Fri, Apr 26, 2024
Whatsapp

ਇੰਗਲੈਂਡ 'ਚ ਸ਼ਤਰੰਜ ਮੁਕਾਬਲੇ 'ਚ ਚਾਂਦੀ ਤਗ਼ਮਾ ਜੇਤੂ ਮਲਿਕਾ ਹਾਂਡਾ ਦਾ ਜਲੰਧਰ ਪਹੁੰਚਣ 'ਤੇ ਨਿੱਘਾ ਸਵਾਗਤ

Written by  Shanker Badra -- July 19th 2018 06:24 PM
ਇੰਗਲੈਂਡ 'ਚ ਸ਼ਤਰੰਜ ਮੁਕਾਬਲੇ 'ਚ ਚਾਂਦੀ ਤਗ਼ਮਾ ਜੇਤੂ ਮਲਿਕਾ ਹਾਂਡਾ ਦਾ ਜਲੰਧਰ ਪਹੁੰਚਣ 'ਤੇ ਨਿੱਘਾ ਸਵਾਗਤ

ਇੰਗਲੈਂਡ 'ਚ ਸ਼ਤਰੰਜ ਮੁਕਾਬਲੇ 'ਚ ਚਾਂਦੀ ਤਗ਼ਮਾ ਜੇਤੂ ਮਲਿਕਾ ਹਾਂਡਾ ਦਾ ਜਲੰਧਰ ਪਹੁੰਚਣ 'ਤੇ ਨਿੱਘਾ ਸਵਾਗਤ

ਇੰਗਲੈਂਡ 'ਚ ਸ਼ਤਰੰਜ ਮੁਕਾਬਲੇ 'ਚ ਚਾਂਦੀ ਤਗ਼ਮਾ ਜੇਤੂ ਮਲਿਕਾ ਹਾਂਡਾ ਦਾ ਜਲੰਧਰ ਪਹੁੰਚਣ 'ਤੇ ਨਿੱਘਾ ਸਵਾਗਤ:ਇੰਗਲੈਂਡ ਦੇ ਮਾਨਚੈਸਟਰ ਵਿਖੇ ਜਲੰਧਰ ਦੀ 23 ਸਾਲਾ ਮਲਿਕਾ ਹਾਂਡਾ ਨੇ ਗੂੰਗੇ-ਬੋਲੇ ਖਿਡਾਰੀਆਂ ਦੇ ਖੇਤਰ 'ਚ 5ਵੇਂ ਆਈ.ਸੀ.ਸੀ. ਵਿਸ਼ਵ ਗੂੰਗੇ ਬੋਲੇ ਚੈੱਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।England in Chess Competition Silver medal winners Mallika Handa Jalandharਕੌਮਾਂਤਰੀ ਪੱਧਰ ਦੀ ਇਸ ਚੈਂਪੀਅਨਸ਼ਿਪ ਵਿੱਚ ਮਲਿਕਾ ਹਾਂਡਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਤਰੰਜ਼ ਵਿੱਚ ਦੇਸ਼ ਦਾ ਨਾਂ ਮੋਹਰੀ ਸਫਾਂ ਵਿਚ ਲਿਆਂਦਾ ਹੈ।ਜਲੰਧਰ ਰੇਲਵੇ ਸਟੇਸ਼ਨ ਪਹੁੰਚਣ ’ਤੇ ਮਲਿਕਾ ਹਾਂਡਾ ਦਾ ਐੱਸਡੀਐੱਮ ਪਰਮਵੀਰ ਸਿੰਘ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ ਗਿਆ।England in Chess Competition Silver medal winners Mallika Handa Jalandharਮਲਿਕਾ ਨਾਲ ਉਸ ਦੀ ਮਾਤਾ ਰੇਨੂ ਹਾਂਡਾ, ਪਿਤਾ ਸੁਰੇਸ਼ ਹਾਂਡਾ ਵੀ ਮੌਜੂਦ ਸਨ।ਇਸ ਮੌਕੇ ਐਸਡੀਐਮ ਨੇ ਕਿਹਾ ਕਿ ਮਲਿਕਾ ਨੇ ਆਪਣੀ ਵਿਸ਼ੇਸ਼ ਸਮਰੱਥਾ ਨਾਲ ਇਤਿਹਾਸ ਸਿਰਜਿਆ ਹੈ ਜਿਸ ’ਤੇ ਹਰ ਦੇਸ਼ ਵਾਸੀ ਨੂੰ ਮਾਣ ਹੈ।England in Chess Competition Silver medal winners Mallika Handa Jalandharਉਨ੍ਹਾਂ ਕਿਹਾ ਕਿ ਮਲਿਕਾ ਅਨੇਕਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ।ਇਸ ਮੌਕੇ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਤੇ ਖੇਡ ਪ੍ਰੇਮੀਆਂ ਨੇ ਮਲਿਕਾ ਦਾ ਹਾਰ ਪਾ ਕੇ ਸਵਾਗਤ ਕੀਤਾ।England in Chess Competition Silver medal winners Mallika Handa Jalandharਮਲਿਕਾ ਦੀ ਮਾਤਾ ਰੇਨੂੰ ਹਾਂਡਾ ਨੇ ਦੱਸਿਆ ਕਿ ਮਲਿਕਾ ਦੇਸ਼ ਦੀ ਪਹਿਲੀ ਗੂੰਗੀ-ਬੋਲੀ ਖਿਡਾਰਨ ਹੈ ਜੋ ਲਗਾਤਾਰ ਚਾਰ ਸਾਲ ਤੋਂ ਦੇਸ਼ ਲਈ ਤਗਮੇ ਜਿੱਤ ਰਹੀ ਹੈ।ਮਲਿਕਾ ਦੇ ਪਿਤਾ ਅਕਾਊਟਸ ਦਾ ਕੰਮ ਕਰਦੇ ਹਨ। -PTCNews


Top News view more...

Latest News view more...