮਾਰ ਨਾ ਸਹਿੰਦਿਆਂ ਦੋਵਾਂ ਲੜਕੀਆਂ ਦੀ ਮੌਤ ਹੋ ਗਈ ਹੈ। daughters killed with electricity current by fatherਸੂਤਰਾਂ ਦੇ ਮੁਤਾਬਕ, ਇਹ ਘਟਨਾ ਪਾਕਿਸਤਾਨ ਦੇ ਪਿੰਡ ਆਰਿਫਵਾਲਾ ਦੀ ਹੈ, ਜਿੱਥੇ ਜਹੂਰ ਅਹਿਮਦ ਗੁਜ਼ਰ ਨਾਮੀ ਵਿਅਕਤੀ ਨੇ ਆਪਣੀਆਂ ਦੋਵਾਂ ਲੜਕੀਆਂ ਜਿੰਨ੍ਹਾਂ ਦੀ ਉਮਰ ਕ੍ਰਮਵਾਰ 17 ਅਤੇ 16 ਸਾਲ ਦੱਸੀ ਜਾ ਰਹੀ ਹੈ। ਪਿੰਡ ਵਾਲਿਆਂ ਮੁਤਾਬਕ, ਬਾਪ ਆਪਣੀਆਂ ਧੀਆਂ ਦਾ ਵਿਆਹ ਰਿਸ਼ਤੇਦਾਰੀ 'ਚ ਉਹਨਾਂ ਤੋਂ ਦੁਗਣੀ ਉਮਰ ਮੁੰਡਿਆਂ ਨਾਲ ਕਰਨਾ ਚਾਹੁੰਦਾ ਸੀ । ਪਰ ਦੋਵੇਂ ਲੜਕੀਆਂ ਵਿਆਹ ਲਈ ਰਾਜ਼ੀ ਨਹੀਂ ਸਨ। ਖਬਰ ਇਹ ਵੀ ਹੈ ਕਿ ਲੜਕੀਆਂ ਨੇ ਪਿਤਾ 'ਤੇ ਵਿਆਹ ਬਦਲੇ ਪੈਸੇ ਲਏ ਜਾਣ ਦਾ ਦੋਸ਼ ਲਗਾਇਆ ਸੀ। daughters killed with electricity current by fatherਵਿਆਹ ਤੋਂ ਇਨਕਾਰ ਕਾਰਨ ਗੁੱਸੇ 'ਚ ਆਏ ਪਿਉ ਨੇ ਬਿਜਲੀ ਦਾ ਕਰੰਟ ਲਾ ਕੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।  ਕਤਲ ਤੋਂ ਬਾਅਦ ਦੋਸ਼ੀ ਨੇ ਖੁਦ ਆਤਮ ਸਮਰਪਣ ਵੀ ਕਰ ਦਿੱਤਾ ਜੋ ਕਿ ਫਿਲਹਾਲ ਪੁਲਿਸ ਹਿਰਾਸਤ 'ਚ ਦੱਸਿਆ ਜਾ ਰਿਹਾ ਹੈ। —PTC News


Top News view more...

Latest News view more...