Advertisment

ਕਰਜ਼ਾ ਮੁਆਫੀ ਲਈ ਸਰਕਾਰ ਟਾਲਮਟੋਲ ਕਰ ਰਹੀ ਹੈ- ਕੇਵਲ ਗੰਨੇ ਦੇ ਪੈਸੇ ਦੀਵਾਲੀ ਤੋਂ ਪਹਿਲਾਂ ਦੇਣ ਦਾ ਵਾਅਦਾ ਕੀਤਾ

author-image
Ragini Joshi
New Update
ਕਰਜ਼ਾ ਮੁਆਫੀ ਲਈ ਸਰਕਾਰ ਟਾਲਮਟੋਲ ਕਰ ਰਹੀ ਹੈ- ਕੇਵਲ ਗੰਨੇ ਦੇ ਪੈਸੇ ਦੀਵਾਲੀ ਤੋਂ ਪਹਿਲਾਂ ਦੇਣ ਦਾ ਵਾਅਦਾ ਕੀਤਾ
Advertisment
ਕਰਜ਼ਾ ਮੁਆਫੀ ਲਈ ਸਰਕਾਰ ਟਾਲਮਟੋਲ ਕਰ ਰਹੀ ਹੈ- ਕੇਵਲ ਗੰਨੇ ਦੇ ਪੈਸੇ ਦੀਵਾਲੀ ਤੋਂ ਪਹਿਲਾਂ ਦੇਣ ਦਾ ਵਾਅਦਾ ਕੀਤਾ-ਰਾਜੇਵਾਲ ਚੰਡੀਗੜ: ਕੱਲ ਦੀ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਦੀ ਕੈਬਨਿਟ ਸਬਕਮੇਟੀ ਦੀ ਮੀਟਿੰਗ ਵਿੱਚ ਸਰਕਾਰ ਦੇ ਮੰਤਰੀ ਕਰਜ਼ਾ ਮੁਆਫੀ ਲਈ ਸਮਾਂ ਮੰਗਦੇ ਰਹੇ ਅਤੇ ਕਦੋਂ ਤੱਕ ਕਰਜ਼ਾ ਮੁਆਫ ਹੋਵੇਗਾ ਕੁਝ ਸਪਸ਼ਟ ਨਹੀਂ ਕੀਤਾ ਗਿਆ। ਇਹ ਗੱਲ ਅੱਜ ਇੱਥੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਰਾਹੀਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਹੀ। Farmer debt waiver Punjab govt has started excuses ਉਨ•ਾਂ ਕਿਹਾ ਕਿ ਜੇ ਕੋਈ ਭਰੋਸਾ ਦਿੱਤਾ ਹੈ ਤਾਂ ਪੰਜਾਬ ਦੇ ਖਜਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕੇਵਲ ਕਿਸਾਨਾਂ ਦੇ ਗੰਨੇ ਦੀ ਕੀਮਤ ਦੇ ਬਕਾਇਆ ਰਹਿੰਦੇ 90 ਕਰੋੜ ਦੀ ਰਕਮ ਦੀਵਾਲੀ ਅਰਥਾਤ 19 ਅਕਤੂਬਰ ਤੋਂ ਪਹਿਲਾਂ-ਪਹਿਲਾਂ ਕਿਸਾਨਾਂ ਦੇ ਖਾਤਿਆਂ ਤੱਕ ਪੁਚਾ ਦੇਣ ਦਾ ਵਾਅਦਾ ਕੀਤਾ ਹੈ। ਉਨ•ਾਂ ਕਿਹਾ ਕਿ ਕਰਜ਼ਾ ਮੁਆਫੀ ਉੱਤੇ ਸਰਕਾਰ ਹਾਲਾਂ ਵੀ ਪੈਸੇ ਦਾ ਪ੍ਰਬੰਧ ਕਰਨ ਦੇ ਬਹਾਨੇ ਘੜ ਰਹੀ ਹੈ। ਮੀਟਿੰਗ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਐਫ.ਆਰ.ਬੀ.ਐਮ. ਵਿੱਚ ਕਰਜ਼ੇ ਦੇ ਵਾਧੇ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣ ਲਈ ਜੋਰ ਪਾ ਰਹੇ ਹਨ।
Advertisment
Farmer debt waiver Punjab govt has started excuses ਉਨ•ਾਂ ਦੇ ਇਸ ਵਾਅਦੇ ਉੱਤੇ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਹਾਲਾਂ ਤੱਕ ਯਕੀਨ ਨਹੀਂ ਬੱਝਦਾ। ਸ. ਰਾਜੇਵਾਲ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਕਿਸਾਨ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਫੈਸਲੇ ਤੋਂ ਬਹੁਤ ਤਨਾਅ ਵਿੱਚ ਹਨ। ਸਾਰੇ ਪੰਜਾਬ ਵਿੱਚ ਪਿੰਡੋ-ਪਿੰਡ ਕਿਸਾਨ ਇਕੱਠੇ ਹੋ ਕੇ ਅੱਗ ਲਾਉਣ ਲਈ ਫੈਸਲੇ ਕਰ ਰਹੇ ਹਨ। ਕਿਸਾਨਾਂ ਵਿੱਚ ਏ.ਸੀ  ਕਮਰਿਆਂ ਵਿੱਚ ਬੈਠ ਕੇ ਕਿਸਾਨ ਵਿਰੋਧੀ ਫੈਸਲੇ ਕਰਨ ਵਾਲਿਆਂ ਵਿਰੁੱਧ ਗੁੱਸਾ ਲਗਾਤਾਰ ਵਧ ਰਿਹਾ ਹੈ। ਸ. ਰਾਜੇਵਾਲ ਨੇ ਕਿਹਾ ਕਿ ਯੂਨੀਅਨ ਦੀਆਂ ਟੀਮਾਂ ਪਿੰਡ-ਪਿੰਡ ਤਾਲਮੇਲ ਕਰ ਰਹੀਆਂ ਹਨ ਅਤੇ 21 ਸਤੰਬਰ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਪੰਜਾਬ ਦੇ ਕਿਸਾਨਾਂ ਦਾ ਲਾਮਿਸਾਲ ਇਕੱਠ ਚੰਡੀਗੜ• ਵੱਲ ਮਾਰਚ ਕਰੇਗਾ। ਪੰਜਾਬ ਸਰਕਾਰ ਨੂੰ ਪੰਜਬ ਦੇ ਸਵਾ ਲੱਖ ਤੋਂ ਵੱਧ ਕਿਸਾਨ ਪਰਿਵਾਰਾਂ ਵੱਲੋਂ ਦਸਤਖਤ ਕੀਤੇ ਨੋਟਿਸ ਮੁੱਖ ਮੰਤਰੀ ਨੂੰ ਦਿੱਤੇ ਜਾਣਗੇ। Farmer debt waiver Punjab govt has started excuses ਜਿਸ ਵਿੱਚ ਕਿਹਾ ਗਿਆ ਹੈ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢਣ ਲਈ ਘੱਟੋ-ਘੱਟ ਛੇ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਖਰਚਾ ਆਉਂਦਾ ਹੈ ਜੋ ਭਾਅ ਮਿਥਣ ਵੇਲੇ ਖੇਤੀ ਲਾਗਤ ਅਤੇ ਮੁੱਲ ਕਮੀਸ਼ਨ ਹਿਸਾਬ ਵਿੱਚ ਨਹੀਂ ਗਿਣਦਾ। ਉਨ•ਾਂ ਕਿਹਾ ਕਿ ਪਰਾਲੀ ਖੇਤ ਵਿੱਚੋਂ ਕੱਢਣ ਲਈ ਹਰ ਕਿਸਾਨ ਨੂੰ ਰੋਟਾਵੇਟਰ, ਮਲਚਰ, ਉਲਟਾਵੇਂ ਹਲ ਅਤੇ ਉਨ•ਾਂ ਨੂੰ ਚਲਾਉਣ ਲਈ ਘੱਟੋ-ਘੱਟ 65 ਹਾਰਸਪਾਵਰ ਦੇ ਟਰੈਕਟਰ ਆਦਿ ਉੱਤੇ 15 ਤੋਂ 20 ਲੱਖ ਰੁਪਏ ਖਰਚਣਗੇ ਪੈਣਗੇ। ਇਸ ਤੋਂ ਇਲਾਵਾ ਜਿਨ•ਾਂ ਕਿਸਾਨਾਂ ਨੇ ਝੋਨੇ ਦੀ ਥਾਂ ਆਲੂ ਬੀਜਣੇ ਹੁੰਦੇ ਹਨ, ਉਨ•ਾਂ ਕੋਲ ਕੇਵਲ 7 ਦਿਨ ਦਾ ਸਮਾਂ ਹੁੰਦਾ ਹੈ ਅਤੇ ਕਣਕ ਲਈ ਬਿਜਾਈ ਲਈ ਖੇਤ ਤਿਆਰ ਕਰਨ ਲਈ 20 ਦਿਨ ਤੋਂ ਵੱਧ ਸਮਾਂ ਨਹੀਂ ਹੁੰਦਾ। Farmer debt waiver Punjab govt has started excuses ਪਰਾਲੀ ਕੱਢਣ ਦਾ ਕੰਮ ਇੰਨਾ ਔਖਾ ਕਿ ਸਾਰੇ ਪੰਜਾਬ ਵਿੱਚ ਝੋਨੇ ਹੇਠ 95 ਲੱਖ ਏਕੜ ਰਕਬੇ ਨੂੰ ਕਣਕ ਦੀ ਬਿਜਾਈ ਲਈ ਸਮੇਂ ਸਿਰ ਤਿਆਰ ਕਰਨਾ ਸੰਭਵ ਹੀ ਨਹੀਂ। ਇਸ ਲਈ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ 21 ਸਤੰਬਰ ਨੂੰ ਸਾਰੇ ਪੰਜਾਬ ਵਿੱਚੋਂ ਘੱਟੋ-ਘੱਟ ਇੱਕ ਲੱਖ ਕਿਸਾਨ ਗੁਰਦੁਆਰਾ ਅੰਬ ਸਾਹਿਬ ਸਾਹਮਣੇ ਦਸ ਵਜੇ ਸਵੇਰੇ ਇਕੱਠੇ ਹੋ ਕੇ ਰੋਸ ਮੁਜਾਹਰੇ ਵਿੱਚ ਸ਼ਾਮਿਲ ਹੋਣਗੇ। ਉਨ•ਾਂ ਕਿਹਾ ਕਿ ਜੇ ਸਰਕਾਰ ਨੇ ਮੁਫਤੋ-ਮੁਫਤੀ ਕਿਸਾਨਾਂ ਨਾਲ ਧੱਕਾ ਕੀਤਾ ਤਾਂ ਜ਼ਬਰਦਸਤ ਅੰਦੋਲਨ ਸ਼ੁਰੂ ਕਰ ਦਿੱਤਾ ਜਾਵੇਗਾ। ਪੰਜਾਬ ਦੇ ਕਿਸਾਨ ਇਸ ਕੰਮ ਵਿੱਚ ਸਰਕਾਰ ਅਤੇ ਸਰਕਾਰੀ ਮਸ਼ੀਨਰੀ ਨਾਲ ਸਹਿਯੋਗ ਕਰਨ ਲਈ ਬਿਲਕੁਲ ਤਿਆਰ ਨਹੀਂ। ਉਨ•ਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੈਸ਼ਨਲ ਗਰੀਨ ਟ੍ਰਿਬਿਊਨ ਉੱਤੇ ਦਬਾਅ ਪਾ ਕੇ ਇਹ ਫੈਸਲਾ ਵਾਪਸ ਕਰਵਾਏ ਜਾਂ ਫੇਰ ਕਿਸਾਨਾਂ ਨੂੰ ਕੇਂਦਰ ਸਰਕਾਰ ਤੋਂ 250 ਰੁਪਏ ਪ੍ਰਤੀ ਕੁਇੰਟਲ ਪਰਾਲੀ ਬਾਹਰ ਕੱਢਣ ਦਾ ਖਰਚਾ ਦਿਬਾਏ। —PTC News-
Advertisment

Stay updated with the latest news headlines.

Follow us:
Advertisment