Fri, Apr 19, 2024
Whatsapp

ਫੇਸਬੁੱਕ ਨੇ ਉਡਾਏ 58 ਕਰੋੜ ਅਕਾਊਂਟਸ

Written by  Joshi -- May 17th 2018 03:19 PM
ਫੇਸਬੁੱਕ ਨੇ ਉਡਾਏ 58 ਕਰੋੜ ਅਕਾਊਂਟਸ

ਫੇਸਬੁੱਕ ਨੇ ਉਡਾਏ 58 ਕਰੋੜ ਅਕਾਊਂਟਸ

ਫੇਸਬੁੱਕ ਨੇ ਉਡਾਏ 58 ਕਰੋੜ ਅਕਾਊਂਟਸ, ਫੇਕ ਡਾਟਾ ਖਿਲਾਫ ਲਿਆ ਹੁਣ ਤੱਕ ਦਾ ਤੋਂ ਵੱਡਾ ਫੈਸਲਾ ਫੇਸਬੁੱਕ ਨੇ ਫਰਜ਼ੀ ਅਕਾਊਂਟਾਂ 'ਤੇ ਇੱਕ ਵੱਡੀ ਕਾਰਵਾਈ ਕਰਦਿਆਂ 58 ਕਰੋੜ ਅਕਾਊਂਟਸ ਨੂੰ ਡਿਲੀਟ ਕਰ ਦਿੱਤਾ ਹੈ। ਇਹ ਮੁੱਖ ਤੌਰ 'ਤੇ ਉਹ ਅਕਾਊਂਟਸ ਸਨ ਜੋ ਕਿ  ਜਿਸਮਾਨੀ ਸੰਬੰਧ, ਦਹਿਸ਼ਤਗਰਦੀ, ਅੱਤਵਾਦ ਜਾਂ ਨਫਰਤ ਵਾਲੀ ਸਮੱਗਰੀ ਫੈਲਾਉਣ ਲਈ ਜ਼ਿੰਮੇਵਾਰ ਸਨ। Facebook deletes 58 crore fake accountsਫੇਸਬੁੱਕ ਨੇ ਅਜਿਹਾ ਕੰਮ ਕਰਨ ਵਾਲੇ ਯੂਜ਼ਰਸ ਖਿਲਾਫ ਵੱਡਾ ਕਦਮ ਚੁੱਕਦਿਆਂ 58.3 ਕਰੋੜ ਨਕਲੀ ਅਕਾਊਂਟਸ ਬੰਦ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਚਾਹੇ ਪਹਿਲਾਂ ਵੀ  ਫੇਸਬੁੱਕ ਫਰਜ਼ੀ ਅਕਾਊਂਟਸ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਪਰ ਇਹ ਹੁਣ ਤੱਕ ਦੀ ਅਜਿਹੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਇਹਨਾਂ ਅਕਾਊਂਟਸ ਨੂੰ ਸਾਲ 2018  ਦੇ ਪਹਿਲੇ ਤਿੰਨ ਮਹੀਨਿਆਂ 'ਚ ਬੰਦ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਕੈਂਬ੍ਰਿਜ ਐਨਾਲਿਟਿਕਾ ਵਿਵਾਦ 'ਚ ਘਿਰੀ ਸੀ ਅਤੇ ਉਸਤੋਂ ਸਬਕ ਲੈਂਦਿਆਂ ਹੁਣ ਇਸ ਸਾਈਟ ਨੇ ਪ੍ਰਾਈਵੇਸੀ ਜਾਂ ਨਿਰਦੇਸ਼ਾਂ/ਅਸੂਲਾਂ 'ਤੇ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਹੈ। Facebook deletes 58 crore fake accountsਸਿਰਫ ਇੰਨ੍ਹਾਂ ਹੀ ਨਹੀਂ, ਫੇਸਬੁੱਕ ਨੇ ਆਪਣੀ ਸਾਈਟ ਤੋਂ 200 ਐਪਸ ਨੂੰ ਵੀ ਡਿਲੀਟ ਕੀਤਾ ਹੈ ਜੋ  ਯੂਜ਼ਰਸ ਦੇ ਡਾਟਾ ਦਾ ਗਲਤ ਇਸਤੇਮਾਲ ਕਰ ਰਹੇ ਸਨ। —PTC News


Top News view more...

Latest News view more...