Fri, Apr 26, 2024
Whatsapp

ਪਹਿਲੀ ਪਾਤਸ਼ਾਹੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਨੌਜਵਾਨ ਬੇਝਿਜਕ ਜਾਣ ਪਾਕਿਸਤਾਨ - ਸ਼੍ਰੋਮਣੀ ਕਮੇਟੀ

Written by  Joshi -- April 12th 2018 10:01 AM
ਪਹਿਲੀ ਪਾਤਸ਼ਾਹੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਨੌਜਵਾਨ ਬੇਝਿਜਕ ਜਾਣ ਪਾਕਿਸਤਾਨ - ਸ਼੍ਰੋਮਣੀ ਕਮੇਟੀ

ਪਹਿਲੀ ਪਾਤਸ਼ਾਹੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਨੌਜਵਾਨ ਬੇਝਿਜਕ ਜਾਣ ਪਾਕਿਸਤਾਨ - ਸ਼੍ਰੋਮਣੀ ਕਮੇਟੀ

ਪਹਿਲੀ ਪਾਤਸ਼ਾਹੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਨੌਜਵਾਨ ਬੇਝਿਜਕ ਜਾਣ ਪਾਕਿਸਤਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੋਂ ਖਾਲਸਾਈ ਜਾਹੋ ਜਲਾਲ ਨਾਲ ਪਾਕਿਸਤਾਨ ਜਾਣ ਲਈ ਜੱਥਾ ਰਵਾਨਾ ਹੋ ਗਿਆ ਹੈ, ਜਿੱਥੇ ਗੁਰੁਦੁਆਰਾ ਪੰਜਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਜਾਣਾ ਹੈ। ਅਟਾਰੀ ਤੋਂ ੩ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਸਿੱਖ ਸ਼ਰਧਾਲੂ ਪਾਕਿਸਤਾਨ ਜਾਣਗੇ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਬੂਹ ਦੀ ਅਗਵਾਈ ਹੇਠ ਜੱਥਾ ਰਵਾਨਾ ਹੋਇਆ ਹੈ, ਜੋ ਕਿ ਪਹਿਲੀ ਪਾਤਸ਼ਾਹੀ ਦਾ ੫੫੦ ਸਾਲਾ ਗੁਰਪੁਰਬ ਵਿਸ਼ਵ ਪੱਧਰ ਤੇ ਮਨਾਉਣ ਲਈ ਪਾਕਿਸਤਾਨ ਜਾ ਰਿਹਾ ਹੈ। ਇਸ ਸੰਬੰਧੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਤੇ ਓਕਾਫ਼ ਬੋਰਡ ਨਾਲ ਕੀਤੀ ਗੱਲਬਾਤ ਜਾਵੇਗੀ। ਖ਼ਾਲਸਾ ਸਾਜਨਾ ਦਿਵਸ ਮੌਕੇ ਗੁਰੁਦੁਆਰਾ ਪੰਜਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਜਥੇ ਨਾਲ ਪੰਜ ਪਿਆਰੇ ਵੀ ਰਵਾਨਾ ਹੋਏ ਹਨ। ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਸਿੱਖ ਕਕਾਰ ਅਤੇ ਗੁਟਕਾ ਸਾਹਿਬ ਭੇਜੇ ਗਏ ਹਨ। ਦੱਸ ਦੇਈਏ ਕਿ ਇਸ ਵਾਰ ਜੱਥੇ ਵਿੱਚ ਨੌਂਜਵਾਨਾਂ ਦੀ ਗਿਣਤੀ ਘੱਟ ਹੈ ਕਿਉਂਕਿ ਜ਼ਿਆਦਾਤਰ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਪਾਕਿਸਤਾਨ ਦਾ ਵੀਜਾ ਲਵਾਉਣ ਤੋਂ ਪਰਹੇਜ ਕਰਦੇ ਹਨ।  ਸ਼੍ਰੋਮਣੀ ਕਮੇਟੀ ਸਕੱਤਰ ਮਨਜੀਤ ਸਿੰਘ ਨੇ ਨੌਂਜਵਾਨਾਂ ਨੂੰ ਕੀਤੀ ਅਪੀਲ ਕੀਤੀ ਹੈ ਕਿ ਨੌਜਵਾਨ ਬੇਝਿਜਕ ਹੋ ਕੇ ਪਾਕਿਸਤਾਨ ਜਾਣ। ਪਹਿਲੀ ਪਾਤਸ਼ਾਹੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਨੂੰ ਵੱਧ ਜੱਥਿਆ ਲਈ ਅਪੀਲ ਵੀ ਕੀਤੀ ਜਾਵੇਗੀ। —PTC News


Top News view more...

Latest News view more...