Thu, Apr 18, 2024
Whatsapp

ਜਦੋਂ ਪੁਲਿਸ ਦੇ ਖਿਲਾਫ ਹੀ ਹੋਇਆ ਦਰਜ ਮੁਕੱਦਮਾ!

Written by  Joshi -- August 05th 2017 04:06 PM
ਜਦੋਂ ਪੁਲਿਸ ਦੇ ਖਿਲਾਫ ਹੀ ਹੋਇਆ ਦਰਜ ਮੁਕੱਦਮਾ!

ਜਦੋਂ ਪੁਲਿਸ ਦੇ ਖਿਲਾਫ ਹੀ ਹੋਇਆ ਦਰਜ ਮੁਕੱਦਮਾ!

Drink-driving challan Chandigarh: Case filed against Chandigarh police! ਚੰਡੀਗੜ੍ਹ ਵਿਚ ਪੀ ਕੇ ਗੱਡੀ ਚਲਾਉਣ ਦੇ ਖਿਲਾਫ ਸਖਤ ਨਿਯਮ ਹੈ, ਅਤੇ ਬਹੁਤ ਸਾਰੇ ਕੇਸਾਂ ਦੀ ਹਰ ਰੋਜ਼ ਰਿਪੋਰਟ ਵੀ ਹੁੰਦੀ ਹੈ।  ਹਰ ਰੋਜ਼ ਹਜ਼ਾਰਾਂ ਪੀ ਕੇ ਗੱਡੀ ਚਲਾਉਣ ਕੇਸਾਂ ਦਾ ਚਲਾਨ ਕਰਨ ਵਾਲੀ ਚੰਡੀਗੜ੍ਹ ਪੁਲਿਸ ਇਸ ਵਾਰ ਫਸ ਗਈ ਹੈ। ਕੀ ਹੈ ਅਸਲ ਕਾਰਨ, ਆਉ ਜਾਣਦੇ ਹਾਂ! ਦਰਅਸਲ, ਜਿਸ ਵਿਅਕਤੀ ਦੇ ਖਿਲਾਫ ਪੁਲਿਸ ਨੇ ਚਲਾਨ ਕੱਟਿਆ ਹੈ, ਉਸਨੇ ਇਹ ਦਾਅਵਾ ਕੀਤਾ ਹੈ ਕਿ ਉਸਨੇ ਜ਼ਿੰਦਗੀ 'ਚ ਕਦੀ ਸ਼ਰਾਬ ਨਹੀਂ ਪੀਤੀ। ਉਸਨੇ ਇਹ ਵੀ ਕਿਹਾ ਹੈ ਕਿ ਉਹ ਰਾਧਾ ਸੁਆਮੀ ਦਾ ਅਨੁਆਈ ਰਿਹਾ ਹੈ ਅਤੇ ਪੁਲਿਸ ਨੇ ਉਸਦਾ ਗਲਤ ਚਲਾਨ ਕੱਟਿਆ ਹੈ। Drink-driving challan Chandigarh: Case filed against Chandigarh police!ਹਰਵਿੰਦਰ ਨੇ ਪੁਲਿਸ ਖਿਲਾਫ ੧੦ ਲੱਖ ਰੁਪਏ ਮੁਆਵਜ਼ੇ ਦੇ ਨਾਲ ਇੱਕ ਮੁਕੱਦਮਾ ਦਾਇਰ ਕੀਤਾ ਹੈ।ਅਦਾਲਤ ਨੇ ਪੁਲਿਸ ਨੂੰ ੨੩ ਅਗਸਤ ਤਕ ਜਵਾਬ ਦੇਣ ਲਈ ਕਿਹਾ ਹੈ। Drink-driving challan Chandigarh: Case filed against Chandigarh police!ਦਰਅਸਲ, ਹਰਵਿੰਦਰ ਸਿੰਘ ਨੂੰ ੧੬ ਜਨਵਰੀ, ੨੦੧੪ ਨੂੰ ਸੈਕਟਰ ੩੬ ਵਿੱਚ ਚੰਡੀਗੜ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਚਲਾਨ ਕੀਤਾ ਸੀ। ਉਸ ਦੀ ਕਾਰ ਨੂੰ ਵੀ ਇਸ ਦੌਰਾਨ ਜ਼ਬਤ ਕਰ ਲਿਆ ਗਿਆ ਸੀ।ਇਸ ਕਾਰਨ ਉਸ ਨੂੰ ਮਾਨਸਿਕ ਤਸ਼ੱਦਦ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। Drink-driving challan Chandigarh: Case filed against Chandigarh police!ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਦੀਆਂ ਸਾਰੀਆਂ ਮੈਡੀਕਲ ਰਿਪੋਰਟਾਂ ਨਕਾਰਾਤਮਕ ਆਈਆਂ ਸਨ, ਜਿਸ ਦੇ ਤਹਿਤ ਉਹ ਸਾਰੇ ਦੋਸ਼ਾਂ ਤੋਂ ਬਰੀ ਹੋ ਗਿਆ ਸੀ। ਬਾਅਦ ਵਿਚ, ਉਸ ਨੇ ਚੰਡੀਗੜ੍ਹ ਪੁਲਿਸ ਦੇ ਖਿਲਾਫ ੧੦ ਲੱਖ ਰੁਪਏ ਮੁਆਵਜ਼ੇ ਦੇ ਨਾਲ ਮਾਣਹਾਨੀ ਦੇ ਕੇਸ ਦਾਇਰ ਕੀਤਾ ਹੈ। —PTC News


  • Tags

Top News view more...

Latest News view more...