Thu, Apr 25, 2024
Whatsapp

6 ਸਾਲਾ ਜੌੜੇ ਭਰਾਵਾਂ ਨੇ ਕੀਤਾ ਅਜਿਹਾ ਬਹਾਦਰੀ ਵਾਲਾ ਕੰਮ ,ਮਿਲਿਆ ਸਨਮਾਨ

Written by  Shanker Badra -- July 20th 2018 12:22 PM -- Updated: July 20th 2018 12:25 PM
6 ਸਾਲਾ ਜੌੜੇ ਭਰਾਵਾਂ ਨੇ ਕੀਤਾ ਅਜਿਹਾ ਬਹਾਦਰੀ ਵਾਲਾ ਕੰਮ ,ਮਿਲਿਆ ਸਨਮਾਨ

6 ਸਾਲਾ ਜੌੜੇ ਭਰਾਵਾਂ ਨੇ ਕੀਤਾ ਅਜਿਹਾ ਬਹਾਦਰੀ ਵਾਲਾ ਕੰਮ ,ਮਿਲਿਆ ਸਨਮਾਨ

6 ਸਾਲਾ ਜੌੜੇ ਭਰਾਵਾਂ ਨੇ ਕੀਤਾ ਅਜਿਹਾ ਬਹਾਦਰੀ ਵਾਲਾ ਕੰਮ ,ਮਿਲਿਆ ਸਨਮਾਨ:ਓਹਾਇਓ ਦੇ ਰਹਿਣ ਵਾਲੇ 6 ਸਾਲਾ ਜੌੜੇ ਭਰਾਵਾਂ ਨੇ ਅਜਿਹਾ ਕੰਮ ਕਰਕੇ ਦਿਖਾਇਆ ਹੈ,ਜਿਸ ਕਰਕੇ ਉਨ੍ਹਾਂ ਦੀ ਬਹਾਦਰੀ ਦੇ ਚਰਚੇ ਹੋ ਰਹੇ ਹਨ।ਇਨ੍ਹਾਂ ਜੌੜੇ ਭਰਾਵਾਂ ਨੇ 3 ਸਾਲ ਦੀ ਮਾਸੂਮ ਬੱਚੀ ਨੂੰ ਡੁੱਬਣ ਤੋਂ ਬਚਾ ਲਿਆ।ਉਸ ਦੇ ਲਈ ਉਨ੍ਹਾਂ ਰਾਜ ਪ੍ਰਤੀਨਿਧੀਆਂ ਨੇ ਸਨਮਾਨਤ ਕੀਤਾ ਹੈ। ਜਾਣਕਾਰੀ ਅਨੁਸਾਰ ਬਾਊਲਿੰਗ ਗਰੀਨ ਦੇ ਰਹਿਣ ਵਾਲੇ 6 ਸਾਲ ਦੇ ਪੇਟੌਨ ਅਤੇ ਬਰਾਇੰਟ ਸਵਿਟਜ਼ਰ ਫਲੋਰਿਡਾ ਵਿਚ ਅਪਣੇ ਪਰਿਵਾਰ ਦੇ ਨਾਲ ਛੁੱਟੀਆਂ ਮਨਾ ਰਹੇ ਸੀ।ਉਹ ਪੂਲ ਦੇ ਕੋਲ ਖੇਡ ਰਹੇ ਸੀ ਤਦ ਹੀ ਉਨ੍ਹਾਂ ਨੇ ਦੇਖਿਆ ਕਿ ਇੱਕ ਬੱਚੀ ਪੂਲ ਵਿਚ ਕੁੱਦ ਗਈ।ਉਸ ਨੂੰ ਬਚਾਉਣ ਦੇ ਲਈ ਪੇਟੌਨ ਨੇ ਬਗੈਰ ਦੇਰ ਕੀਤੇ ਛਾਲ ਮਾਰ ਦਿੱਤੀ ਅਤੇ ਉਸ ਦਾ ਹੱਥ ਫੜ ਲਿਆ ਅਤੇ ਉਸ ਨੂੰ ਪੌੜੀਆਂ ਤੱਕ ਲੈ ਆਇਆ ਅਤੇ ਉਸ ਤੋਂ ਬਾਅਦ ਦੂਜੇ ਭਰਾ ਨੇ ਉਸ ਨੂੰ ਬਾਹਰ ਕੱਢਿਆ।ਇਨ੍ਹਾਂ ਜੌੜੇ ਭਰਾਵਾਂ ਮੁਤਾਬਕ ਉਹ ਲੜਕੀ ਡੁੱਬ ਰਹੀ ਸੀ ਕਿਉਂਕਿ ਉਸ ਦਾ ਪੂਰਾ ਸਿਰ ਪਾਣੀ ਵਿਚ ਸੀ।ਉਨ੍ਹਾਂ ਸਮਝਦੇ ਦੇਰ ਨਹੀਂ ਲੱਗੀ ਕਿ ਬੱਚੀ ਡੁੱਬ ਰਹੀ ਹੈ ਅਤੇ ਉਨ੍ਹਾਂ ਨੇ ਕਿਸੇ ਦੀ ਵੀ ਉਡੀਕ ਨਹੀਂ ਕੀਤੀ,ਨਾ ਹੀ ਕਿਸੇ ਕੋਲੋਂ ਮਦਦ ਮੰਗੀ।ਉਨ੍ਹਾਂ ਦੇ ਦਿਮਾਗ ਵਿਚ ਇਕ ਹੀ ਗੱਲ ਸੀ ਕਿ ਇਸ ਬੱਚੀ ਨੂੰ ਬਚਾਉਣਾ ਹੈ।ਇਸ ਲਈ ਉਹ ਖੁਦ ਇਸ ਕੰਮ ਵਿਚ ਲੱਗ ਗਏ। ਉਨ੍ਹਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਜੌੜੇ ਭਰਾ ਪਾਣੀ ਵਿਚ ਕਾਫੀ ਸਹਿਜ ਹੁੰਦੇ ਹਨ ਕਿਉਂਕਿ ਉਹ ਸਵੀਮਿੰਗ ਅਤੇ ਇਸ ਨਾਲ ਜੁੜੀ ਐਕਟੀਵਿਟੀਜ਼ ਕਰਦੇ ਰਹਿੰਦੇ ਹਨ।ਇਸ ਲਈ ਉਨ੍ਹਾਂ ਸਮਝ ਆ ਗਿਆ ਕਿ ਬੱਚੀ ਡੁੱਬ ਰਹੀ ਸੀ।ਪੇਟੌਨ ਨੇ ਕਿਹਾ, ਮੈਂ ਸਿਰਫ ਉਸ ਬੱਚੀ ਦੀ ਜਾਨ ਬਚਾਉਣਾ ਚਾਹੁੰਦਾ ਸੀ, ਮੈਂ ਉਹੀ ਕੀਤਾ ਜੋ ਕਰਨਾ ਚਾਹੀਦਾ ਸੀ।ਮੈਨੂੰ ਲੱਗਾ ਕਿ ਜ਼ਰਾ ਜਿਹੀ ਵੀ ਲਾਪਰਵਾਹੀ ਕਾਰਨ ਉਸ ਦੀ ਜਾਨ ਜਾ ਸਕਦੀ ਹੈ।ਮੈਂ ਉਥੇ ਉਸ ਦੇ ਮਾਪਿਆਂ ਦੇ ਆਉਣ ਦੀ ਉਡੀਕ ਨਹੀਂ ਕਰ ਸਕਦਾ ਸੀ।ਬਾਅਦ ਵਿਚ ਬੱਚੀ ਦੇ ਮਾਪੇ ਅਤੇ ਕਈ ਲੋਕ ਵੀ ਆ ਗਏ।ਜੌੜੇ ਬੱਚਿਆਂ ਦੀ ਮਾਂ ਨੇ ਕਿਹਾ ਕਿ ਮੈਨੂੰ ਅਪਣੇ ਬੱਚਿਆਂ ਦੇ ਇਸ ਕੰਮ 'ਤੇ ਭਰੋਸਾ ਹੀ ਨਹੀਂ ਹੋਇਆ,ਲੇਕਿਨ ਜਾਣ ਕੇ ਖੁਸ਼ੀ ਹੋਈ ਕਿ ਉਨ੍ਹਾਂ ਨੇ ਐਨੀ ਘੱਟ ਉਮਰ ਵਿਚ ਇਕ ਬੱਚੀ ਦੀ ਜਾਨ ਬਚਾਈ।ਇਨ੍ਹਾਂ ਦੋਵਾਂ ਭਰਾਵਾਂ ਨੂੰ ਰਾਜ ਦੇ ਨੁਮਾਇੰਦਿਆਂ ਨੇ ਸਨਮਾਨ ਕੀਤਾ ਅਤੇ ਉਨ੍ਹਾਂ ਹੀਰੋ ਦੱਸਿਆ। -PTCNews


Top News view more...

Latest News view more...